ਗਰਮੀ ਦੇ ਪ੍ਰਕੋਪ ਤੋਂ ਬੱਚਿਆਂ ਤੇ ਬਜ਼ੁਰਗਾਂ ਦਾ ਖ਼ਾਸ ਧਿਆਨ ਰੱਖਿਆ ਜਾਵੇ : ਡਾ ਦਰਸ਼ਨ ਬੱਧਨ
ਗਰਮੀ ਦੇ ਪ੍ਰਕੋਪ ਤੋਂ ਬੱਚਿਆਂ ਤੇ ਬਜ਼ੁਰਗਾਂ ਦਾ ਖ਼ਾਸ ਧਿਆਨ ਰੱਖਿਆ ਜਾਵੇ : ਡਾ ਦਰਸ਼ਨ ਬੱਧਨ
ਲੂ ਤੋਂ ਬੱਚਣ ਲਈ ਨਿੰਬੂ ਪਾਣੀ ਦਾ ਸੇਵਨ ਫਾਇਦੇਮੰਦ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ )-ਵੱਧ ਰਹੀ ਗਰਮੀ ਦੇ ਕਾਰਨ ਮੌਸਮ ਵਿਭਾਗ ਅਗਲੇ ਕੁਝ ਦਿਨਾਂ ਤੋਂ ਹੀਟ ਵੇਵ ਦੀ ਚਿਤਾਵਨੀ ਵੀ ਦੇ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਬਹੁਤ ਜ਼ਿਆਦਾ ਵੱਧ ਸਕਦੀ ਹੈ ਤੇ ਲੂ ਲੱਗਣ ਦਾ ਖਤਰਾ ਬਣਿਆ ਰਹੇਗਾ ਅਜਿਹੀ ਸਥਿਤੀ ਚ ਸਾਨੂੰ ਸਾਰਿਆ ਲਈ ਅਪਣਾ ਅਤੇ ਅਪਣੇ ਪਰਿਵਾਰ ਦਾ ਪੂਰਾ ਧਿਆਨ ਰੱਖਣਾ ਜ਼ਰੂਰੀ ਹੋ ਜਾਂਦਾ ਹੈ ਇਸ ਗੱਲ ਦਾ ਪ੍ਰਗਟਾਵਾ ਡਾ: ਦਰਸ਼ਨ ਬੱਧਨ ਮੈਡੀਕਲ ਸਪੈਸ਼ਲਿਸਟ ਸਿਵਲ ਹਸਪਤਾਲ ਫਗਵਾੜਾ ਨੇ ਕੀਤਾ ਉਨ੍ਹਾਂ ਦੱਸਿਆ ਕਿ ਹੀਟ ਸਟ੍ਰੋਕ ਉਦੋਂ ਹੁੰਦਾ ਹੈ ਜਦੋਂ ਸਰੀਰ ਦਾ ਤਾਪਮਾਨ 104 ਐਫ ਡਿਗਰੀ ਤਕ ਵੱਧ ਜਾਂਦਾ ਹੈ ਛੋਟੇ ਬੱਚਿਆਂ ਤੇ ਬਜ਼ੁਰਗਾਂ ਨੂੰ ਆਮ ਤੌਰ ‘ਤੇ ਵਧੇਰੇ ਜੋਖਮ ਹੁੰਦਾ ਹੈ, ਕਿਉਂਕਿ ਉਹਨਾਂ ਲਈ ਆਪਣੇ ਸਰੀਰ ਦਾ ਤਾਪਮਾਨ ਬਰਕਰਾਰ ਰੱਖਣਾ ਮੁਸ਼ਕਲ ਹੋ ਜਾਂਦਾ ਹੈ। ਜੇਕਰ ਤੁਸੀਂ ਏਸੀ ਬੱਸ ਜਾਂ ਦਫ਼ਤਰ ਤੋਂ ਬਾਹਰ ਨਿਕਲਣ ਦੇ ਤੁਰੰਤ ਬਾਅਦ ਗਰਮੀ ਵਿੱਚ ਕਦਮ ਰੱਖਦੇ ਹੋ, ਤਾਂ ਸਰੀਰ ਲਈ ਤਾਪਮਾਨ ਨੂੰ ਇੰਨੀ ਜਲਦੀ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ, ਜਿਸ ਨਾਲ ਹੀਟਸਟ੍ਰੋਕ ਹੋ ਸਕਦਾ ਹੈ ਉਨ੍ਹਾਂ ਕਿਹਾ ਕਿ ਸਾਡਾ ਸਰੀਰ 70 ਫੀਸਦੀ ਪਾਣੀ ਨਾਲ ਬਣਿਆ ਹੁੰਦਾ ਹੈ, ਇਸ ਲਈ ਜੇਕਰ ਅਸੀਂ ਦਿਨ ਭਰ ਜ਼ਿਆਦਾ ਪਾਣੀ ਨਹੀਂ ਪੀਂਦੇ ਤਾਂ ਸਾਡੇ ਸਰੀਰ ਦੀ ਕਮੀ ਸ਼ੂਰੁ ਹੋ ਜਾਂਦੀ ਹੈ ਇਸੇ ਤਰ੍ਹਾਂ ਗਰਮੀਆਂ ਦੇ ਸਿਖਰ ਦੇ ਸਮੇਂ ਵਿੱਚ ਜੇਕਰ ਤੁਸੀਂ ਘਰ ਦੇ ਬਾਹਰ ਤੇਜ਼ ਧੁੱਪ ਵਿੱਚ ਹੁੰਦੇ ਹੋ ਤਾਂ ਕਈ ਵਾਰ ਇਹ ਸਾਡੇ ਸਰੀਰ ਵਿੱਚ ਗਰਮੀ ਪੈਦਾ ਕਰਨ ਲੱਗ ਪੈਂਦਾ ਹੈ, ਕਿਉਂਕਿ ਸੂਰਜ ਦੀਆਂ ਕਿਰਨਾਂ ਸਿੱਧੀਆਂ ਸਾਡੇ ਸਿਰ ‘ਤੇ ਪੈਂਦੀਆਂ ਹਨ ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਸੂਰਜ ਵਿੱਚ ਸਿਰ ਦਰਦ ਨਾਲ ਸੰਘਰਸ਼ ਕਰਨਾ ਪੈਂਦਾ ਹੈ, ਪਰ ਇਸ ਨਾਲ ਗਰਮੀ ਦਾ ਦੌਰਾ ਵੀ ਹੋ ਸਕਦਾ ਉਨ੍ਹਾਂ ਕਿਹਾ ਕਿ
