VIDEO : ਸਿਵਲ ਹਸਪਤਾਲ ਤੌ ਅਗਵਾ ਹੋਇਆ ਨਵਜੰਮਿਆ ਬੱਚਾ ਬਰਾਮਦ, ਹਸਪਤਾਲ ਦੀ ਮਹਿਲਾ ਕਰਮਚਾਰੀ ਸਮੇਤ 5 ਕਾਬੂ
ਜਲੰਧਰ ਦੇ ਸਿਵਲ ਹਸਪਤਾਲ ’ਚ ਕਲ੍ਹ ਦੁਪਿਹਰ ਖੁਸ਼ਬੂ ਨਾਂਅ ਦੀ ਇਕ ਔਰਤ ਨੇ ਇਕ ਬੱਚੇ ਨੂੰ ਜਨਮ ਦਿੱਤਾ ਸੀ। ਜਿਸ ਨੂੰ ਪੁਲਿਸ ਨੇ ਕੁੱਝ ਘੰਟਿਆ ’ਚ ਹੀ ਲੱਭ ਲਿਆ। ਪੁਲਿਸ ਨੇ ਇਸ ਮਾਮਲੇ ’ਚ ਹਸਪਤਾਲ ਦੀ ਇਕ ਮਹਿਲਾ ਕਰਮਚਾਰੀ ਅਤੇ ਇਕ ਹੋਰ ਔਰਤ ਸਮੇਤ 5 ਲੋਕਾਂ ਨੂੰ ਗਿ੍ਰਫਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਨੇ ਸਾਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ। ਪੁਲਿਸ ਅਨੁਸਾਰ ਮੁਲਜਮਾਂ ਨੇ ਇਹ ਬੱਚਾ ਅੱਗੇ ਚਾਰ ਲੱਖ ਰੁਪਏ ’ਚ ਵੇਚਣਾ ਸੀ। ਦੱਸਣਯੋਗ ਹੈ ਕਿ ਸਿਵਲ ਹਸਪਤਾਲ ਤੋ ਇਸ ਤੋ ਪਹਿਲਾਂ ਵੀ ਕਈ ਵਾਰੀ ਬੱਚੇ ਗਾਇਬ ਹੋ ਚੁੱਕੇ ਹਨ।
65 Views

