ਮੇਹਰ ਚੰਦ ਨੂੰ ਮਿਲਿਆ ਬੈਸਟ ਪੋਲੀਟੈਕਨਿਕ ਐਵਾਰਡ
ਜਲੰਧਰ : ਮਨਵੀਰ ਸਿੰਘ ਵਾਲੀਆ
ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ 2020 ਲਈ ਪ੍ਰੈਕਸਿਸ ਮੀਡਿਆ ਵਲੋਂ ਬੈਸਟ ਪੋਲੀਟੈਕਨਿਕ ਇਨ ਪੰਜਾਬ ਚੁਣਿਆ ਗਿਆ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਕਾਲਜ ਨੂੰ ਪ੍ਰੈਕਸਿਸ ਮੀਡਿਆ ਦੇ ਵਿਸ਼ੇਸ਼ ਪ੍ਰਤੀਨਿਧੀ ਵਲੋਂ ਇੱਕ ਟਰਾਫੀ ਅਤੇ ਸਰਟੀਫਿਕੇਟ ਆਫ ਐਕਸੀਲੈਂਸ ਦਿੱਤਾ ਗਿਆ ਹੈ। ਇਹ ਟਰਾਫੀ ਅਤੇ ਸਨਮਾਨ ਪੱਤਰ ਨਵੀਂ ਦਿੱਲੀ ਵਿਖੇ ਇੱਕ ਭਰਵੇਂ ਸਮਾਗਮ ਵਿੱਚ ਮਿਲਣਾ ਸੀ, ਜਿਸ ਨੂੰ ਕੋਵਿਡ-19ਮਹਾਂਮਰੀ ਕਰਕੇ ਰੱਦ ਕੱਰ ਦਿੱਤਾ ਗਿਆ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਮੂਹ ਵਿਭਾਗ ਮੁੱਖਿਆਂ, ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਮੌਕੇ ਡਾ. ਸੰਜੇ ਬਾਂਸਲ, ਡਾ. ਰਾਜੀਵ ਭਾਟੀਆ, ਸ੍ਰੀ ਜੇ.ਐਸ. ਘੇੜਾ, ਸ੍ਰੀ ਕਸ਼ਮੀਰ ਕੁਮਾਰ, ਮੈਡਮ ਮੰਜੂ ਮੰਨਚੰਦਾ, ਮੈਡਮ ਰਿਚਾ ਅਰੋੜਾ, ਸ੍ਰੀ ਪ੍ਰਿੰਸ ਮਦਾਨ, ਸ੍ਰੀ ਹੀਰਾ ਮਹਾਜਨ, ਸ੍ਰੀ ਸੁਰਜੀਤ ਸਿੰਘ ਅਤੇ ਰਾਕੇਸ਼ ਸ਼ਰਮਾ ਹਾਜਿਰ ਸਨ। ਉਹਨਾਂ ਇਸ ਮੌਕੇ ਸਟਾਫ ਨੂੰ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਵਿਦਿਆਰਥੀਆਂ ਨੂੰ ਮਾਸਕ ਪਹਿਨਣ ਅਤੇ ਸ਼ੋਸਲ ਡਿਸਟੈਂਸਿੰਗ ਬਣਾ ਕੇ ਰੱਖਣ ਲਈ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਅਪੀਲ ਵੀ ਕੀਤੀ। ਉਹਨਾਂ ਕਿਹਾ ਕਿ ਅਸੀਂ ਸਾਰੇ ਮਿਲਕੇ ਕਰੋਨਾ ਨੂੰ ਹਰਾ ਕੇ ਰਹਾਂਗੇ।

