ਲੋਕ ਸਭਾ ਚੋਣਾਂ ‘ਚ ਯਾਮਿਨੀ ਗੋਮਰ ਨੂੰ ਵੱਡੀ ਜਿੱਤ ਹਾਸਲ ਕਰਾਵਾਂਗੇ : ਅਸ਼ੋਕ ਪ੍ਰਾਸ਼ਰ

ਲੋਕ ਸਭਾ ਚੋਣਾਂ ‘ਚ ਯਾਮਿਨੀ ਗੋਮਰ ਨੂੰ ਵੱਡੀ ਜਿੱਤ ਹਾਸਲ ਕਰਾਵਾਂਗੇ : ਅਸ਼ੋਕ ਪ੍ਰਾਸ਼ਰ

ਕਾਂਗਰਸ ਪਾਰਟੀ ਹੀ ਕਰ ਸਕਦੀ ਹੈ ਦੇਸ਼ ਦਾ ਵਿਕਾਸ

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ )-ਲੋਕ ਸਭਾ ਚੋਣਾਂ ਵਿੱਚ ਯਾਮਿਨੀ ਗੋਮਰ ਨੂੰ ਵੱਡੀ ਜਿੱਤ ਹਾਸਲ ਕਰਾਵਾਂਗੇ ਅਤੇ 2027 ਦੀਆਂ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਦੌਰਾਨ ਭਾਰੀ ਬਹੁਮਤ ਨਾਲ ਪੰਜਾਬ ਵਿੱਚ ਕਾਂਗਰਸ ਸਰਕਾਰ ਦੀ ਮੁੜ ਸਰਕਾਰ ਵੀ ਬਣੇਗੀ ਕਿਉਂਕਿ ਐਤਕੀਂ ਪੰਜਾਬ ਦੇ ਵੋਟਰਾਂ ‘ਚ ਕਾਂਗਰਸ ਪਾਰਟੀ ਪੱਖੀ ਝੁਕਾਅ ਅਤੇ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ ਲੋਕ ਮੌਜੂਦਾ ਸਰਕਾਰ ਤੋਂ ਤੰਗ- ਪ੍ਰੇਸ਼ਾਨ ਹਨ ਸਰਕਾਰ ਵੱਲੋਂ ਨਿੱਤ ਦਿਹਾੜੇ ਮਾਰੀਆਂ ਜਾਂਦੀਆ ਫੋਕੀਆਂ ਡੀਂਗਾ ਕਾਰਨ ਵੀ ਲੋਕਾਂ ਦਾ ਮੋਹ ਭੰਗ ਹੋਇਆ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕਾਂਗਰਸ ਸ਼ਹਿਰੀ ਪ੍ਰਧਾਨ ਅਸ਼ੋਕ ਪ੍ਰਾਸ਼ਰ ਨੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਯਾਮਿਨੀ ਗੋਮਰ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਅਪਣੇ ਗ੍ਰਹਿ ਵਿਖੇ ਹਲਕਾ ਵਿਧਾਇਕ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਇੱਕ ਮੀਟਿੰਗ ਦੌਰਾਨ ਕੀਤਾ।ਉਨ੍ਹਾਂ ਨੇ ਹਾਜ਼ਰੀਨ ਨੂੰ ਕਾਂਗਰਸ ਪਾਰਟੀ ਉਮੀਦਵਾਰ ਯਾਮਿਨੀ ਗੋਮਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਵਾਸਤੇ ਪ੍ਰੇਰਿਤ ਕੀਤਾ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜੋ ਦੇਸ਼ ਦਾ ਵਿਕਾਸ ਕਰ ਸਕਦੀ ਹੈ ਕਿਉਂਕਿ ਇਹ ਪਾਰਟੀ ਧਰਮਾਂ ਨੂੰ ਤੋੜਦੀ ਨਹੀਂ ਬਲਕਿ ਧਰਮਾਂ ਨੂੰ ਆਪਸ ਵਿੱਚ ਜੋੜਦੀ ਹੈ ਸੋ ਮੈਂ ਸਮੂਹ ਕਾਂਗਰਸ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਆਪਣੀਆਂ ਵੋਟਾਂ ਯਾਮਿਨੀ ਗੋਮਰ ਨੂੰ ਪਾ ਕੇ ਕਾਂਗਰਸ ਦਾ ਹੱਥ ਮਜ਼ਬੂਤ ਕਰੀਏ ਇਸ ਮੌਕੇ ਸੁਨੀਲ ਪ੍ਰਾਸ਼ਰ , ਬੀ ਐਸ ਬਾਂਗਲਾ , ਟੀ ਪੀ ਐਸ ਬੇਦੀ, ਪ੍ਰਦੀਪ ਸ਼ਰਮਾ , ਵਿਜੇ ਚੋਧਰੀ , ਬੂਟਾ ਸਿੰਘ ਜਸਵਾਲ , ਬਿਮਲ ਸ਼ਿੰਗਾਰੀ , ਅਗਮ ਪ੍ਰਾਸ਼ਰ , ਸ਼ਵਿੰਦਰ ਸਿੰਘ , ਹਰੀਸ਼ ਕੁਮਾਰ , ਅਨਿਲ ਖੁਰਾਣਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੋਜੂਦ
ਸਨ

73 Views