ਆਦਰਸ਼ ਨਗਰ ਹਦੀਆਬਾਦ ’ਚ ਹੋਈ ‘ਆਪ’ ਪਾਰਟੀ ਦੀ ਚੋਣ ਮੀਟਿੰਗ

ਆਦਰਸ਼ ਨਗਰ ਹਦੀਆਬਾਦ ’ਚ ਹੋਈ ‘ਆਪ’ ਪਾਰਟੀ ਦੀ ਚੋਣ ਮੀਟਿੰਗ

ਸੰਵਿਧਾਨ ‘ਤੇ ਰਿਜਰਵੇਸ਼ਨ ਦੀ ਰੱਖਿਆ ਲਈ ‘ਝਾੜੂ’ ਨਿਸ਼ਾਨ ਨੂੰ ਵੋਟ ਪਾਈ ਜਾਵੇ : ਜੋਗਿੰਦਰ ਮਾਨ

ਵੋਟਰਾਂ ਨੇ ਚੱਬੇਵਾਲ ਨੂੰ ਵੱਡੀ ਲੀਡ ਦਾ ਦਿੱਤਾ ਭਰੋਸਾ

ਫਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ ) ਆਮ ਆਦਮੀ ਪਾਰਟੀ ਦੀ ਚੋਣ ਮੀਟਿੰਗ ਫਗਵਾੜਾ ਦੇ ਆਦਰਸ਼ ਨਗਰ ਹਦੀਆਬਾਦ ਖੇਤਰ ‘ਚ ਮੱਖਣਜੀਤ ਦੇ ਗ੍ਰਹਿ ਵਿਖੇ ਕ੍ਰਿਸ਼ਨ ਕੁਮਾਰ ਹੀਰੋ ਦੀ ਅਗਵਾਈ ਹੇਠ ਹੋਈ। ਜਿਸ ਵਿਚ ‘ਆਪ’ ਪਾਰਟੀ ਵਿਧਾਨ ਸਭਾ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਨੇ ਆਦਰਸ਼ ਨਗਰ ਦੇ ਵੋਟਰਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲਾਮਬੰਦ ਕਰਦਿਆਂ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਉਮੀਦਵਾਰ ਡਾ: ਰਾਜ ਕੁਮਾਰ ਚੱਬੇਵਾਲ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਚੋਣ ਨਿਸ਼ਾਨ ਝਾੜੂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਮਾਨ ਨੇ ਹਾਜ਼ਰੀਨ ਨੂੰ ਦੱਸਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰੇ ’ਤੇ ਈ.ਡੀ. ਵਲੋਂ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ‘ਚ ਅੜਿੱਕਾ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਆਖਿਰਕਾਰ ਲੋਕਤੰਤਰ ਦੀ ਜਿੱਤ ਹੋਈ ਅਤੇ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਅਰਵਿੰਦ ਕੇਜਰੀਵਾਲ ਭਾਜਪਾ ਦੀ ਕੈਦ ਤੋਂ ਬਾਹਰ ਆ ਗਏ ਹਨ। ਉਹ ਜਲਦੀ ਹੀ ਪੰਜਾਬ ਦਾ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸੰਵਿਧਾਨ, ਕਿਸਾਨ ਅਤੇ ਰਾਖਵਾਂਕਰਨ ਵਿਰੋਧੀ ਹੈ। ਇਸ ਲਈ ਲੋਕਸਭਾ ਚੋਣਾਂ ‘ਚ ‘ਆਪ’ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾਈਆਂ ਜਾਣ। ਇਸ ਦੌਰਾਨ ਸੀਨੀਅਰ ਆਗੂ ਦਲਜੀਤ ਸਿੰਘ ਰਾਜੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਬਾਹਰ ਆਉਣ ਨਾਲ ਭਾਜਪਾ ਵਾਲਿਆਂ ਨੂੰ ਸੱਪ ਸੁੰਘ ਗਿਆ ਹੈ। ਕਿਉਂਕਿ ਉਨ੍ਹਾਂ ਦੇ ਮਨਸੂਬੇ ਪੂਰੇ ਨਹੀਂ ਹੋਏ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਆਉਣ ਨਾਲ ‘ਆਪ’ ਵਰਕਰਾਂ ਦਾ ਜੋਸ਼ ਸਿਖਰਾਂ ’ਤੇ ਹੈ ਅਤੇ ਇਹੀ ਜੋਸ਼ ਵਿਰੋਧੀਆਂ ਦੀ ਕਰਾਰੀ ਹਾਰ ਦਾ ਕਾਰਨ ਬਣੇਗਾ। ਉਨ੍ਹਾਂ ਨੇ ਵੀ ਵੋਟਰਾਂ ਨੂੰ ਅਪੀਲ ਕੀਤੀ ਕਿ ਹੁਸ਼ਿਆਰਪੁਰ ਲੋਕਸਭਾ ਸੀਟ ਤੋਂ ਡਾ: ਚੱਬੇਵਾਲ ਨੂੰ ਜਿਤਾ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਹੱਥ ਮਜ਼ਬੂਤ ਕੀਤੇ ਜਾਣ। ਵੋਟਰਾਂ ਨੇ ‘ਆਪ’ ਆਗੂਆਂ ਨੂੰ ਭਰੋਸਾ ਦਿੱਤਾ ਕਿ ਫਗਵਾੜਾ ’ਚ ਡਾ: ਚੱਬੇਵਾਲ ਨੂੰ ਵੱਡੀ ਲੀਡ ਦੁਵਾਉਣਗੇ। ਇਸ ਮੌਕੇ ਜਸਪਾਲ ਸਿੰਘ, ਅਵਤਾਰ ਸਿੰਘ, ਸਾਬਕਾ ਸਰਪੰਚ ਪੰਡਵਾ, ਬਲਾਕ ਪ੍ਰਧਾਨ ਵਰੁਣ ਬੰਗੜ, ਫੌਜੀ ਸ਼ੇਰਗਿੱਲ, ਵਿਨੋਦ ਨਾਹਰ, ਬੌਬੀ ਬੇਦੀ, ਇੰਦਰ ਭੁੱਲਰ, ਹਰੀਸ਼ ਟੀਨੂੰ, ਬੋਧ ਰਾਜ ਪ੍ਰਧਾਨ, ਸ਼ਾਮ ਲਾਲ, ਕਮਲ ਸ਼ਰਮਾ, ਕੈਲਾਸ਼, ਜੋਤਾ ਸਿੰਘ, ਪ੍ਰੇਮ ਲਾਲ, ਅਸ਼ੋਕ ਕੁਮਾਰ, ਨਿਰੰਜਨ ਲਾਲ, ਮਨੀਸ਼ ਚੌਧਰੀ ਆਦਿ ਹਾਜ਼ਰ ਸਨ

37 Views