ਭਾਰੀ ਮਾਤਰਾ ਵਿੱਚ ਗਾਂਜਾ ਸਮੇਤ 02 ਦੋਸ਼ੀ ਗ੍ਰਿਫਤਾਰ
ਭਾਰੀ ਮਾਤਰਾ ਵਿੱਚ ਗਾਂਜਾ ਸਮੇਤ 02 ਦੋਸ਼ੀ ਗ੍ਰਿਫਤਾਰ
ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ )ਸ੍ਰੀਮਤੀ ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ੍ਰੀਮਤੀ ਰੁਪਿੰਦਰ ਕੌਰ ਭੱਟੀ ,ਪੁਲਿਸ ਕਪਤਾਨ ਫਗਵਾੜਾ,ਅਤੇ ਸ੍ਰੀ ਜਸਪ੍ਰੀਤ ਸਿੰਘ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਜੀ ਦੀ ਯੋਗ ਅਗਵਾਈ ਵਿੱਚ ਸਬ ਇੰਸਪੈਕਟਰ ਜਤਿੰਦਰ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਫਗਵਾੜਾ ਵਲੋ ਮਾੜੇ ਅਨਸਰਾ, ਲੁੱਟਾ ਖੋਹਾ/ਨਸ਼ਾ ਤਸਕਰ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਗਈ ਹੈ।ਨਸ਼ਾ ਤਸਕਰੀ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਵਿੱਢੀ ਗਈ ਸਪੈਸ਼ਲ ਮੁਹਿੰਮ ਅਧੀਨ 02 ਮੈਂਬਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 03 ਕਿਲੋ 500 ਗ੍ਰਾਮ ਗਾਂਜਾ ਬਰਾਮਦ ਹੋਇਆ ਹੈ ਮੁੱਕਦਮਾ ਨੰਬਰ 103 ਮਿਤੀ 11.05.2024 ਅ/ਧ 20-61-85 ਐਨ ਡੀ ਪੀ ਸੀ ਐਕਟ ਥਾਣਾ ਸਿਟੀ ਫਗਵਾੜਾ ਜਿਲਾ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ ਕਿ ਏ ਐਸ ਆਈ ਜਤਿੰਦਰ ਪਾਲ ਨੰਬਰ 1469/ਕਪੂ ਸਮੇਤ ਪੁਲਿਸ ਪਾਰਟੀ ਬਾ ਤਲਾਸ਼ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਮੁਹੱਲਾ ਪਲਾਹੀ ਗੇਟ ਫਗਵਾੜਾ ਤੋ ਬੈਕ ਸਾਇਡ ਅਨਾਜ ਮੰਡੀ ਫਗਵਾੜਾ ਭੁਲਰਾਈ ਰੋਡ ਫਗਵਾੜਾ ਨੂੰ ਆਦਿ ਨੂੰ ਜਾ ਰਹੇ ਸੀ।ਜਦ ਪੁਲਿਸ ਮੰਡੀ ਫਗਵਾੜਾ ਗੇਟ ਭੁਲਰਾਈ ਰੋਡ ਫਗਵਾੜਾ ਤੋ ਅੱਗੇ ਪੁੱਜੀ ਤਾਂ ਗੱਡੀ ਦੀਆ ਲਾਇਟਾ ਪੈਣ ਕਰਕੇ ਦੇਖਆਤਾਂ ਦੋ ਮੋਨੇ ਨੋਜਵਾਨ ਪਿੰਡ ਭੁਲਾਰਾਈ ਰੋਡ ਸਾਇਡ ਵੱਲ ਆਉਦੇ ਦਿਖਾਈ ਦਿਤੇ ਇਹਨਾ ਦੋਵੇ ਨੋਜਵਾਨਾ ਦੇ ਆਪਣੇ ਆਪਣੇ ਸੱਜੇ ਹੱਥਾ ਵਿੱਚ ਕਾਲੇ ਰੰਗ ਦੇ ਲਿਫਾਫੇ ਵਜਨਦਾਰ ਫੜ ਕੇ ਆਉਦੇ ਦਿਖਾਈ ਦਿੱਤੇ । ਜਿਹਨਾ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਆਪਣੇ ਆਪਣੇ ਸੱਜੇ ਹੱਥ ਵਿੱਚ ਫੜੇ ਕਾਲੇ ਰੰਗ ਦੇ ਮੋਮੀ ਲਿਫਾਫੇ ਸੜਕ ਦੇ ਨਾਲ ਕੱਚੀ ਜਗਾ ਵਿੱਚ ਸੁੱਟ ਦਿੱਤੇ ਅਤੇ ਖਿਸਕਣ ਲੱਗੇ ਜਿਹਨਾ ਨੂੰ ASI ਜਤਿੰਦਰਪਾਲ ਨੰਬਰ 1469/ਕਪੂ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਹਨਾ ਵਿੱਚੋ ਇਕ ਨੇ ਆਪਣਾ ਨਾਮ ਅਜੇ ਕੁਮਾਰ ਪੁੱਤਰ ਕੈਲਾਸ ਭਗਤ ਵਾਸੀ ਪਿੰਡ ਸਾੜਨਪੁਰ ਅੱਛੇ ਵੱਟ ਦੇ ਸਾਹਮਣੇ ਗੈਆ ਥਾਣਾ ਬਾਰਾ ਚੱਕੀ ਜਿਲਾ ਗੈਆ ਬਿਹਾਰ ਹਾਲ ਵਾਸੀ ਬੱਸ ਸਟੈਂਡ ਫਗਵਾੜਾ ਅਤੇ ਦੂਜੇ ਨੇ ਆਪਣਾ ਨਾਮ ਨਵੀਨ ਪੁੱਤਰ ਕੈਲਾਸ ਪਾਸਵਾਨ ਪਿੰਡ ਦੁਰਗਾ ਪੁਰ ਥਾਣਾ ਬੂਰੈਨੀ ਜਿਲਾ ਮੱਧੇਪੁਰਾ ਬਿਹਾਰ ਹਾਲ ਵਾਸੀ ਗਲੀ ਨੰਬਰ 03 ਖਾਲਸਾ ਇਨਕਲੇਵ ਬਾਬਾ ਗਧੀਆ ਫਗਵਾੜਾ ਥਾਣਾ ਸਿਟੀ ਫਗਵਾੜਾ ਦੱਸਿਆ। ਜਿਸਤੇ ਅਜੇ ਕੁਮਾਰ ਉਕਤ ਵੱਲੋਂ ਸੁੱਟੇ ਹੋਏ ਮੋਮੀ ਲਿਫਾਫੇ ਵਿੱਚੋ 01 ਕਿਲੋ 700 ਗ੍ਰਾਮ ਗਾਜਾ ਅਤੇ ਅਜੇ ਕੁਮਾਰ ਉਕਤ ਵਲੋ ਸੁੱਟੇ ਹੋਏ ਮੋਮੀ ਲਿਫਾਫਾ ਵਿੱਚੋ 01 ਕਿਲੋ 800 ਗ੍ਰਾਮ ਗਾਂਜਾ ਬਰਾਮਦ ਹੋਇਆ। ਇਹਨਾ ਦਾ ਪੁਲਿਸ ਰਿਮਾਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ

