ਆਪ’ ਉਮੀਦਵਾਰ ਡਾ. ਚੱਬੇਵਾਲ ਦੇ ਹੱਕ ‘ਚ ਪਿੰਡ ਅਮਰੀਕ ਨਗਰੀ ਵਿਖੇ ਹੋਈ ਭਰਵੀਂ ਚੋਣ ਮੀਟਿੰਗ

ਆਪ’ ਉਮੀਦਵਾਰ ਡਾ. ਚੱਬੇਵਾਲ ਦੇ ਹੱਕ ‘ਚ ਪਿੰਡ ਅਮਰੀਕ ਨਗਰੀ ਵਿਖੇ ਹੋਈ ਭਰਵੀਂ ਚੋਣ ਮੀਟਿੰਗ

ਵੋਟਰਾਂ ਨੇ ਹਲਕਾ ਇੰਚਾਰਜ ਜੋਗਿੰਦਰ ਮਾਨ ਨੂੰ ਦਿੱਤਾ ਜਿੱਤ ਦਾ ਭਰੋਸਾ

ਕਿਹਾ- ਡਾ. ਚੱਬੇਵਾਲ ਨੂੰ ਦੁਆਵਾਂਗੇ ਵੱਡੀ ਲੀਡ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਆਪ ਪਾਰਟੀ ਦੇ ਉੱਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਦੇ ਹੱਕ ‘ਚ ਪਿੰਡ ਅਮਰੀਕ ਨਗਰੀ ਵਿਖੇ ਸਰਪੰਚ ਸ਼ਿੰਦੋ ਦੀ ਅਗਵਾਈ ਹੇਠ ਭਰਵੀਂ ਚੋਣ ਮੀਟਿੰਗ ਦਾ ਆਯੋਜਨ ਹੋਇਆ। ਜਿਸ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਸਮੂਹ ਵੋਟਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਕਿਸਾਨ ਵਿਰੋਧੀ ਅਤੇ ਰਾਖਵਾਂਕਰਣ ਵਿਰੋਧੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਬੇ ਕਰਨ ਲਈ ਆਪ ਪਾਰਟੀ ਦੇ ਉੱਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਨੂੰ ਜਿਤਾਇਆ ਜਾਵੇ। ਇਸ ਦੌਰਾਨ ਸਰਪੰਚ ਸ਼ਿੰਦੋ ਤੋਂ ਇਲਾਵਾ ਮੈਂਬਰ ਪੰਚਾਇਤ ਕੁਲਵਿੰਦਰ ਕੁਮਾਰ, ਨਿਰਮਲ ਕੁਮਾਰ, ਜਸਵਿੰਦਰ ਸਿੰਘ, ਸੋਢੀ ਰਾਮ, ਰੂਪ ਲਾਲ ਤੇ ਦਵਿੰਦਰ ਲਾਲ ਨੇ ਜੋਗਿੰਦਰ ਮਾਨ ਨੂੰੰ ਭਰੋਸਾ ਦਿੱਤਾ ਕਿ ਪਿੰਡ ਦੀ ਇਕ-ਇਕ ਵੋਟ ਆਮ ਆਦਮੀ ਪਾਰਟੀ ਦੇ ਉੱਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਦੇ ਹੱਕ ਵਿਚ ਭੁਗਤਾਈ ਜਾਵੇਗੀ ਅਤੇ ਫਗਵਾੜਾ ਵਿਧਾਨਸਭਾ ਹਲਕੇ ਤੋਂ ਉਹਨਾਂ ਨੂੰ ਇਸ ਵਾਰ ਵੱਡੀ ਲੀਡ ਦੁਵਾ ਕੇ ਜਿੱਤ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਦੇ ਪਤਵੰਤੇ ਹਾਜਰ ਸਨ

55 Views