ਪੈਨਸ਼ਨਰ ਮੀਟਿੰਗ ਸਮੇਂ ਪਦਮ ਸ਼੍ਰੀ ਸੁਰਜੀਤ ਪਾਤਰ ਅਤੇ ਪੈਂਨਸਨਰ ਆਗੂ ਪ੍ਰਭਾਤ ਕੁਮਾਰ ਨੂੰ ਸ਼ਰਧਾਂਜਲੀ ਭੇਟ ਕੀਤੀ
ਪੈਨਸ਼ਨਰ ਮੀਟਿੰਗ ਸਮੇਂ ਪਦਮ ਸ਼੍ਰੀ ਸੁਰਜੀਤ ਪਾਤਰ ਅਤੇ ਪੈਂਨਸਨਰ ਆਗੂ ਪ੍ਰਭਾਤ ਕੁਮਾਰ ਨੂੰ ਸ਼ਰਧਾਂਜਲੀ ਭੇਟ ਕੀਤੀ
ਪੁਰਾਣੀ ਪੈਂਨਸ਼ਨ ਬਹਾਲ ਨਾ ਕਰਨ ਦੇ ਰੋਸ ਵਜੋਂ ਲੋਕ ਸਭਾ ਚੋਣਾਂ ਵਿੱਚ ਆਪ ਅਤੇ ਭਾਜਪਾ ਉਮੀਦਵਾਰਾਂ ਦਾ ਕਰਾਂਗੇ ਬਾਈਕਾਟ
ਫ਼ਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ ) ਅੱਜ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੀ ਮਾਸਿਕ ਪ੍ਰਧਾਨ ਮੋਹਣ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਫ਼ਗਵਾੜਾ ਵਿਖੇ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਏਡਿਡ ਸਕੂਲਾਂ ਦੀ ਪੈਂਨਸਨਰ ਜਥੇਬੰਦੀ ਦੇ ਆਗੂ ਪ੍ਰਭਾਤ ਕੁਮਾਰ ਅਤੇ ਪੰਜਾਬੀ ਸਾਹਿਤ ਦੇ ਉੱਘੇ ਕਵੀ ਪਦਮ ਸ਼੍ਰੀ ਸੁਰਜੀਤ ਪਾਤਰ ਜੀ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ ਨੇ ਦੱਸਿਆ ਕਿ ਇਸ ਵਿੱਚ 5 ਮਈ ਨੂੰ ਜਲੰਧਰ ਵਿਖ਼ੇ ਕੀਤੀ ਗਈ ਸੂਬਾ ਪੱਧਰੀ ਕਨਵੈੰਨਸ਼ਨ ਵਿੱਚ ਲਏ ਗਏ ਫੈਸਲੇ ਲਾਗੂ ਕਰਨ ਤੇ ਵਿਚਾਰ ਵਟਾਂਦਰਾ ਕੀਤਾ ਗਿਆ , ਸੂਬਾ ਪੱਧਰੀ ਕਨਵੈਨਸ਼ਨ ਵਿਚ ਫੈਸਲਾ ਕੀਤਾ ਗਿਆ ਕਿ ਕਿਉਂਕਿ ਬੀ ਜੇ ਪੀ ਜੋ ਕੇਂਦਰ ਸਰਕਾਰ ਦੀ ਗੱਦੀ ‘ਤੇ ਵਿਰਾਜਮਾਨ ਹੈ ਉਸਨੇ ਬਹੁਤੇ ਸਰਕਾਰੀ ਵਿਭਾਗਾਂ ਦਾ ਭੋਗ ਪਾ ਦਿੱਤਾ ਹੈ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਤੋਂ ਕੋਰੀ ਨ੍ਹਾਂ ਕਰ ਦਿੱਤੀ ਹੈ ਅਤੇ ਇਸ ਦੇ ਨਾਲ ਨਾਲ 8ਵਾਂ ਤਨਖਾਹ ਕਮਿਸ਼ਨ ਬਿਠਾਉਣ, ਮਿੱਡ ਡੇ ਮੀਲ ਵਰਕਰਾਂ,ਆਂਗਣਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ‘ਤੇ ਘੱਟੋ ਘੱਟ ਮਜ਼ਦੂਰੀ ਜੋ ਇਸ ਵੇਲੇ 18000 ਰੁਪਏ ਪ੍ਰਤੀ ਮਹੀਨਾ ਹੈ, ਦੇਣ ਲਈ ਸੋਚਣ ਵਾਸਤੇ ਵੀ ਤਿਆਰ ਨਹੀਂ ਹੈ, ਇਸ ਲਈ ਕੇਂਦਰ ਤੇ ਰਾਜ ਕਰਦੀ ਪਾਰਟੀ ਦਾ ਪੂਰੇ ਜ਼ੋਰ ਨਾਲ ਵਿਰੋਧ ਕੀਤਾ ਜਾਵੇਗਾ,ਇਸ ਦੇ ਨਾਲ ਹੀ ਸੂਬਾ ਸਰਕਾਰ ਜਿਸ ਨੇ ਦੋ ਸਾਲ ਬੀਤ ਜਾਣ ਤੋਂ ਬਾਅਦ ਵੀ ਨਾਂ ਤਾਂ ਗ੍ਰੇਡ ਦੁਹਰਾਈ ਦਾ 66 ਮਹੀਨੇ ਦਾ ਬਕਾਇਆ ਦਿੱਤਾ ਹੈ, ਨਾਂ ਹੀ ਡੀ ਏ ਜੋ 12% ਬਣਦਾ ਹੈ ਦਿੱਤਾ ਹੈ ਅਤੇ ਨਾਂ ਹੀ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕੀਤੀਆਂ ਹਨ,ਨਾਂ ਹੀ ਤਨਖਾਹ ਕਮਿਸ਼ਨ ਦੀ ਸਿਫਾਰਿਸ਼ ਅਨੁਸਾਰ ਪੈਨਸ਼ਨਰਾਂ ਤੇ 2.59 ਦਾ ਗੁਣਾਂਕ ਲਾਗੂ ਕੀਤਾ ਹੈ, ਨੂੰ ਜ਼ੋਰਦਾਰ ਸਬਕ ਸਿਖਾਇਆ ਜਾਵੇਗਾਇਹ ਸੂਬਾ ਸਰਕਾਰ ਨਾਂ ਤਾਂ ਪੁਰਾਣੀ ਪੈਨਸ਼ਨ ਬਹਾਲ ਕਰ ਸਕੀ ਹੈ ਅਤੇ ਨਾਂ ਹੀ ਇਸ ਨੇ ਆਪਣੇ ਵਾਅਦੇ ਮੁਤਾਬਿਕ ਇਨਲਿਸਟਮੈਂਟ ਮੁਲਾਜਮ, ਕੱਚੇ ਮੁਲਾਜਮ,ਆਊਟਸੋਰਸ ਮੁਲਾਜਮ ਪੱਕੇ ਕੀਤੇ ਹਨ, ਨਾਂ ਹੀ ਪਰਖ ਕਾਲ ਦਾ ਸਮਾਂ ਘਟਾ ਕੇ ਇੱਕ ਸਾਲ ਕੀਤਾ ਹੈ,ਨਾਂ ਹੀ ਪਰਖ ਕਾਲ ਵਿਚ ਪੂਰੇ ਗ੍ਰੇਡ ਦੇਣ ਲਈ ਕੁੱਝ ਕੀਤਾ ਹੈ।ਇਸ ਨੇ ਨਵੇਂ ਭਰਤੀ ਮੁਲਾਜ਼ਮਾਂ ‘ਤੇ ਕੇਂਦਰੀ ਸਕੇਲਾਂ ਦੀ ਥਾਂ ਪੰਜਾਬ ਦੇ ਸਕੇਲ ਲਾਗੂ ਕਰਨ ਤੋਂ ਵੀ ਕਿਨਾਰਾ ਕਰ ਲਿਆ ਹੈ। ਹੋਰ ਤਾਂ ਹੋਰ ਇਹ ਸੂਬਾ ਸਰਕਾਰ ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਜਥੇਬੰਦੀਆਂ ਨਾਲ ਗੱਲ ਕਰਨ ਲਈ ਵੀ ਤਿਆਰ ਨਹੀਂ ਹੈ
ਇਸ ਇਕੱਤਰਤਾ ਨੂੰ ਪ੍ਰਮੋਦ ਕੁਮਾਰ ਜੋਸ਼ੀ, ਨਿਰਮੋਲਕ ਸਿੰਘ ਹੀਰਾ ਨੇ ਵੀ ਸੰਬੋਧਨ ਕੀਤਾ।ਇਕੱਤਰਤਾ ਵਿਚ ਸ਼ਾਮਲ ਸਾਰੇ ਸਾਥੀਆਂ ਨੇ ਸਰਵਸੰਮਤੀ ਨਾਲ ਸੂਬੇ ਦੀ ਕਨਵੈਨਸ਼ਨ ਦੇ ਮਤੇ ਨੂੰ ਲਾਗੂ ਕਰਨ ਲਈ ਹਰ ਸੰਭਵ ਜਤਨ ਕਰਨ ਦਾ ਭਰੋਸਾ ਦਿੱਤਾ. ਸੂਬੇ ਦੀ ਕਨਵੈਨਸ਼ਨ ਦੇ ਮਤੇ ਅਨੁਸਾਰ ਕੇਂਦਰ ਦੀ ਅਤੇ ਸੂਬੇ ਦੀ ਸਰਕਾਰ ਤੇ ਰਾਜ ਕਰਦੀਆਂ ਪਾਰਟੀਆਂ ਦਾ ਵਿਰੋਧ ਕਰਨ ਅਤੇ ਇੰਡੀਆ ਗਠਜੋੜ ਨੂੰ ਵੋਟਾਂ ਪਾਉਣ ਦਾ ਫੈਸਲਾ ਕੀਤਾ ਗਿਆ ਇਸ ਸਮੇਂ ਮੀਟਿੰਗ ਵਿੱਚ ਮੋਹਣ ਸਿੰਘ ਭੱਟੀ, ਕੁਲਦੀਪ ਸਿੰਘ ਕੌੜਾ, ਹਰਿੰਦਰ ਸਿੰਘ, ਪ੍ਰਮੋਦ ਕੁਮਾਰ ਜੋਸ਼ੀ, ਗੁਰਦੀਪ ਕੁਮਾਰ ਜੱਸੀ, ਪਿਆਰਾ ਰਾਮ, ਗੁਰਨਾਮ ਸਿੰਘ ਸੈਣੀ,ਰਤਨ ਸਿੰਘ, ਨਿਰਮੋਲਕ ਸਿੰਘ ਹੀਰਾ, ਬਲਦੇਵ ਸਿੰਘ, ਸਤਪਾਲ ਸਿੰਘ ਖਟਕੜ ਆਦਿ ਸਾਥੀ ਹਾਜ਼ਰ ਹੋਏ