ਚੱਕਰ ਆਉਣਾ ,ਉੱਚ ਜਾਂ ਘੱਟ ਬਲੱਡ ਪ੍ਰੈਸ਼ਰ ,ਚਮੜੀ ਦੀ ਖੁਸ਼ਕੀ ,ਮਤਲੀ ਅਤੇ ਉਲਟੀਆਂ , ਬੇਹੋਸ਼ੀ , ਤੇਜ਼ ਸਾਹ ਲੈਣਾ , ਵਧੀ ਹੋਈ ਦਿਲ ਦੀ ਧੜਕਣ
ਹੀਟ ਸਟਰੋਕ ਦੇ ਲੱਛਣ ਹੋ ਸਕਦੇ ਹਨ ਉਨ੍ਹਾਂ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਕੁਝ ਜ਼ਰੂਰੀ ਸੁਝਾਅ ਦਿੰਦਿਆਂ ਦੱਸਿਆ ਕਿ ਸਾਨੂੰ ਜ਼ਰੂਰਤ ਦੇ ਅਨੁਸਾਰ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ।ਬੱਚਿਆਂ ਅਤੇ ਬਜ਼ੁਰਗਾਂ ਦਾ ਇਸ ਗਰਮੀ ਤੋਂ ਬਚਾਅ ਲਈ ਖਾਸ ਧਿਆਨ ਰੱਖਣਾ ਚਾਹੀਦਾ ਹੈ ਨਿੰਬੂ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ ਇਸ ਮੌਸਮ ਵਿਚ ਫ਼ਲ ਅਤੇ ਹਰੀਆਂ ਸਬਜ਼ੀਆਂ ਜ਼ਿਆਦਾ ਮਾਤਰਾ ਵਿੱਚ ਖਾਣੀਆਂ ਚਾਹੀਦੀਆਂ ਹਨ ਅਤੇ ਘਰ ਤੋਂ ਬਾਹਰ ਨਿਕਲਦੇ ਸਮੇਂ ਕਪੜੇ ਪੂਰੇ ਅਤੇ ਹਵਾਦਾਰ ਕਪੜੇ ਪਾਉਣੇ ਚਾਹੀਦੇ ਹਨ ਸਰੀਰ ਵਿੱਚ ਪਾਣੀ ਦੀ ਲੋੜੀਂਦੀ ਮਾਤਰਾ ਨੂੰ ਪੂਰਾ ਕਰਨ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਹੀਟ ਸਟਰੋਕ ਹੋਣ ਦੀ ਸੂਰਤ ਵਿੱਚ ਇਸ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਪੀੜਤ ਨੂੰ ਕਿਸੇ ਛਾਂ ਵਾਲੀ ਜਗ੍ਹਾ ‘ਤੇ ਲੈ ਜਾਓ ਅਤੇ ਹਵਾ ਦਾ ਪ੍ਰਬੰਧ ਕਰੋ ਮਰੀਜ਼ ਨੂੰ ਨਮਕ ਅਤੇ ਚੀਨੀ ਦਾ ਘੋਲ ਵਾਰ-ਵਾਰ ਦੇਣਾ ਚਾਹੀਦਾ ਹੈ, ਸਰੀਰ ਦਾ ਤਾਪਮਾਨ ਜ਼ਿਆਦਾ ਹੋਣ ਦੀ ਸਥਿਤੀ ਵਿੱਚ ਠੰਡੇ ਪਾਣੀ ਦੀਆਂ ਪੱਟੀਆਂ ਮਰੀਜ਼ ਦੇ ਮੱਥੇ ‘ਤੇ ਰੱਖਣੀਆਂ ਚਾਹੀਦੀਆਂ ਹਨ ਅਜਿਹੀ ਸੂਰਤ ਵਿੱਚ ਮਰੀਜ਼ ਨੂੰ ਮਰੀਜ਼ ਨੂੰ ਜਲਦੀ ਤੋਂ ਜਲਦੀ ਨੇੜੇ ਦੇ ਕਿਸੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲੈ ਕੇ ਜਾਣਾ ਚਾਹੀਦਾ ਹੈ

