ਰਾਤ ਦੋ ਵਜੇ ਤੱਕ ਸੰਗਤਾਂ ਲਈ ਸਿੱਖਿਆ ਮੰਤਰੀ ਹਰਜੋਤ ਬੈਂਸ ਡੀਸੀ ਵਰਜੀਤ ਵਾਲੀਆ ਤੇ ਸਮੁੱਚਾ ਜਿਲਾ ਪ੍ਰਸ਼ਾਸਨ ਸੜਕਾਂ ਤੇ

ਕਿਸੇ ਪ੍ਰਕਾਰ ਦੀ ਦਿੱਕਤ ਪਰੇਸ਼ਾਨੀ ਸੰਗਤ ਨੂੰ ਨਾ ਆਵੇ

ਸ੍ਰੀ ਅਨੰਦਪੁਰ ਸਾਹਿਬ 22 ਨਵੰਬਰ ( ਚੋਵੇਸ਼ ਲਟਾਵਾ ) ਸ਼੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਵਿਰਸੋਈ ਧਰਤੀ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਉਹਨਾਂ ਨੇ ਲੰਮਾ ਸਮਾਂ ਆਪਣੀ ਜੀਵਨ ਦਾ ਬਤੀਤ ਕੀਤਾ ਹੈ ਉੱਥੇ ਹੀ ਉਹਨਾਂ ਦੇ ਸੀਸ ਦਾ ਸੰਸਕਾਰ ਵੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਇਆ ਸੀ ਜਿੱਥੇ ਅੱਜ ਗੁਰੂ ਤੇਗ ਬਹਾਦਰ ਜੀ ਨੂੰ 350 ਸਾਲਾ ਸ਼ਹੀਦੀ ਸ਼ਤਾਬਦੀ ਬੜੀ ਸ਼ਰਧਾ ਸਤਿਕਾਰ ਨਾਲ ਮਨਾਈ ਜਾ ਰਹੀ ਹੈ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਸੰਗਤ ਦੀ ਆਮਦ ਨੂੰ ਲੈ ਕੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਇਕ ਕਰੋੜ ਤੋਂ ਵੱਧ ਦੀ ਸੰਗਤ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਬੀਤੇ ਦਿਨੀ ਸ਼੍ਰੀ ਨੰਦਪੁਰ ਸਾਹਿਬ ਵਿਖੇ ਲੇਜ਼ਰ ਲਾਈਟ ਅਤੇ ਸਾਊਂਡ ਸ਼ੋ ਹੋਇਆ ਜਿਸ ਵਿੱਚ ਚਰਨ ਗੰਗਾ ਸਟੇਡੀਅਮ ਸੰਗਤਾਂ ਅਤੇ ਜੈਕਾਰਿਆਂ ਨਾਲ ਗੂੰਜ ਉੱਠਿਆ ਬੋਲੇ ਸੋ ਨਿਹਾਲ ਦੇ ਜੈਕਾਰੇ ਲੱਗੇ ਉੱਥੇ ਹੀ ਬੀਤੀ ਰਾਤ 2 ਵਜੇ ਤੱਕ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਤੇ ਜ਼ਿਲ੍ਾ ਰੂਪਨਗਰ ਦੇ ਡੀਸੀ ਵਰਜੀਤ ਵਾਲੀਆ ਅਣਥਕ ਮਿਹਨਤ ਕਰਦੇ ਹੋਏ ਵਿਖਾਈ ਦੇ ਰਹੇ ਹਨ ਸਵੇਰੇ ਉੱਠ ਕੇ ਪ੍ਰਸ਼ਾਸਨ ਨਾਲ ਮੀਟਿੰਗਾਂ ਕਰਕੇ ਰਾਤ ਨੂੰ ਜਦੋਂ ਆਮ ਜਨਤਾ ਠੰਡ ਹੋਣ ਕਾਰਨ ਆਪਣੀਆਂ ਰਜਾਈਆਂ ਵਿੱਚ ਸੋ ਰਹੀ ਹੈ ਉੱਥੇ ਹੀ ਸਿੱਖਿਆ ਮੰਤਰੀ ਹਰਜੋਤ ਬੈਂਸ ਜਿਲਾ ਰੂਪਨਗਰ ਦਾ ਸਮੁੱਚਾ ਪ੍ਰਸ਼ਾਸਨ ਰਾਤ ਨੂੰ 2 ਵਜੇ ਵੀ ਸੰਗਤਾਂ ਦੀ ਸਹੂਲਤ ਦਾ ਜਾਇਜਾ ਲੈਂਦੇ ਹੋਏ ਆਪ ਟੈਂਟ ਸਿਟੀ ਵਿੱਚ ਅਤੇ ਗੁਰੂ ਘਰਾਂ ਨਜ਼ਦੀਕ ਸਫਾਈ ਦਾ ਜਾਇਜ਼ਾ ਲੈ ਰਹੇ ਹਨ ਜੋ ਕਿ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸੰਗਤ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਾ ਆਵੇ ਦੇ ਸੰਬੰਧ ਵਿੱਚ ਨੌਜਵਾਨ ਆਗੂ ਹਰਜੋਤ ਬੈਂਸ ਨੇ ਆਪਣੇ ਹੱਥ ਵਿੱਚ ਕਮਾਂਡ ਸਾਂਭੀ ਹੋਈ ਹੈ ਆਉਣਾ ਦਾ ਮੇਨ ਮਤਲਬ ਇਹ ਹੈ ਕਿ ਸੰਗਤ ਸ਼ਰਧਾ ਭਾਵਨਾ ਨਾਲ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਲਈ ਅਤੇ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਆ ਰਹੀ ਹੈ ਨੂੰ ਕਿਸੇ ਵੀ ਪ੍ਰਕਾਰ ਦੀ ਦਿਨ ਜਾਂ ਰਾਤ ਵੇਲੇ ਪਰੇਸ਼ਾਨੀ ਨਾ ਆ ਸਕੇ

73 Views