ਹਲਕਾ ਵਿਧਾਇਕ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਫਗਵਾੜਾ ਕਾਂਗਰਸੀ ਵਰਕਰ ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਯਾਮਿਨੀ ਗੋਮਰ ਵਲੋਂ ਨਾਮਜ਼ਦਗੀ ਪੱਤਰ ਦਾਖਲ ਪ੍ਰੋਗਰਾਮ ਲਈ ਰਵਾਨਾ
ਹਲਕਾ ਵਿਧਾਇਕ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਫਗਵਾੜਾ ਕਾਂਗਰਸੀ ਵਰਕਰ ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਯਾਮਿਨੀ ਗੋਮਰ ਵਲੋਂ ਨਾਮਜ਼ਦਗੀ ਪੱਤਰ ਦਾਖਲ ਪ੍ਰੋਗਰਾਮ ਲਈ ਰਵਾਨਾ
ਫਗਵਾੜਾ (ਡਾ ਰਮਨ ਹਰਦਿਆਲ ਸਿੰਘ ਸੰਧੂ ) ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੇ ਚੋਣ ਉਮੀਦਵਾਰ ਯਾਮਿਨੀ ਗੋਮਰ ਦੇ ਚੋਣ ਪ੍ਰਚਾਰ ਤੇ ਲੋਕ ਸਭਾ ਦੇ ਉਮੀਦਵਾਰ ਦੀ ਸਥਿਤੀ ਹੋਰ ਵੀ ਮਜਬੂਤ ਕਰਨ ਮੁੱਖ ਟੀਚੇ ਨੂੰ ਲੈਕੇ ਤੇ ਚੁਣਾਵੀ ਸਰਗਰਮੀਆਂ ਤੇਜ ਕਰਨ ਦੇ ਉਪਰਾਲੇ ਨੂੰ ਲੈਕੇ ਹਲਕਾ ਵਿਧਾਇਕ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਫਗਵਾੜਾ ਤੋਂ ਭਾਰੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਰਵਾਨਾ ਹੋਏ ਇਸ ਮੋਕੇ ਬਲਵਿੰਦਰ ਸਿੰਘ ਧਾਲੀਵਾਲ ਨੇ ਆਖਿਆ ਕਿ ਕਾਂਗਰਸ ਪਾਰਟੀ ਹੀ ਦੇਸ਼ ਦੀ ਇੱਕ ਅਜਿਹੀ ਪਾਰਟੀ ਹੈ ਜੋ ਦੇਸ਼ ਦੇ ਹਿੱਤ ਦੀ ਗੱਲ ਕਰਦੀ ਹੈ ਅਤੇ ਹਰ ਧਰਮ ਅਤੇ ਹਰੇਕ ਵਰਗ ਦਾ ਸਤਿਕਾਰ ਕਰਦੀ ਹੈ ਇਸ ਮੋਕੇ ਕਾਂਗਰਸ ਪਾਰਟੀ ਨੂੰ ਜਿਤਾਉਣ ਲਈ ਵਰਕਰਾਂ ਨਾਲ ਸਲਾਹ ਮਸ਼ਵਰਾ ਵੀ ਕੀਤਾ ਗਿਆ ਇਸ ਮੋਕੇ ਕਾਂਗਰਸ ਪਾਰਟੀ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਵਾਲੀਆ , ਨਰੇਸ਼ ਭਾਰਦਵਾਜ , ਗੁਰਦਿਆਲ ਸਿੰਘ ਭੁਲਾਰਾਏ , ਵਿਨੋਦ ਵਰਮਾਨੀ , ਤੁਲਸੀ ਰਾਮ ਖੋਸਲਾ, ਜਸਵੰਤ ਸਿੰਘ ਪ੍ਰਧਾਨ ਕਾਂਗਰਸ ਪਾਰਟੀ ਦਿਹਾਤੀ , ਡਾ ਸੁਖਵੀਰ , ਡਾ ਰਮਨ , ਸੰਜੀਵ ਸ਼ਰਮਾ ਟੀਟੂੰ , ਮੋਨੀਕਾ ਟੰਡਨ , ਸੰਗੀਤਾ ਧੀਰ , ਜਤਿੰਦਰ ਕੌਰ , ਯੋਗੇਸ਼ ਕੋਲ , ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜਰ ਸਨ

