ਮੁੱਹਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ ਨੇ ਮੇਰਾ ਵੋਟ ਮੇਰਾ ਅਧਿਕਾਰ ਸੰਬੰਧੀ ਵੋਟ ਪਾਉਣ ਲਈ ਜਾਗਰੂਕ ਕੀਤਾ

ਮੁੱਹਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ ਨੇ ਮੇਰਾ ਵੋਟ ਮੇਰਾ ਅਧਿਕਾਰ ਸੰਬੰਧੀ ਵੋਟ ਪਾਉਣ ਲਈ ਜਾਗਰੂਕ ਕੀਤਾ

ਦਰਬਾਰ ਦਾਤਾ ਅਲੀ ਅਹਿਮਦ ਕਾਦਰੀ, ਦਰਬਾਰ ਸ਼ੀਲਾ ਮੰਹਤ ਸਾਬਰੀ ਦਰਬਾਰ ਵਿਖੇ ਜਾਕੇ ਮੰਹਤ ਵੋਟਰਾ ਨੂੰ ਵੋਟ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਮੇਰਾ ਵੋਟ ਮੇਰਾ ਅਧਿਕਾਰ ਸੰਬੰਧੀ 18 ਸਾਲ ਤੋਂ ਵੱਧ ਉਮਰ ਦੇ ਹਰ ਵੋਟਰ ਨੂੰ ਜਾਗ੍ਰਿਤ ਕਰਨ ਲਈ ਡਿਪਟੀ ਕਮਿਸ਼ਨਰ ਕਮ ਚੋਣ ਅਧਿਕਾਰੀ ਕਪੂਰਥਲਾ ਅਮਿਤ ਪੰਚਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ ਡੀ ਐਮ ਫਗਵਾੜਾ ਜਸ਼ਨਜੀਤ ਸਿੰਘ ਦੀ ਯੋਗ ਅਗਵਾਈ ਅਤੇ ਰਾਜੇਸ਼ ਕੁਮਾਰ ਭਨੋਟ ਸਵੀਪ ਨੋਡਲ ਅਫ਼ਸਰ 29 ਫਗਵਾੜਾ ਦੀ ਸੁਚੱਜੀ ਦੇਖਰੇਖ ਹੇਠ ਟੀਮ ਮੈਂਬਰ ਸੈਕਟਰ ਅਫ਼ਸਰ ਰਾਜਨ ਚੋਪੜਾ ਅਤੇ ਬੀ ਐਲ ੳ ਰਾਜਵੰਤ ਕੌਰ , ਬੀ ਐਲ ੳ ਹਰਸ਼ਵਰਧਨ ਵਲੋਂ ਵੋਟਰਾ ਨੂੰ ਜਾਗਰੂਕ ਕਰਨ ਲਈ ਚੱਲ ਰਹੀਆ ਜਾਗਰੂਕਤਾ ਗਤੀਵਿਧੀਆਂ ਤਹਿਤ ਅੱਜ ਇਲਾਕਾ ਭਗਤਪੁਰਾ ਵਿਖੇ ਮੁੱਹਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ ਦੇ ਸਹਿਯੋਗ ਨਾਲ ਸਵੀਪ ਟੀਮ ਵਲੋਂ ਦਰਬਾਰ ਦਾਤਾ ਅਲੀ ਅਹਿਮਦ ਕਾਦਰੀ, ਦਰਬਾਰ ਸ਼ੀਲਾ ਮੰਹਤ ਸਾਬਰੀ ਵਿਖੇ ਜਾਕੇ ਮੰਹਤ ਵੋਟਰਾ ਨੂੰ ਵੋਟ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਇਸ ਮੌਕੇ ਰਾਜੇਸ਼ ਕੁਮਾਰ ਭਨੋਟ ਸਵੀਪ ਨੋਡਲ ਅਫਸਰ ਨੇ ਕਿਹਾ ਕਿ ਲੋਕਤੰਤਰ ਦੀ ਰੱਖਿਆ ਕਰਨ ਅਤੇ ਦੇਸ਼ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਜਿਸ ਦੀ ਉਮਰ 18 ਸਾਲ ਤੋਂ ਵੱਧ ਹੈ, ਉਹ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਜ਼ਰੂਰ ਕਰਨ ਇਹ ਸਭ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ 1 ਜੂਨ ਨੂੰ ਸਾਰੇ ਨਿੱਜੀ ਕੰਮ ਛੱਡ ਕੇ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਕਰੋਗੇ ਰਾਜੇਸ਼ ਕੁਮਾਰ ਭਨੋਟ ਸਵੀਪ ਨੋਡਲ ਅਫ਼ਸਰ ਨੇ ਕਿਹਾ ਕਿ ‘ਮੇਰਾ ਵੋਟ ਮੇਰਾ ਅਧਿਕਾਰ ਪ੍ਰਤੀ ਆਮ ਜਨਤਾ ਨੂੰ ਜਾਗ੍ਰਿਤ ਕਰਨ ਲਈ ਵੱਖ- ਵੱਖ ਥਾਵਾਂ ‘ਤੇ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਵੋਟਰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ। ਉਨ੍ਹਾਂ ਕਿਹਾ ਕਿ ਤੁਹਾਡੀ ਵੋਟ ਹੀ ਦੇਸ਼ ਦੇ ਭਵਿੱਖ ਨੂੰ ਉਚਾਈਆਂ ਦੀ ਮੰਜ਼ਿਲ ਤੱਕ ਲੈ ਕੇ ਜਾ ਸਕਦੀ ਹੈ ਇਸ ਲਈ 1 ਜੂਨ ਨੂੰ ਹਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਉਨ੍ਹਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਦੇਸ਼ ਦੀ ਹਰ ਸੰਸਥਾ ਆਪਣੇ ਨਜ਼ਦੀਕੀ ਇਲਾਕੇ ‘ਚ ਪੈਂਦੇ ਵੋਟਰਾਂ ਨੂੰ ਵੋਟ ਪਾਉਣ ਲਈ ਅਜਿਹੇ ਜਾਗਰੂਕਤਾ ਕੈਂਪਾਂ ਦਾ ਆਯੋਜਨ ਕਰਕੇ ਪ੍ਰੇਰਨਾ ਦੇਵੇ ਇਸ ਮੋਕੇ ਮੁੱਹਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ ਪ੍ਰਧਾਨ ਡਾ ਰਮਨ, ਸੋਨੀਆ ਮੰਹਤ ਗੱਦੀ ਨਸ਼ੀਨ ਦਰਬਾਰ ਦਾਤਾ ਅਲੀ ਅਹਿਮਦ ਕਾਦਰੀ, ਦਰਬਾਰ ਸ਼ੀਲਾ ਮੰਹਤ ਸਾਬਰੀ , ਨਰਿੰਦਰ ਸਿੰਘ , ਸਿੰਕਦਰ ਕਨੋਜੀਆ , ਗੁਰਮੀਤ ਸਿੰਘ ਮੰਗਾ , ਗੁਰਦਿਆਲ ਸਿੰਘ ਨੰਨੜਾ , ਸੰਜੀਵ ਸ਼ਰਮਾ ਟੀਟੂੰ , ਰਮਨ ਮੰਹਤ , ਗੋਲਡੀ ਮੰਹਤ , ਗੋਪੀ ਬਹੂ , ਜੋਤੀ , ਬੰਦਨਾ, ਅਭਿਨਾਸ ਮਹਿਰਾ , ਬਾਬਾ ਬੂਟਾ ਸਿੰਘ ਭਰੋਵਾਲੀਆ , ਸੰਦੀਪ , ਬਲਵੀਰ , ਜੱਸੀ , ਹੈਪੀ , ਗੋਰਵ , ਸੋਰਵ , ਜੀਵਨ ਸੰਘਾ , ਰਾਜ ਕੁਮਾਰ ਰਾਜੂ ਆਦਿ ਮੋਜੂਦ ਸਨ

61 Views