ਸਰਬ ਨੌਜਵਾਨ ਸਭਾ ਲੋੜ੍ਹਵੰਦ ਬਜੁਰਗ ਦਾ ਕਰਵਾਇਆ ਆਪ੍ਰੇਸ਼ਨ

ਸਰਬ ਨੌਜਵਾਨ ਸਭਾ ਲੋੜ੍ਹਵੰਦ ਬਜੁਰਗ ਦਾ ਕਰਵਾਇਆ ਆਪ੍ਰੇਸ਼ਨ

ਅੱਖਾਂ ਦੇ ਮਹਿੰਗੇ ਆਪ੍ਰੇਸ਼ਨ ਫਰੀ ਕਰਵਾਉਣਾ ਸ਼ਲਾਘਾਯੋਗ ਉਪਰਾਲਾ – ਐਸ.ਐਚ.ਓ. ਅਦਿੱਤਿਆ ਸ਼ਰਮਾ

ਰਿਟਾ. ਹੈਡ ਮਾਸਟਰ ਨਰੇਸ਼ ਕੋਹਲੀ ਨੇ ਵੀ ਕੀਤੀ ਸ਼ਲਾਘਾ

ਫਗਵਾੜਾ (ਡਾ ਰਮਨ/ ਹਰਦਿਆਲ ਸਿੰਘ ਸੰਧੂ ) ਦੁਆਬੇ ਦੀ ਉੱਘੀ ਸਮਾਜ ਸੇਵੀ ਸੰਸਥਾ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਅਤੇ ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਦੇ ਸਹਿਯੋਗ ਨਾਲ ਲੜੀਵਾਰ ਪ੍ਰੋਜੈਕਟ ‘ਆਓ ਪੁੰਨ ਕਮਾਈਏ’ ਤਹਿਤ ਇਕ ਲੋੜਵੰਦ ਬਜੁਰਗ ਦੀ ਅੱਖ ਦਾ ਫਰੀ ਓਪਰੇਸ਼ਨ ਕਰਵਾਇਆ ਗਿਆ। ਬਜੁਰਗ ਦਾ ਆਪ੍ਰੇਸ਼ਨ ਅੱਖਾਂ ਦੇ ਮਾਹਿਰ ਡਾ: ਤੁਸ਼ਾਰ ਅਗਰਵਾਲ ਦੀ ਟੀਮ ਵਲੋਂ ਕਰਦਿਆਂ ਲੈਂਜ ਪਾ ਕੇ ਨਵੀਂ ਰੌਸ਼ਨੀ ਦਿੱਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਥਾਣਾ ਸਿਟੀ ਫਗਵਾੜਾ ਦੇ ਐਡੀਸ਼ਨਲ ਐੱਸ.ਐੱਚ.ਓ ਅਦਿੱਤਿਆ ਸ਼ਰਮਾ ਨੇ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਖਾਂ ਦੇ ਮਹਿੰਗੇ ਆਪ੍ਰੇਸ਼ਨ ਬਿਲਕੁਲ ਫਰੀ ਕਰਵਾਉਣਾ ਗਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਲੋੜਵੰਦਾਂ ਲਈ ਬਹੁਤ ਹੀ ਲਾਹੇਵੰਦ ਬਣਦਾ ਹੈ। ਹਰੇਕ ਸਮਰੱਥ ਵਿਅਕਤੀ ਨੂੰ ਅਜਿਹੇ ਨੇਕ ਕਾਰਜਾਂ ਵਿਚ ਆਪਣਾ ਯੋਗਦਾਨ ਜਰੂਰ ਪਾਉਣਾ ਚਾਹੀਦਾ ਹੈ। ਇਸ ਦੌਰਾਨ ਡਾ: ਤੁਸ਼ਾਰ ਅਗਰਵਾਲ ਨੇ ਅੱਖਾਂ ਦੀ ਸੰਭਾਲ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅੱਖਾਂ ਦੀ ਕਿਸੇ ਤਕਲੀਫ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਉਹਨਾ ਭਰੋਸਾ ਦਿੱਤਾ ਕਿ ਉਹਨਾਂ ਦਾ ਹਸਪਤਾਲ ਵੱਧ ਤੋਂ ਵੱਧ ਲੋੜਵੰਦਾਂ ਦੀਆਂ ਅੱਖਾਂ ਦਾ ਆਪਰੇਸ਼ਨ ਕਰਵਾਉਣ ਵਿੱਚ ਆਪਣਾ ਸਹਿਯੋਗ ਕਰਦਾ ਰਹੇਗਾ। ਸਮਾਗਮ ਦੌਰਾਨ ਰਿਟਾ. ਹੈੱਡ ਮਾਸਟਰ ਨਰੇਸ਼ ਕੋਹਲੀ ਨੇ ਵੀ ਸਰਬ ਨੌਜਵਾਨ ਸਭਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਜਿਸ ਨਾਲ ਨੇਤਰਹੀਣਾਂ ਦੀਆਂ ਅੱਖਾਂ ਨੂੰ ਨਵੀਂ ਰੌਸ਼ਨੀ ਦਿੱਤੀ ਜਾ ਰਹੀ ਹੈ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੋੜਵੰਦ ਬਜੁਰਗ ਦੀ ਅੱਖ ‘ਚ ਫੋਲਡੇਬਲ ਲੈਨਜ ਪਾਇਆ ਗਿਆ ਹੈ। ਉਹਨਾਂ ਸਭਾ ਦੇ ਪ੍ਰੋਜੈਕਟਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਅਡੀਸ਼ਨਲ ਐਸ.ਐਚ.ਓ. ਆਦਿੱਤਯ ਸ਼ਰਮਾ ਨੂੰ ਸਭਾ ਵਲੋਂ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ: ਵਿਜੇ ਕੁਮਾਰ, ਰਾਜ ਕੁਮਾਰ ਕਨੌਜੀਆ ਸੀਨੀਅਰ ਉਪ ਪ੍ਰਧਾਨ, ਡਾ. ਕੁਲਦੀਪ ਸਿੰਘ ਕੈਸ਼ੀਅਰ, ਹਰਜਿੰਦਰ ਗੋਗਨਾ ਮੈਂਬਰ ਸਲਾਹਕਾਰ ਕਮੇਟੀ, ਨਰਿੰਦਰ ਸੈਣੀ, ਮੈਡਮ ਪ੍ਰਿਤਪਾਲ ਕੌਰ ਤੁਲੀ, ਅੰਜੂ ਖੁਰਾਣਾ, ਗੁਰਦੀਪ ਸਿੰਘ ਤੁਲੀ, ਪਰਮਜੀਤ ਰਾਏ, ਰਾਜ ਬਸਰਾ, ਅਨੂਪ ਦੁੱਗਲ, ਡਾ ਨਰੇਸ਼ ਬਿੱਟੂ, ਰਾਕੇਸ਼ ਕੋਛੜ, ਗੁਰਸ਼ਰਨ ਬਾਸੀ, ਮੈਡਮ ਤੰਨੂ, ਸਾਹਿਬਜੀਤ ਸਿੰਘ, ਜਸ਼ਨ ਮਹਿਰਾ, ਮਨਦੀਪ ਬਾਸੀ, ਰਾਜ ਕੁਮਾਰ ਰਾਜਾ, ਜਗਜੀਤ ਸੇਠ, ਮੈਡਮ ਸਪਨਾ ਸ਼ਾਰਦਾ, ਮੈਡਮ ਰਮਨਦੀਪ ਕੌਰ, ਮੈਡਮ ਆਸ਼ੂ ਬੱਗਾ ਆਦਿ ਹਾਜ਼ਰ ਸਨ

108 Views