ਆਮ ਆਦਮੀ ਪਾਰਟੀ ਮਹਿਲਾ ਵਿੰਗ ਦੁਆਬਾ ਜੌਨ ਇੰਚਾਰਜ ਕਿ੍ਸ਼ਨਾ ਗਰੇਵਾਲ ਅਤੇ ਜ਼ਿਲ੍ਹਾ ਪ੍ਰਧਾਨ ਸੌਭਾ ਭਗਤ ਦੇ ਵਲੋਂ ਮੀਟਿੰਗ ਬੁਲਾਈ ਗਈ।
ਆਮ ਆਦਮੀ ਪਾਰਟੀ ਮਹਿਲਾ ਵਿੰਗ ਦੁਆਬਾ ਜੌਨ ਇੰਚਾਰਜ ਕਿ੍ਸ਼ਨਾ ਗਰੇਵਾਲ ਅਤੇ ਜ਼ਿਲ੍ਹਾ ਪ੍ਰਧਾਨ ਸੌਭਾ ਭਗਤ ਦੇ ਵਲੋਂ ਮੀਟਿੰਗ ਬੁਲਾਈ ਗਈ।
ਜਲੰਧਰ – ਪੱਤਰਕਾਰ (ਰਵੀ ਜੱਸੀ )
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਲਕਾ ਇੰਚਾਰਜ ਜਲੰਧਰ ਸੈਂਟਰਲ ਨਿਤਿਨ ਕੋਹਲੀ ਦੀ ਦੇ ਦਫ਼ਤਰ ਵਿਖੇ ਮਹਿਲਾ ਵਿੰਗ ਵਲੋਂ ਮੀਟਿੰਗ ਬੁਲਾਈ ਗਈ ਜਿਸ ਦੀ ਅਗਵਾਈ ਦੁਆਬਾ ਜੌਨ ਇੰਚਾਰਜ ਕਿ੍ਸ਼ਨਾ ਗਰੇਵਾਲ ਅਤੇ ਜ਼ਿਲ੍ਹਾ ਪ੍ਰਧਾਨ ਸੌਭਾ ਭਗਤ ਵਲੋਂ ਕੀਤੀ ਗਈ ਇਸ ਮੌਕੇ ਭਾਰੀ ਗਿਣਤੀ ਵਿੱਚ ਮਹਿਲਾਵਾਂ ਮਜੂਦ ਰਹੀਆਂ ਇਸ ਮੌਕੇ ਦੁਆਬਾ ਜੌਨ ਇੰਚਾਰਜ ਕਿ੍ਸ਼ਨਾ ਗਰੇਵਾਲ ਅਤੇ ਜ਼ਿਲ੍ਹਾ ਪ੍ਰਧਾਨ ਸੌਭਾ ਭਗਤ ਵਲੋਂ ਸੰਬੋਧਨ ਕਰਦੇ ਆਮ ਆਦਮੀ ਪਾਰਟੀ ਦੀ ਗਤੀਵਿਧੀਆ ਅਤੇ ਪਾਰਟੀ ਵਰਕਰਾਂ ਦੇ ਕੰਮਾਂ ਅਤੇ ਪਾਰਟੀ ਪ੍ਰਤੀ ਮਿਹਨਤ ਨੂੰ ਦੇਖ ਦੇ ਹੋਏ ਆਮ ਆਦਮੀ ਪਾਰਟੀ ਦੇ ਪਰਿਵਾਰ ਵਿਚ ਵਾਧਾ ਕਰਦੇ ਹੋਏ ਆਮ ਆਦਮੀ ਪਾਰਟੀ ਨਵੇਂ ਬਲਾਕ ਪ੍ਰਧਾਨ ਅਤੇ ਕੋਡੀਨੇਟਰ ਜਲੰਧਰ ਸੈਂਟਰਲ, ਜਲੰਧਰ ਵੈਸਟ, ਜਲੰਧਰ ਈਸਟ, ਜਲੰਧਰ ਨੌਰਥ ਵਿਖੇ ਨਿਯੁਕਤ ਕੀਤੇ ਗਏ ਅਤੇ ਉਨ੍ਹਾਂ ਵਲੋਂ ਇਹ ਕਿਹਾ ਗਿਆ ਕਿ ਅਸੀਂ ਆਸ ਕਰਦੇ ਹਾਂ ਪਾਰਟੀ ਦੀਆਂ ਆਸਾਂ ਉਤੇ ਖਰੇ ਉੱਤਰੇ ਗਏ ਅਤੇ ਪਾਰਟੀ ਮਜ਼ਬੂਤ ਕਰਨਗੇ ਸਮੂਹ ਬਲਾਕ ਪ੍ਰਧਾਨ ਅਤੇ ਕੋਡੀਨੇਟਰ ਦੇ ਵਲੋਂ ਦੁਆਬਾ ਜੌਨ ਇੰਚਾਰਜ ਕਿ੍ਸ਼ਨਾ ਗਰੇਵਾਲ ਅਤੇ ਜ਼ਿਲ੍ਹਾ ਪ੍ਰਧਾਨ ਸੌਭਾ ਭਗਤ ਅਤੇ ਸਮੂਹ ਆਮ ਆਦਮੀ ਪਾਰਟੀ ਵਰਕਰਾਂ ਤਹਿ ਦਿਲੋਂ ਧੰਨਵਾਦ ਵੀ ਕੀਤਾ ਗਿਆ।

