ਪੰਜਾਬੀਅਤ ਨੂੰ ਨਸ਼ੇੜੀ ਕਹਿਣ ਵਾਲੇ ਦੇਖ ਲੈਣ ਇਹ ਤਸਵੀਰਾਂ ਬਿਨਾਂ ਥੱਕੇ ਅਥਾਹ ਸੇਵਾ ਕਰਦੇ ਹੋਏ ਨੌਜਵਾਨ ਜੋਸ਼ ਨਾਲ ਭਰੇ ਇਤਿਹਾਸਿਕ ਅਸਥਾਨ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੀ ਦਰਸ਼ਨ ਦਿਓੜੀ ਨੂੰ ਲੱਗੀ ਖਾਰ ਲੋਕ ਸੇਵਾ ਸ਼ੁਰੂ
ਪੰਜਾਬੀਅਤ ਨੂੰ ਨਸ਼ੇੜੀ ਕਹਿਣ ਵਾਲੇ ਦੇਖ ਲੈਣ ਇਹ ਤਸਵੀਰਾਂ
ਬਿਨਾਂ ਥੱਕੇ ਅਥਾਹ ਸੇਵਾ ਕਰਦੇ ਹੋਏ ਨੌਜਵਾਨ ਜੋਸ਼ ਨਾਲ ਭਰੇ
ਇਤਿਹਾਸਿਕ ਅਸਥਾਨ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੀ ਦਰਸ਼ਨ ਦਿਓੜੀ ਨੂੰ ਲੱਗੀ ਖਾਰ ਲੋਕ ਸੇਵਾ ਸ਼ੁਰੂ
ਸ੍ਰੀ ਕੀਰਤਪੁਰ ਸਾਹਿਬ 6 ਸਤੰਬਰ ( ਚੋਵੇਸ਼ ਲਟਾਵਾ )
ਧਾਰਮਿਕ ਨਗਰੀ ਕੀਰਤਪੁਰ ਸਾਹਿਬ ਦੇ ਇਤਿਹਾਸਿਕ ਅਸਥਾਨ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੀ ਦਰਸ਼ਨ ਦਿਉੜੀ ਨੂੰ ਖਾਰ ਲੱਗਣ ਤੋਂ ਬਾਅਦ ਅੱਜ ਕਾਰ ਸੇਵਾ ਕਿਲਾ ਸ੍ਰੀ ਅਨੰਦਗੜ੍ਹ ਸਾਹਿਬ ਦੇ ਪ੍ਰਮੁੱਖ ਬਾਬਾ ਸੁੱਚਾ ਸਿੰਘ ਅਤੇ ਬਾਬਾ ਸਤਨਾਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਂਕੜੇ ਸੰਗਤਾਂ ਨੇ ਮੌਕੇ ਤੇ ਪਹੁੰਚ ਕੇ ਡੰਗੇ ਦੀ ਸੇਵਾ ਸ਼ੁਰੂ ਕਰ ਦਿੱਤੀ ਇਸ ਦੌਰਾਨ ਸੈਂਕੜੇ ਨੌਜਵਾਨਾਂ ਨੇ ਹੱਥੋ ਹੱਥੀ ਮਿੱਟੀ ਦੀਆਂ ਬੋਰੀਆਂ ਨੂੰ ਲਗਾ ਕੇ ਡੰਗਾ ਤਿਆਰ ਕਰ ਦਿੱਤਾ ਵਿਸ਼ੇਸ਼ ਤੌਰ ਤੇ ਬਲਵੀਰ ਸਿੰਘ ਸ਼ਾਹਪੁਰ, ਗੌਰਵ ਰਾਣਾ, ਵੀਰ ਸਿੰਘ ਬੜਵਾ, ਜੱਸੀ ਰਾਣਾ, ਭਗਵੰਤ ਸਿੰਘ ਮਟੋਰ, ਰਮਜ਼ਾਨ ਖਾਨ, ਸੁਖਚੈਨ ਸਿੰਘ, ਜਸਪਾਲ ਸਿੰਘ ਜੱਸਾ ਆਦਿ ਤੋਂ ਇਲਾਵਾ ਸੈਂਕੜੇ ਨੌਜਵਾਨਾਂ ਨੇ ਮਿੱਟੀ ਦੀਆਂ ਬੋਰੀਆਂ ਨੂੰ ਡੰਗੇ ਦੇ ਰੂਪ ਵਿੱਚ ਲਗਾ ਕੇ ਇਸ ਦਿਉੜੀ ਨੂੰ ਖਾਰ ਲੱਗਣ ਤੋਂ ਬਚਾਇਆ ਇਸ ਦੌਰਾਨ ਸਮਾਜ ਸੇਵੀਆਂ ਨੇ ਦੱਸਿਆ ਕਿ ਪੰਜਾਬ ਜਿੱਥੇ ਡੁੱਬ ਅਤੇ ਰੁੜ ਰਿਹਾ ਹੈ ਉੱਥੇ ਨੌਜਵਾਨ ਬੜੀ ਹੀ ਤਨਦੇਹੀ ਦੇ ਨਾਲ ਸੇਵਾ ਕਰ ਰਹੇ ਹਨ ਸਤਲੁਜ ਦਰਿਆ ਕਿਨਾਰੇ ਬਸੇ ਪਿੰਡਾਂ ਦੇ ਵਿੱਚ ਸੈਂਕੜੇ ਨੌਜਵਾਨ ਡੰਗਿਆਂ ਦੀ ਸੇਵਾ ਕਰ ਰਹੇ ਹਨ ਪਾਣੀ ਦੇ ਨੱਕਿਆਂ ਨੂੰ ਮੋੜਨ ਦੇ ਲਈ ਨੌਜਵਾਨ ਦਿਨ ਰਾਤ ਇੱਕ ਕਰ ਰਹੇ ਹਨ। ਨੂਰਪੁਰ ਬੇਦੀ ਤੋਂ ਸੈਂਕੜੇ ਨੌਜਵਾਨ ਅੱਜ ਮਿੱਟੀ ਦੇ ਬੋਰੂ ਭਰ ਕੇ ਲੈ ਆਏ ਹਨ ਜਿਸ ਨੂੰ ਹੱਥੋ ਹੱਥੀ ਚੁੱਕ ਕੇ ਸਮਾਜ ਸੇਵੀ ਲੋਕ ਅਤੇ ਆਸ ਪਾਸ ਦੇ ਪਿੰਡਾਂ ਦੇ ਨੌਜਵਾਨ ਲਗਾ ਰਹੇ ਹਨ, ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਦੇ ਇਸ ਮੁਸੀਬਤ ਦੀ ਘੜੀ ਦੇ ਵਿੱਚ ਸਹਾਰਾ ਨਾ ਬਣਦੇ ਤਾਂ ਹਾਲਾਤ ਭਿਆਨਕ ਹੋ ਸਕਦੇ ਸਨ ਫਿਲਹਾਲ ਜਿੱਥੇ ਵੀ ਇਲਾਕੇ ਦੇ ਨੌਜਵਾਨਾਂ ਨੂੰ ਪਤਾ ਲੱਗਦਾ ਹੈ ਕਿ ਬਰਸਾਤੀ ਪਾਣੀ ਦੇ ਨਾਲ ਨੁਕਸਾਨ ਹੋਇਆ ਹੈ ਉੱਥੇ ਹੀ ਟੀਮਾਂ ਬਣਾ ਕੇ ਪਹੁੰਚ ਰਹੇ ਹਨ ਕਿਲਾ ਅਨੰਦਗੜ੍ਹ ਸਾਹਿਬ ਬਾਬਾ ਸਤਨਾਮ ਸਿੰਘ ਜੋ ਕਿ ਸੇਵਾ ਦੇ ਪੁੰਜ ਵਜੋਂ ਜਾਣੇ ਜਾਂਦੇ ਹਨ ਉਥੋਂ ਨਿਰਦੇਸ਼ ਜਾਰੀ ਹੋਣ ਤੋਂ ਬਾਅਦ ਸੈਂਕੜੇ ਨੌਜਵਾਨ ਸੇਵਾਦਾਰਾਂ ਦੇ ਰੂਪ ਵਿੱਚ ਪਹੁੰਚ ਕੇ ਨੁਕਸਾਨੀਆਂ ਜਗ੍ਹਾ ਠੀਕ ਕਰ ਰਹੇ ਹਨ

