ਆਦਮਪੁਰ ਦੇ ਨਜ਼ਦੀਕ ਲੱਗਦੇ ਪਿੰਡ ਭੇਲਾਂ ਵਲੋਂ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡੀ ਗਈ

ਆਦਮਪੁਰ ਦੇ ਨਜ਼ਦੀਕ ਲੱਗਦੇ
ਪਿੰਡ ਭੇਲਾਂ ਵਲੋਂ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡੀ ਗਈ

ਆਦਮਪੁਰ ( ਧਰਮਵੀਰ ਰਜਿੰਦਰ ਭੱਟੀ ) ਇਸ ਵਰ੍ਹੇ ਹੋਈਆਂ ਅਣਕਿਆਸੀਆਂ ਬਾਰਿਸ਼ਾਂ ਕਾਰਨ ਆਫ਼ਰੇ ਸਤਲੁਜ, ਬਿਆਸ ਤੇ ਰਾਵੀ ਨੇ ਪੰਜਾਬ ਵਿਚ ਭਾਰੀ ਤਬਾਹੀ ਮਚਾਈ ਹੈ। ਤੇਰਾਂ ਸੌ ਤੋਂ ਵੱਧ ਪਿੰਡ ਪਾਣੀ ਵਿਚ ਡੁੱਬ ਗਏ ਹਨ ਅਤੇ ਹਜ਼ਾਰਾਂ ਹੈਕਟੇਅਰ ਫਸਲ ਬਰਬਾਦ ਹੋ ਗਈ ਹੈ। ਤੀਹ ਦੇ ਕਰੀਬ ਮਨੁੱਖੀ ਜਾਨਾਂ ਅਤੇ ਵੱਡੀ ਗਿਣਤੀ ਵਿਚ ਪਸ਼ੂ ਧਨ ਦਾ ਨੁਕਸਾਨ ਹੋਇਆ ਹੈ। ਕਈ ਪਿੰਡਾਂ ਦਾ ਸੰਪਰਕ ਟੁੱਟ ਜਾਣ ਦੀਆਂ ਸੂਚਨਾਵਾਂ ਹੋਣ ਪਿੰਡ ਭੇਲਾਂ(ਜਲੰਧਰ) ਦੇ ਵਾਸੀਆਂ ਹੜ੍ਹ ਪੀੜ੍ਹਤਾਂ ਲਈ ਰਾਹਤ ਸਮੱਗਰੀ ਭੇਜਣ ਦਾ ਫੈਸਲਾ ਲਿਆ। ਪਿੰਡ ਦੇ ਨੌਜਵਾਨਾਂ ਸੂਬੇਦਾਰ ਪਰਮਾਨੰਦ, ਡਾ. ਜਮਨਾਦਾਸ ਦੀ ਅਗਵਾਈ ਵਿਚ ਹੜ੍ਹ ਪੀੜ੍ਹਤਾਂ ਲਈ ਸਹਿਯੋਗ ਮੰੰਗਿਆ ਜਿਸ ਵਾਸਤੇ ਲੋਕਾਂ ਖੁੱਲ ਦਿਲੀ ਨਾਲ ਸਹਿਯੋਗ ਦਿੱਤਾ।
ਪਿੰਡ ਦੀ ਮਹਿਲਾ ਸਰਪੰਚ ਜਗੀਰ ਕੌਰ ਨੇ ਰਾਹਤ ਸਮੱਗਰੀ ਦਾ ਟਰੱਕ ਡੇਰਾ ਬਾਬਾ ਨਾਨਕ ਸੈਕਟਰ ਲਈ ਰਵਾਨਾ ਕੀਤਾ ਜਿਸ ਵਿਚ ਪੰਜ ਸੌ ਬੰਦੇ ਲਈ ਤਿਆਰ ਰਾਸ਼ਨ ਤੋਂ ਇਲਾਵਾ ਆਟਾ,ਬਰੈਡ, ਡਬਲਰੋਟੀ, ਬਿਸਕੁੱਟ, ਫਰੂਟ,ਸਾਬਣ, ਸਰਫ਼, ਮੋਮਬੱਤੀਆਂ, ਟੁੱਥ ਪੇਸਟ, ਟੁੱਥ ਬਰੁੱਸ਼, ਪੀਣ ਵਾਲੇ ਪਾਣੀ ਦੀ ਬੋਤਲਾਂ, ਤੀਲਾਂ ਦੀਆਂ ਡੱਬੀਆਂ, ਤੇਲ ਸਰਸੋਂ, ਦਵਾਈਆਂ, ਬੱੱਚਿਆਂ ਤੋਂ ਲੈ ਕੇ ਸਿਆਣਿਆਂ ਦੇ ਪਹਿਨਣ ਲਈ ਕੱਪੜੇ, ਖੇਸੀਆਂ, ਕੰਬਲ, ਸ਼ਾਲ ਆਦਿ ਸ਼ਾਮਲ ਸਨ।
ਰਾਹਤ ਸਮੱਗਰੀ ਡੇਰਾ ਬਾਬਾ ਨਾਨਕ ਦੇ ਸਭ ਤੋਂ ਵੱਧ ਪ੍ਰਭਾਵਿਤ ਡਾਲਾ, ਗੁਰੇਚੱਕ, ਪੰਨਵਾਂ, ਝੰਗੀ ਆਦਿ ਪਿੰਡਾਂ ਵਿਚ ਵੰਡੀ ਗਈ। ਇਸ ਸਮੱਗਰੀ ਨੂੰ ਵੰਡਣ ਲਈ ਸੀਤਲ ਸਿੰਘ, ਸੂਬੇਦਾਰ ਪਰਮਾਨੰਦ, ਡਾ ਜਮਨਾਦਾਸ, ਡਾ ਬਲਵਿੰਦਰ ਸਰੋਆ, ਬਾਬੂ ਲਸ਼ਕਰ ਰਾਮ ਏਜੀਐਮ, ਮੈਨੇਜਰ ਗੁਰਨਾਮ ਸਿੰਘ, ਰੂਪ ਲਾਲ ਰੂਪ ਸਾਬਕਾ ਡੀਈਓ, ਜੁਗਿੰਦਰ ਰਾਮ,ਮਹਿੰਦਰ ਸਿੰਘ, ਰਾਕੇਸ਼ ਕੁਮਾਰ,ਹਰਪਾਲ ਸਿੰਘ,ਗੁਰਦੇਵ ਦਾਲੋ, ਆਸ਼ੂ, ਗੁਰਕਰਨ, ਨਵੀ, ਬਲਜੋਤ, ਬੱਬਨ, ਰੋਹਿਤ, ਪਵੀ ਆਦਿ ਨੇ ਪਿੰਡਾਂ ਦੀਆਂ ਗਲੀਓ ਗਲੀ ਜਾ ਕੇ ਵੱਡਾ ਯੋਗਦਾਨ ਪਾਇਆ ਅਤੇ ਲੋਕਾਂ ਨਾਲ ਦੁੱਖ ਸੁੱਖ ਸਾਂਝਾ ਕੀਤਾ।

88 Views