ਬ੍ਰਹਮਾ ਕੁਮਾਰੀਜ਼ (ਇੱਕ ਅਧਿਆਤਮਿਕ ਸੰਸਥਾ) ਦੀ ਸੰਸਥਾਪਕ ਪਿਤਾਸ਼੍ਰੀ ਬ੍ਰਹਮਾ ਦੇ ਜੀਵਨ ਤੇ ਅਧਾਰਿਤ ਐਨੀਮੇਸ਼ਨ ਫਿਲਮ ਦਿ ਲਾਇਟ ਵਿਖਾਈ ਗਈ
ਬ੍ਰਹਮਾ ਕੁਮਾਰੀਜ਼ (ਇੱਕ ਅਧਿਆਤਮਿਕ ਸੰਸਥਾ) ਦੀ ਸੰਸਥਾਪਕ ਪਿਤਾਸ਼੍ਰੀ ਬ੍ਰਹਮਾ ਦੇ ਜੀਵਨ ਤੇ ਅਧਾਰਿਤ ਐਨੀਮੇਸ਼ਨ ਫਿਲਮ ਦਿ ਲਾਇਟ ਵਿਖਾਈ ਗਈ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ )ਅੱਜ ਦੀ ਦੋੜ ਭੱਜ ਭਰੀ ਜ਼ਿੰਦਗੀ ਵਿੱਚ ਇਨਸਾਨ ਪੈਸੇ ਦੀ ਦੌੜ ਵਿੱਚ ਲੱਗ ਭਗਵਾਨ ਨੂੰ ਭੁੱਲੀ ਬੈਠਾ ਹੈ ਉਨ੍ਹਾਂ ਨੂੰ ਅਧਆਤਮਿਕ ਗਿਆਨ ਨਾਲ ਜੋੜਨ ਦੇ ਮਕਸਦ ਸਦਕਾ ਬ੍ਰਹਮਾ ਕੁਮਾਰੀ ਇਸ਼ਵਰੀਏ ਵਿਸ਼ਵ ਵਿਧਾਲਿਆ ਫਗਵਾੜਾ ਵਲੋਂ ਫਗਵਾੜਾ ਸੈਂਟਰ ਇੰਚਾਰਜ ਬੀ ਕੇ ਸੁਮਨ ਦੀਦੀ ਵਲੋਂ ਬ੍ਰਹਮਾ ਕੁਮਾਰੀਜ਼ ਅਤੇ ਗੌਡਲੀਵੁੱਡ ਸਟੂਡੀਓਜ਼ ਦੁਆਰਾ ਬਣਾਈ ਗਈ ਫਿਲਮ ‘ਦਿ ਲਾਈਟ’ ਬ੍ਰਹਮਾ ਕੁਮਾਰੀਜ਼ (ਇੱਕ ਅਧਿਆਤਮਿਕ ਸੰਸਥਾ) ਦੀ ਸੰਸਥਾਪਕ ਪਿਤਾਸ਼੍ਰੀ ਬ੍ਰਹਮਾ ਦੇ ਜੀਵਨ ‘ਤੇ ਲਿਖੀ ਗਈ ਕਿਤਾਬ ‘ਐਨ ਅਮੇਜ਼ਿੰਗ ਲਾਈਫ ਸਟੋਰੀ’ ‘ਤੇ ਅਧਾਰਤ ਹੈ, ਜੋ ਦਾਦਾ ਲੇਖਰਾਜ ਖੂਬਚੰਦ ਕ੍ਰਿਪਲਾਨੀ ਵਜੋਂ ਜਾਣੇ ਜਾਂਦੇ ਹਨ ਬ੍ਰਹਮਾਕੁਮਾਰੀਸ ਐਨੀਮੇਸ਼ਨ ਫਿਲਮ ਗੌਡਲੀਵੁੱਡ ਸਟੂਡੀਓਜ਼ ਅਤੇ ਆਈ ਰਿਐਲਿਟੀਜ਼ ਟੈਕਨਾਲੋਜੀ ਦੁਆਰਾ ਨਿਰਮਿਤ ਹੈ ਨਿਰਮਾਤਾ ਬੀ ਕੇ ਹਰੀਲਾਲ ਭਾਨੁਸ਼ਾਲੀ ਰਚਨਾਤਮਕ ਨਿਰਮਾਤਾ ਸ਼ੂਜੀਤ ਸਰਕਾਰ ਦੁਆਰਾ ਨਿਰਮਿਤ ਇਸ ਅਨੀਮੈਸ਼ਨ ਫ਼ਿਲਮ ਸਤਨਾਮਪੁਰਾ ਵਿਖੇ ਸਥਿਤ ਪ੍ਰਾਇਮ ਸਿਨੇਮੇ ਵਿਖੇ ਵਿਖਾਈ ਗਈ ਜਿਸ ਦੀ
ਕਹਾਣੀ ਇੱਕ ਅਮੀਰ ਹੀਰਾ ਵਪਾਰੀ ਬਾਰੇ ਹੈ ਜਿਸ ਨੇ ਆਪਣੀ ਸਾਰੀ ਦੌਲਤ ਇੱਕ ਟਰੱਸਟ ਨੂੰ ਸੌਂਪ ਦਿੱਤੀ ਸੀ ਜਿਸਦਾ ਉਦੇਸ਼ ਔਰਤਾਂ ਨੂੰ ਸਸ਼ਕਤ ਬਣਾਉਣ ਦੇ ਨਾਲ-ਨਾਲ ਮਨੁੱਖੀ ਕਦਰਾਂ-ਕੀਮਤਾਂ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਅਧਿਆਤਮਿਕਤਾ ਦੁਆਰਾ ਸੰਸਾਰ ਵਿੱਚ ਸ਼ਾਂਤੀ ਅਤੇ ਸਦਭਾਵਨਾ ਲਿਆਉਣਾ ਸੀ ਉਸ ਨੇ ਐਸ਼ੋ-ਆਰਾਮ ਦੀ ਜ਼ਿੰਦਗੀ ਨੂੰ ਤਿਆਗ ਦਿੱਤਾ ਅਤੇ ਰਾਜਯੋਗ ਦੇ ਮਾਰਗ ‘ਤੇ ਅੱਗੇ ਵਧਿਆ ਅਧਿਆਤਮਿਕਤਾ ਦੇ ਇਸ ਨਵੇਂ ਮਾਰਗ ਵਿੱਚ, ਉਸਨੇ ਬਹਾਦਰੀ ਅਤੇ ਹਿੰਮਤ ਨਾਲ ਬਹੁਤ ਸਾਰੀਆਂ ਚੁਣੌਤੀਆਂ ਅਤੇ ਰੁਕਾਵਟਾਂ ਦਾ ਸਾਹਮਣਾ ਕੀਤਾ ਅਤੇ ਸਾਰੀ ਯਾਤਰਾ ਦੌਰਾਨ, ਉਸਨੂੰ ਸਰਵ ਸ਼ਕਤੀਮਾਨ ਪਰਮ ਆਤਮਾ ‘ਦਿ ਲਾਈਟ’ ਦੁਆਰਾ ਨਿਰੰਤਰ ਮਾਰਗਦਰਸ਼ਨ ਅਤੇ ਸ਼ਕਤੀ ਦਿੱਤੀ ਗਈ ਆਪਣੇ ਨਾਸ਼ਵਾਨ ਸਰੀਰ ਨੂੰ ਤਿਆਗਣ ਤੋਂ ਬਾਅਦ ਵੀ, ਉਸ ਨੇ ਜੋ ਯਾਤਰਾ ਸ਼ੁਰੂ ਕੀਤੀ, ਉਹ ਅੱਜ ਵੀ ਸੰਸਾਰ ਭਰ ਵਿੱਚ ਅਧਿਆਤਮਿਕ ਗਿਆਨ ਫੈਲਾ ਰਹੀ ਹੈ ਇਸ ਫਿਲਮ ਮੋਕੇ ਬੀ ਕੇ ਵਿਜੇ ਮਾਤਾ , ਬੀ ਕੇ ਕਮਲ ਭਾਈ , ਹਰਮਿੰਦਰ ਭਾਈ, ਰਾਕੇਸ਼ ਭਾਈ , ਦੀਪਕ ਭਾਈ, ਬੀ ਕੇ ਸੋਨੀਆ ਬਹਿਨ, ਬੀ ਕੇ ਰਾਖੀ , ਬੀ ਕੇ ਪੂਨਮ , ਮਲਕੀਅਤ ਸਿੰਘ ਰਘਬੋਤਰਾ , ਜਸਵੰਤ ਸਿੰਘ , ਡਾ ਰਮਨ , ਮੁਕੇਸ਼ ਸ਼ਰਮਾ , ਜੀਵਨ ਸੰਘਾ , ਬੀ ਕੇ ਇੰਦਰਜੀਤ ਭਾਈ , ਬੀ ਕੇ ਡਾ ਸੁਨੀਲ ਤੋ ਇਲਾਵਾ ਵੱਡੀ ਗਿਣਤੀ ਵਿੱਚ
ਬ੍ਰਹਮਾ ਕੁਮਾਰੀ ਇਸ਼ਵਰੀਏ ਵਿਸ਼ਵ ਵਿਧਾਲਿਆ ਫਗਵਾੜਾ ਨਾਲ ਜੁੜੀ ਸੰਗਤ ਮੋਜੂਦ ਸਨ

