ਕਪੂਰਥਲਾ ਪੁਲਿਸ ਵੱਲੋ ਚੋਰੀ ਦੇ 07 ਮੋਟਰਸਾਈਕਲ, 01 ਮੋਟਰ ਅਤੇ 01 ਲੋਹਾ ਕਟਰ ਸਮੇਤ ਚੋਰ
ਕਪੂਰਥਲਾ ਪੁਲਿਸ ਵੱਲੋ ਚੋਰੀ ਦੇ 07 ਮੋਟਰਸਾਈਕਲ, 01 ਮੋਟਰ ਅਤੇ 01 ਲੋਹਾ ਕਟਰ ਸਮੇਤ ਚੋਰ
ਗਿਰੋਹ ਦੇ 03 ਦੋਸ਼ੀ ਗ੍ਰਿਫਤਾਰ
ਫਗਵਾੜਾ ( ਡਾ ਰਮਨ )ਸ੍ਰੀਮਤੀ ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦਿਸ਼ਾ ਨਿਰਦੇਸ਼ ਹੇਠ ਚੋਰੀਆਂ ਅਤੇ ਲੁਟਾਂ ਖੋਹਾਂ ਕਰਨ ਵਾਲੇ ਮਾੜੇ ਅਨਸਰ ਦੇ ਖਿਲਾਫ ਵੱਢੀ ਮੁਹਿੰਮ ਦੇ ਤਹਿਤ ਕਪੂਰਥਲਾ ਪੁਲਿਸ ਦੀ ਟੀਮ ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ, ਸ੍ਰੀ ਜਸਪ੍ਰੀਤ ਸਿੰਘ, ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ,ਐਸ.ਆਈ. ਬਿਸਮਨ ਸਿੰਘ ਸਾਹੀ ਇੰਚਾਰਜ ਸੀ.ਆਈ.ਏ ਸਟਾਫ ਫਗਵਾੜਾ ਦੀ ਪੁਲਿਸ ਪਾਰਟੀ ਵੱਲੋਂ ਚੋਰੀਆਂ ਕਰਨ ਵਾਲੇ ਗਿਰੋਹ ਦੇ 03 ਦੋਸ਼ੀ ਗ੍ਰਿਫਤਾਰ ਸ੍ਰੀਮਤੀ ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾੜੇ ਅਨਸਰਾ ਨੂੰ ਠੱਲ ਪਾਉਣ ਲਈ ਇਕ ਸਪੈਸ਼ਲ ਮੁਹਿਮ ਤਹਿਤ ਸੀ.ਆਈ.ਏ ਸਟਾਫ ਫਗਵਾੜਾ ਦੀ ਟੀਮ ਵੱਲੋਂ ਹਿਊਮਨ ਅਤੇ ਟੈਕਨੀਕਲ ਮਦਦ ਦੇ ਅਧਾਰ ਪਰ ਸਿਵਲ ਹਸਪਤਾਲ ਫਗਵਾੜਾ ਪੁਲ ਨੀਚੇ ਨਾਕਾਬੰਦੀ ਕਰਕੇ ਪਿੰਡ ਭੁਲਾਰਾਈ ਸਾਈਡ ਵੱਲੋਂ ਆ ਰਹੇ ਚੋਰੀ ਦੇ ਮੋਟਰਸਾਈਕਲ ਨੰਬਰ PB08 CW 5974 ਮਾਰਕਾ ਸਪਲੈਂਡਰ ਪਰ ਸਵਾਰ ਤਿਨ ਨੋਜਵਾਨ ਅਮਨ ਪੁਤਰ ਰਾਜੂ ਵਾਸੀ ਪਹਿਚਾਨ ਨਗਰ ਫਗਵਾੜਾ, ਰਮਨ ਕੁਮਾਰ ਪੁਤਰ ਫਕੀਰ ਚੰਦ ਵਾਸੀ ਪਿੰਡ ਖੇੜਾ ਫਗਵਾੜਾ ਅਤੇ ਸ਼ਿਵਾ ਪੁਤਰ ਸ਼ੋਕ ਵਾਸੀ ਛੱਜ ਕਲੋਨੀ ਥਾਣਾ ਸਿਟੀ ਫਗਵਾੜਾ ਨੂੰ ਚੋਰੀ ਕੀਤੀ ਹੋਈ ਮੋਟਰ ਸਮੇਤ ਰੋਕ ਕੇ ਗ੍ਰਿਫਤਾਰ ਕੀਤਾ ਗਿਆ। ਉਕਤ ਤਿੰਨੋਂ ਦੋਸ਼ੀਆਂ ਖਿਲਾਫ ਥਾਣਾ ਸਿਟੀ ਫਗਵਾੜਾ ਵਿਖੇ ਮੁਕਮਦਾ ਨੰਬਰ 117 ਮਿਤੀ 29.05.2024 ਅ/ਧ 379,411 IPC ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ 01 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਦੋਰਾਨੇ ਪੁਲਿਸ ਰਿਮਾਂਡ ਉਕਤ ਦੋਸ਼ੀਆਂ ਪਾਸੋਂ ਚੋਰੀ ਕੀਤੇ ਗਏ ਕੁਲ 06 ਮੋਟਰਸਾਈਕਲ ਜੋ ਉਂਨਾਂ ਦੁਆਰਾ ਪਿੰਡ ਭੋਗਪੁਰ ਫਗਵਾੜਾ ਵਿਚ ਲੁਕਾ ਛਿਪਾ ਕੇ ਰੱਖੇ ਹੋਏ ਸਨ ਅਤੇ ਇਕ ਚੋਰੀ ਕਰਨ ਸਮੇਂ ਵਰਤਿਆ ਜਾਣ ਵਾਲਾ ਲੋਹਾ ਕਟਰ ਬਰਾਮਦ ਕਰਵਾਏ ਗਏ । ਦੋਰਾਨੇ ਪੁਛਗਿਛ ਚੋਰਾਂ ਦੁਆਰਾ ਫੇਕਟਰੀ ਵਿਚੋਂ ਮੋਟਰ ਅਤੇ ਲੋਹਾ ਚੋਰੀ, ਕਾਰ ਵਿਚੋਂ ਬੈਟਰੀ ਚੋਰੀ, ਲੋਹੇ ਦੀਆਂ ਗਰਿਲਾਂ, ਗੇਟ, ਸ਼ਟਰਿੰਗ ਪਲੇਟ, ਲੋਹਾ ਅਤੇ ਮੋਟਰਸਾਈਕਲ ਚੋਰੀ ਕਰਨ ਬਾਰੇ ਜਾਣਕਾਰੀ ਕੀਤੀ ਗਈ ਅਤੇ ਹੁਣ ਤੱਕ ਚੋਰਾਂ ਦੁਆਰਾ ਕਰੀਬ 20 ਚੋਰੀ ਦੀਆਂ ਵਾਰਦਾਤਾਂ ਨੂੰ ਅੰਣਜਾਮ ਦੇਣਾ ਮੰਨਿਆ ਹੈ ਅਤੇ ਦੋਰਾਨੇ ਪੁਲਿਸ ਰਿਮਾਂਡ ਚੋਰਾਂ ਪਾਸੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ

