BIG NEWS : ਕੋਰੋਨਾ ਦੀ ਲਪੇਟ ”ਚ ਆਇਆ ਕੈਬਨਿਟ ਮੰਤਰੀ ਬਾਜਵਾ ਦਾ ਪਰਿਵਾਰ

ਚੰਡੀਗੜ : ਪ੍ਰਾਈਮ ਪੰਜਾਬ

ਬੀਤੇ ਦਿਨ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੋਰੋਨਾ ਪਾਜਿਟਿਵ ਪਾਏ ਗਏ ਸੀ। ਜਿਸ ਤਂ ਬਾਅਦ ਉਹ ਫੋਰਟਿਸ ਹਸਪਤਾਲ ‘ਚ ਇਲਾਜ ਕਰਵਾ ਰਹੇ ਹਨ। ਹੁਣ ਖਬਰ ਮਿਲੀ ਹੈ ਕਿ ਕੈਬਨਿਟ ਮੰਤਰੀ ਬਾਜਵਾ ਦਾ ਪਰਿਵਾਰ ਕੋਰੋਨਾ ਦੀ ਲਪੇਟ ‘ਚ ਆ ਗਿਆ ਹੈ। ਮੰਤਰੀ ਬਾਜਵਾ ਦੀ ਪਤਨੀ ਅਤੇ ਉਨਾਂ ਦੇ ਪੁੱਤਰ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਮੰਤਰੀ ਬਾਜਵਾ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੀ ਸੈਂਪਲ ਲਏ ਗਏ ਸਨ। ਇਸ ਤੋਂ ਇਲਾਵਾ ਹੋ ਵੀ ਜੋ ਲੋਕ ਉਨ•ਾਂ ਦੇ ਸੰਪਰਕ ‘ਚ ਆਏ ਸਨ ਉਨਾਂ ਦੇ ਵੀ ਸੈਂਪਲ ਲਈ ਜਾ ਰਹੇ ਹਨ। ਬਾਜਵਾ ਦੇ ਮਹਿਕਮੇ ਦਾ ਇਕ ਉੱਚ ਅਧਿਕਾਰੀ ਅਤੇ ਉਸ ਦੀ ਪੰਤਨੀ ਕੋਰੋਨਾ ਪਜਿਟਿਵ ਪੀਏ ਗਏ ਸਨ। ਜਿਸ ਤਂ ਬਾਅਦ ਬਾਜਵਾ ਨੇ ਵੀ ਟੈਸਟ ਕਰਵਾਇਆ ਸੀ। ਉਨ•ਾ ਦੀ ਪਹਿਲੀ ਰਿਪੋਰਟ ਨੈਗਿਟਿਵ ਆਈ ਸੀ ਪਰ ਦੂਰੀ ਪਾਜਿਟਿਵ ਆਈ।

54 Views