ਪੰਜਾਬ ਸਟੇਟ ਵੱਲੋਂ ਕਰਵਾਈ ਗਈ ਗੱਤਕਾ ਚੈਂਪੀਅਨਸ਼ਿਪ ਚ ਸਾਹਿਬਜ਼ਾਦਾ ਗੱਤਕਾ ਅਖਾੜਾ ਕਾਲਾ ਸੰਘਿਆਂ ਦੇ ਵਿਦਿਆਰਥੀਆਂ ਨੇ ਮੈਡਮ ਜਿੱਤੇ
ਪੰਜਾਬ ਸਟੇਟ ਵੱਲੋਂ ਕਰਵਾਈ ਗਈ ਗੱਤਕਾ ਚੈਂਪੀਅਨਸ਼ਿਪ ਚ ਸਾਹਿਬਜ਼ਾਦਾ ਗੱਤਕਾ ਅਖਾੜਾ ਕਾਲਾ ਸੰਘਿਆਂ ਦੇ ਵਿਦਿਆਰਥੀਆਂ ਨੇ ਮੈਡਮ ਜਿੱਤੇ
ਕਾਲਾ ਸੰਘਿਆਂ 30 ਮਈ (ਮਨਜੀਤ ਮਾਨ)ਅਕਾਲ ਅਕੈਡਮੀ ਘੁੱਗ ਵਿੱਚ ਪੰਜਾਬ ਸਟੇਟ ਗੱਤਕਾ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਵਿੱਚ ਸਿੰਗਲ ਸਟਿਕ ਫਾਈਟ ਵਿੱਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਗੱਤਕਾ ਅਖਾੜਾ ਦੇ ਵਿਦਿਆਰਥੀਆਂ ਨੇ ਗਤਕੇ ਦੇ ਕੰਪੀਟੀਸ਼ਨ ਵਿੱਚ ਅੰਡਰ 14 ਵਿੱਚ ਦਿਲਰਾਜ ਸਿੰਘ ਕੋਟਲਾ ਨੇ ਗੋਲਡ ਮੈਡਲ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ
ਗੱਤਕੇ ਨੂੰ ਪ੍ਰਫੁੱਲਿਤ ਕਰਨ ਲਈ ਬੱਚਿਆਂ ਵਾਸਤੇ ਸਮੇਂ ਸਮੇਂ ਤੇ ਸਿਖਲਾਈ ਕੈਂਪ ਲਗਾਏ ਜਾਂਦੇ — ਕੋਚ ਨਰਿੰਦਰ ਸਿੰਘ ਸੰਘਾ
ਅੰਡਰ 14 ਵਿੱਚ ਹਰਜੋਬਨ ਸਿੰਘ ਪਿੰਡ ਆਲਮਗੀਰ ਕਾਲਾ ਸੰਘਿਆਂ ਕਪੂਰਥਲਾ ਨੇ ਸਿਲਵਰ ਮੈਡਲ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ।
ਅੰਡਰ 17 ਵਿੱਚ ਦਿਲਰਾਜ ਸਿੰਘ ਕੁਰਾਲੀ ਨੇ ਸਿਲਵਰ ਮੈਡਲ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਾਹਿਬਜ਼ਾਦਾ ਗੱਤਕਾ ਅਖਾੜਾ ਦੇ ਕੋਚ
ਸ: ਨਰਿੰਦਰ ਸਿੰਘ ਸੰਘਾ ਨੇ ਕਿਹਾ ਕਿ ਗੱਤਕੇ ਨੂੰ ਪ੍ਰਮੋਟ ਕਰਨ ਲਈ ਉਨ੍ਹਾਂ ਵੱਲੋਂ ਪਿੰਡਾਂ ਤੇ ਸਕੂਲਾਂ ਵਿੱਚ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ ਗੱਤਕੇ ਨੂੰ ਲੈਕੇ ਕੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ
ਗੱਤਕਾ ਟੀਚਰ : ਹਰਮੀਤ ਸਿੰਘ ਸੰਘਾ ਕਾਲਾ ਸੰਘਿਆਂ
ਡੀ,ਪੀ,ਈ : ਸਿਮਰਨਜੀਤ ਸਿੰਘ ਤੋਂ ਇਲਾਵਾ ਹੋਰ ਸਮੂਹ ਸਕੂਲ ਸਟਾਫ਼ ਤੇ ਬੱਚੇ ਹਾਜ਼ਿਰ ਸਨ

