ਡੇਂਗੂ ਦੀ ਰੋਕਥਾਮ, ਸੁਰੱਖਿਅਤ ਕੱਲ੍ਹ ਲਈ ਸਾਡੀ ਜਿੰਮੇਵਾਰੀ – ਡਾ ਲਹਿੰਬਰ ਰਾਮ
ਡੇਂਗੂ ਦੀ ਰੋਕਥਾਮ, ਸੁਰੱਖਿਅਤ ਕੱਲ੍ਹ ਲਈ ਸਾਡੀ ਜਿੰਮੇਵਾਰੀ – ਡਾ ਲਹਿੰਬਰ ਰਾਮ
ਜਾਗਰੂਕ ਹੋ ਕੇ ਹੀ ਇਸ ਨਾਮੁਰਾਦ ਬੀਮਾਰੀ ਨਾਲ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ : ਡਾ ਦਰਸ਼ਨ ਬੱਧਨ
ਫਗਵਾੜਾ ( ਡਾ ਰਮਨ /ਹਰਦਿਆਲ ਸਿੰਘ ਸੰਧੂ ) ਡੇਂਗੂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਸਦੇ ਇਲਾਜ ਦੀਆਂ ਤਿਆਰੀਆਂ ਨੂੰ ਤੇਜ਼ ਕਰਨ ਲਈ ਸਿਹਤ ਵਿਭਾਗ ਵੱਲੋਂ ਹਰ ਸਾਲ 16 ਮਈ ਨੂੰ “ਕੌਮੀ ਡੇਂਗੂ ਦਿਵਸ ਮਨਾਇਆ ਜਾਂਦਾ ਹੈ ਇਨਾ’ ਸ਼ਬਦਾਂ’ ਦਾ ਪ੍ਰਗਟਾਵਾ ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਲਹਿੰਬਰ ਰਾਮ ਨੇ ਰਾਸ਼ਟਰੀ ਡੇਂਗੂ ਦਿਵਸ ਮੌਕੇ ਤੇ ਡੇਂਗੂ ਜਾਗਰੂਕਤਾ ਸਬੰਧੀ ਆਯੋਜਿਤ ਕੀਤੇ ਗਏ ਸੈਮੀਨਾਰ ਦੌਰਾਨ ਕੀਤਾ ਉਨਾਂ ਇਸ ਸਾਲ ਦੀ ਥੀਮ “ਡੇਂਗੂ ਦੀ ਰੋਕਥਾਮ, ਸੁਰੱਖਿਅਤ ਕੱਲ੍ਹ ਲਈ ਸਾਡੀ ਜਿੰਮੇਵਾਰੀ ਥੀਮ ਸਬੰਧੀ ਭਰਪੂਰ ਜਾਣਕਾਰੀ ਦਿੱਤੀ ਸਿਵਲ ਸਰਜਨ ਕਪੂਰਥਲਾ ਡਾ ਸੁਰਿੰਦਰ ਪਾਲ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਐਪੀਡਮੋਲੋਜਿਸਨ ਡਾ ਨੰਦਿਕਾ ਖੁੱਲਰ ਦੀ ਯੋਗ ਅਗਵਾਈ ਹੇਠ ਰੱਖੇ ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ ਲਹਿੰਬਰ ਰਾਮ ਨੇ ਕਿਹਾ ਕਿ ਜਾਣਕਾਰੀ ਦੀ ਘਾਟ ਹੋਣ ਕਾਰਣ ਹਰ ਸਾਲ ਹਜ਼ਾਰਾਂ ਲੋਕ ਡੇਂਗੂ ਬੁਖਾਰ ਦੀ ਲਪੇਟ ਵਿੱਚ ਆ ਜਾਂਦੇ ਹਨ। ਇਸ ਕਰਕੇ ਇਸ ਦਾ ਸਮੇਂ ਸਿਰ ਇਲਾਜ ਕਰਨਾ ਬਹੁਤ ਜਰੂਰੀ ਹੁੰਦਾ ਹੈ ਉਹਨਾਂ ਕਿਹਾ ਕਿ ਵਾਇਰਲ ਬੁਖਾਰ ਹੈ ਇਹ ਏਡੀਜ਼ ਏਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਮੱਛਰ ਦਿਨ ਦੇ ਸਮੇਂ ਹੀ ਕੱਟਦਾ ਹੈ ਉਹਨਾਂ ਕਿਹਾ ਕਿ ਤੇਜ ਬੁਖਾਰ, ਚਮੜੀ ਤੇ ਲਾਲ ਧੱਬੇ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ, ਅੱਖਾਂ ਹਿੱਸੇ ਵਿੱਚ ਦਰਦ ਆਦਿ ਇਸਦੇ ਮੁੱਖ ਲੱਛਣ ਹੁੰਦੇ ਹਨ ਅਜਿਹੇ ਲੱਛਣ ਦਿਸਣ ਤੇ ਸਾਨੂੰ ਤੁਰੰਤ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ ਇਸ ਮੋਕੇ ਮੈਡੀਕਲ ਸਪੈਸ਼ਲਿਸਟ ਡਾ ਦਰਸ਼ਨ ਬੱਧਨ ਨੇ ਕਿਹਾ ਕਿ ਡੇਂਗੂ ਪਾਜੇਟਿਵ ਮਰੀਜ਼ ਨੂੰ ਡਾਕਟਰ ਦੀ ਸਲਾਹ ਤੋਂ ਬਿਨਾ ਕੋਈ ਦਵਾਈ ਨਾ ਦਿੱਤੀ ਜਾਵੇ, ਤੇਜ ਬੁਖਾਰ ਹੋਣ ਦੀ ਸੂਰਤ ਵਿੱਚ ਸਿਰਫ ਪੈਰਾਸਿਟਾਮੋਲ ਦੀ ਗੋਲੀ ਹੀ ਦਿੱਤੀ ਜਾਵੇ, ਸੈਲਾਂ ਦੀ ਗਿਣਤੀ 20 ਹਜਾਰ ਡੇਗੂ ਪੀੜਤ ਤੋਂ ਘਟਣ ਜਾਂ ਕੋਈ ਬਲੀਡਿੰਗ ਹੋਣ ਦੀ ਸੂਰਤ ਵਿੱਚ ਤੁਰੰਤ ਮਰੀਜ਼ ਨੂੰ ਦਾਖਲ ਕਰਵਾਇਆ ਜਾਵੇ, ਉਨ੍ਹਾਂ ਕਿਹਾ ਕਿ ਹੈ ਇਹ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣਾ ਡੇਂਗੂ ਤੋਂ ਬਚਣ ਦਾ ਸਭ ਤੋਂ ਅਸਰਦਾਰ ਤਰੀਕਾ ਹੁੰਦਾ ਹੈ ਉਹਨਾਂ ਕਿਹਾ ਏਡੀਜ਼ ਮੱਛਰ ਖੜੇ ਸਾਫ ਪਾਣੀ ਵਿੱਚ, ਫਰਿਜ ਪਿਛਲੀ ਟਰੇ ਦੇ ਪਿਛਲੇ, ਟਾਇਰਾਂ, ਬੋਤਲਾ, ਕੂਲਰਾਂ ਗੁਲਦਸਤਿਆ ਆਦਿ ਵਿੱਚ ਫੈਲਦੇ ਹਨ,ਇਸ ਲਈ ਇਨ੍ਹਾਂ ਨੂੰ ਘੱਟੋ ਘੱਟ ਹਫਤੇ ਵਿੱਚ ਇੱਕ ਵਾਰ ਖਾਲੀ ਕਰਕੇ ਸੁਕਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਮੱਛਰਾਂ ਦੇ ਕੱਟਣ ਤੋਂ ਬਚਣ ਲਈ ਮੱਛਰਦਾਨੀਆਂ’ ਜਾ’ ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ, ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਦੇ ਤੌਰ ਤੇ ਮਨਾਇਆ ਜਾਣਾ ਚਾਹੀਦਾ ਹੈ। ਉਹਨਾ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਾਗਰੂਕ ਹੋ ਕੇ ਹੀ ਇਸ ਨਾਮੁਰਾਦ ਬੀਮਾਰੀ ਨਾਲ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ ਇਸ ਮੋਕੇ ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ਸੰਧੂ , ਗੁਰਮੇਜ਼ ਸਿੰਘ , ਬਲਿਹਾਰ ਚੰਦ , ਐਮ ਪੀ ਐਚ ਡਬਲਯੂ ਲਖਵਿੰਦਰ ਸਿੰਘ , ਮੈਡਮ ਮੋਨੀਕਾ ਤੋਂ ਇਲਾਵਾ ਸੁਪਰਵਾਈਜ਼ਰ, ਕਰਮਚਾਰੀ ਅਤੇ ਨਰਸਿੰਗ ਵਿਦਿਆਰਥੀ ਹਾਜ਼ਰ ਸਨ

