ਵਿਸ਼ਾਲ ਰੋਡ ਸ਼ੋਅ ਮਗਰੋਂ ਮੈਡਮ ਯਾਮਿਨੀ ਗੋਮਰ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ
ਵਿਸ਼ਾਲ ਰੋਡ ਸ਼ੋਅ ਮਗਰੋਂ ਮੈਡਮ ਯਾਮਿਨੀ ਗੋਮਰ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ
ਫਗਵਾੜਾ ( ਡਾ ਰਮਨ ) ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸੀ ਪਾਰਟੀ ਦੇ ਉਮੀਦਵਾਰ ਯਾਮਿਨੀ ਗੋਮਰ ਵੱਲੋਂ ਆਪਣੇ ਸਮਰਥਕਾਂ ਦੇ ਵੱਡੇ ਹਜ਼ੂਮ ਨਾਲ ਰੋਡ ਸ਼ੋਅ ਕਰਨ ਉਪਰੰਤ ਨਾਮਜ਼ਦਗੀ ਕਾਗਜ਼ ਦਾਖ਼ਲ ਕਰ ਦਿੱਤੇ ਗਏ ਕਾਗ਼ਜ਼ ਦਾਖ਼ਲ ਕਰਨ ਤੱਕ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ ਇਸ ਤੋਂ ਇਲਾਵਾ ਲੋਕ ਸਭਾ ਹਲਕੇ ਅਧੀਨ ਪੈਂਦੇ 9 ਵਿਧਾਨ ਸਭਾ ਦੇ ਹਲਕਾ ਇੰਚਾਰਜ, ਜ਼ਿਲ੍ਹਾ ਕਾਂਗਰਸ ਕਮੇਟੀ,
ਯੂਥ ਕਾਂਗਰਸ, ਮਹਿਲਾ ਕਾਂਗਰਸ, ਸੇਵਾ ਦਲ ਦੇ ਅਹੁਦੇਦਾਰਾਂ ਸਮੇਤ ਜ਼ਿਲ੍ਹੇ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਇੱਕਜੁਟਤਾ ਨਾਲ ਉਹਨਾਂ ਦੇ ਨਾਲ ਖੜੀ ਦਿਖਾਈ ਦਿੱਤੀ ਉੱਥੇ ਹੀ ਫਗਵਾੜਾ ਤੋਂ ਹਲਕਾ ਵਿਧਾਇਕ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਅਪਣੇ ਕਾਂਗਰਸੀ ਵਰਕਰਾਂ ਨਾਲ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਯਾਮਿਨੀ ਗੋਮਰ ਦੇ ਰੋਡ ਸ਼ੋਅ ਦੀ ਪ੍ਰਬੰਧਕੀ ਟੀਮ ਵੱਲੋਂ ਆਮ ਸੜਕੀ ਆਵਾਜਾਈ ਪ੍ਰਭਾਵਤ ਹੋਣ ਤੋਂ ਰੋਕਣ ਲਈ ਵਿਸ਼ੇਸ਼ ਧਿਆਨ ਦਿੱਤਾ ਗਿਆ ਤਾਂ ਜੁ ਸਫ਼ਰ ਕਰ ਰਹੇ ਆਮ ਲੋਕਾਂ ਨੂੰ ਕੋਈ ਤਕਲੀਫ਼ ਨਾ ਆਵੇ ਇਸ ਮਕਸਦ ਲਈ ਸਾਰਾ ਪ੍ਰੋਗਰਾਮ ਤੈਅ ਸਮੇਂ ਅਨੁਸਾਰ ਹੀ ਨੇਪਰੇ ਚਾੜ੍ਹਿਆ ਗਿਆ ਇਸ ਮੌਕੇ ਰਾਜਾ ਵੜਿੰਗ ਵੱਲੋਂ ਕਿਹਾ ਗਿਆ ਕਿ ਇਲਾਕੇ ਦੇ ਲੋਕਾਂ ਦਾ ਪਿਆਰ ਅਤੇ ਉਤਸ਼ਾਹ ਇਸ ਗੱਲ ਦਾ ਹੁੰਘਾਰਾ ਭਰ ਰਿਹਾ ਹੈ ਕਿ ਮੈਡਮ ਯਾਮਿਨੀ ਗੋਮਰ ਜੋ ਆਮ ਲੋਕਾਂ ਨਾਲ ਪਰਿਵਾਰਿਕ ਤੋਰ ਤੇ ਜੁੜੇ ਹੋਏ ਹਨ ਹੁਸ਼ਿਆਰਪੁਰ ਸੀਟ ਤੋਂ ਬਹੁਤ ਵੱਡੇ ਮਾਰਜ਼ਨ ਨਾਲ ਜਿੱਤਣਗੇ ਉਹਨਾਂ ਕਿਹਾ ਕਿ ਸਮੁੱਚੀ ਕਾਂਗਰਸ ਪਾਰਟੀ ਮੈਡਮ ਯਾਮਿਨੀ ਗੋਮਰ ਨੂੰ ਜਿਤਾਉਣ ਲਈ ਇਕਜੁੱਟ ਹੈ

