ਜਰਨਲਿਸਟ ਪ੍ਰੈਸ ਕਲੱਬ ਦਾ ਵਫ਼ਦ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਮਿਲਿਆ। ਜਰਨਲਿਸਟ ਪ੍ਰੈਸ ਕਲੱਬ ਸਮੂਹ ਪੱਤਰਕਾਰ ਭਾਈਚਾਰੇ ਨਾਲ਼ ਚਟਾਨ ਵਾਂਗ ਖੜੀ ਹੈ। ਮਨਜੀਤ ਮਾਨ,ਪ੍ਰੀਤ ਸੰਗੋਜਲਾ
-
ਕਪੂਰਥਲਾ 7 ਜੂਨ ( ਪ੍ਰੀਤ ਸੰਗੋਜਲਾ )ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦਾ ਵਫ਼ਦ ਮਾਨਯੋਗ ਸ੍ਰੀ ਮਨਜੀਤ ਮਾਨ ਜੀ ਸੂਬਾ ਪ੍ਰਧਾਨ , ਜੇ ਐਸ ਸੰਧੂ ਸੂਬਾ ਸਰਪ੍ਰਸਤ, ਰਾਕੇਸ਼ ਖੰਨਾ ਸੂਬਾ ਚੇਅਰਮੈਨ,ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਪ੍ਰਿਤਪਾਲ ਸਿੰਘ ਸੂਬਾ ਕੋਆਰਡੀਨੇਟਰ,ਰਾਮ ਸਿੰਘ ਭੱਟੀ ਮੁਖ ਬੁਲਾਰਾ, ਜੋਗਿੰਦਰ ਸਿੰਘ ਜਾਤੀਕੇ ਜ਼ਿਲ੍ਹਾ ਚੇਅਰਮੈਨ, ਸੁਰਜੀਤ ਸਿੰਘ ਗੋਰਾ ਜੁਆਇੰਟ ਸਕੱਤਰ, ਰਾਜੇਸ਼ ਕਾਲੀਆਂ, ਸ਼ਾਮ ਲਾਲ ਨੰਦਾ,ਦਿਕਸ਼ ਅਰੋੜਾ,ਹਰਦੇਵ ਸਿੰਘ,ਸੁਮਿਤ ਮਹਿੰਦਰੂ, ਰੋਬਿਨ ਖੰਨਾ, ਵਰਿੰਦਰ ਸਿੰਘ,ਮਨਜੀਤ ਸਿੰਘ ਮਰਵਾਹਾ ,ਪ੍ਰੀਤ ਥਿੰਦ ਆਦਿ ਜਲੰਧਰ ਦੇ ਐਸ ਐਸ ਪੀ ਦਿਹਾਤੀ,ਡੀ ਸੀ ਪੀ ਜਗਮੋਹਨ ਸਿੰਘ,ਐਸ ਪੀ ਡੀ ਸਰਬਜੀਤ ਸਿੰਘ ਰਾਏ, ਸੁਖਨਾਜ ਸਿੰਘ ਡੀ ਐਸ ਪੀ ਆਦਮਪੁਰ ਨੂੰ ਮਿਲਣ ਤੋਂ ਬਾਅਦ ਦੀ ਤਸਵੀਰ। ਸਮੂਹ ਪੁਲਿਸ ਅਫਸਰਾਂ ਨੇ ਪੱਤਰਕਾਰ ਭਾਈਚਾਰੇ ਨੂੰ ਵਿਸ਼ਵਾਸ ਦਿਵਾਇਆ ਤੇ ਕਿਹਾ ਪੁਲਿਸ ਤੇ ਪ੍ਰੈਸ ਦਾ ਨੋਹ ਮਾਸ ਦਾ ਰਿਸ਼ਤਾ ਹੈ।ਇਸ ਨੂੰ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ। ਤੇ ਭਰੋਸਾ ਦਵਾਇਆ ਤੇ ਕਿਹਾ ਪੱਤਰਕਾਰ ਭਾਈਚਾਰੇ ਨੂੰ ਕੋਈ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ। ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਤੇ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਨੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਵਿਸ਼ਵਾਸ ਦਿਵਾਇਆ ਤੇ ਕਿਹਾ ਕਿ ਜਰਨਲਿਸਟ ਪ੍ਰੈਸ ਕਲੱਬ ਪੱਤਰਕਾਰ ਭਾਈਚਾਰੇ ਨਾਲ਼ ਹਰ ਟਾਇਮ ਚਟਾਨ ਵਾਂਗ ਖੜੀ ਹੈ। ਕਿਸੇ ਵੀ ਪੱਤਰਕਾਰ ਸਾਥੀ ਨੂੰ ਕੋਈ ਤੰਗੀ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ। ਪੁਲਿਸ ਅਧਿਕਾਰੀਆਂ ਕੋਲੋਂ ਕਈ ਮਸਲੇ ਮੌਕੇ ਤੇ ਹੀ ਹੱਲ ਕਰਦਿਤੇ। ਤੇ ਕੁਝ ਮਸਲਿਆਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ ।

41 Views

