ਕਾਲਾ ਸੰਘਿਆਂ ਦੇ ਸੰਤ ਹੀਰਾ ਦਾਸ ਕੰਨਿਆਂ ਮਹਾਂਵਿਦਿਆਲਿਆ ਕਾਲਿਜ ਚ ਵਾਤਾਵਰਨ ਜਾਗਰੂਕਤਾ ਤੇ ਫਾਲਤੂ ਸਮਗਰੀ ਦੀ ਮੁੜ ਵਰਤੋਂ ਸਬੰਧੀ ਜਾਗਰੂਕ ਸੈਮੀਨਾਰ ਕਰਵਾਇਆ

ਕਾਲਾ ਸੰਘਿਆਂ ਦੇ ਸੰਤ ਹੀਰਾ ਦਾਸ ਕੰਨਿਆਂ ਮਹਾਂਵਿਦਿਆਲਿਆ ਕਾਲਿਜ ਚ ਵਾਤਾਵਰਨ ਜਾਗਰੂਕਤਾ ਤੇ ਫਾਲਤੂ ਸਮਗਰੀ ਦੀ ਮੁੜ ਵਰਤੋਂ ਸਬੰਧੀ ਜਾਗਰੂਕ ਸੈਮੀਨਾਰ ਕਰਵਾਇਆ

ਸਾਨੂੰ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਤੇ ਸੁਥ ਰੱਖਣਾ ਚਾਹੀਦਾ ਹੈ

ਫਾਲਤੂ ਤੇ ਵੇਸਟ ਸਮੱਗਰੀ ਤੋਂ ਬਹੁਤ ਸਾਰੀਆਂ ਸਜਾਵਟੀ ਵਸਤੂਆਂ ਬਣਾਈਆਂ ਜਾ ਸਕਦੀਆਂ ਹਨ

ਕਾਲਾ ਸੰਘਿਆਂ 6 ਮਈ (ਮਨਜੀਤ ਮਾਨ)ਸੰਤ ਹੀਰਾ ਦਾਸ ਕੰਨਿਆ ਮਹਾਂ ਵਿਦਿਆਲਿਆ ਕਾਲਾ ਸੰਘਿਆਂ ਵਿਖੇ ਕਾਰਜਕਾਰੀ ਪ੍ਰਿੰਸੀਪਲ ਬਲਜਿੰਦਰ ਕੌਰ ਸਚਦੇਵਾ ਦੀ ਅਗਵਾਈ ਹੇਠ ਚਲ ਰਹੇ ਈਕੋ ਕਲੱਬ ਵੱਲੋਂ ਵਾਤਾਵਰਣ ਸਿੱਖਿਆ ਪ੍ਰਣਾਲੀ ਦੇ ਤਹਿਤ ਫਾਲਤੂ ਸਮਗਰੀ ਦੀ ਮੁੜ ਵਰਤੋਂ ਸਬੰਧੀ ਸਮਾਗਮ ਕਰਵਾਇਆ ਗਿਆ । ਜਿਸ ਵਿੱਚ ਵਿਦਿਆਰਥੀਆਂ ਨੇ ਵਾਤਾਵਰਣ ਸਬੰਧੀ ਪੋਸਟਰ ਤਿਆਰ ਕੀਤੇ ਅਤੇ ਬੈਸਟ ਆਊਟ ਔਫ ਵੇਸਟ ਦੇ ਤਹਿਤ ਫਾਲਤੂ ਸਮਗਰੀ ਤੋਂ ਬਹੁਤ ਸਾਰੀਆਂ ਸਜਾਵਟੀ ਤੇ ਕੰਮ ਦੀਆਂ ਵਸਤਾਂ ਤਿਆਰ ਕੀਤੀਆਂ।
ਵਾਤਾਵਰਨ ਦੀ ਦੇਖਭਾਲ ਤੇ ਜਾਗਰੂਕਤਾ ਸਬੰਧੀ ਇੱਕ ਸੈਮੀਨਾਰ ਵੀ ਕਰਵਾਇਆ ਗਿਆ ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ lਉਹਨਾਂ ਨੇ ਆਪਣੀ ਸਿਹਤ ਦੀ ਸੰਭਾਲ ਤੇ ਖਾਣ ਪੀਣ ਸਬੰਧੀ ਜਾਣਕਾਰੀ ਦਿੱਤੀ ਉੱਥੇ ਨਾਲ ਹੀ ਵਾਤਾਵਰਣ ਦੀ ਸ਼ੁੱਧਤਾ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ। ਉਨਾਂ ਨੇ ਵੱਧ ਤੋਂ ਵੱਧ ਸਫਾਈ ਰੱਖਣ ਸਬੰਧੀ ਅਤੇ ਪੌਦੇ ਲਗਾਉਣ ਸਬੰਧੀ ਵੀ ਅਪਣਾ ਪ੍ਰਣ ਕੀਤਾ । ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਜ ਸੀਤਲ ਸਿੰਘ ਸੰਘਾ ਜੀ ਨੇ ਵੀ ਵਿਦਿਆਰਥੀਆਂ ਦੁਆਰਾ ਬਣਾਈਆਂ ਗਈਆਂ ਫਾਲਤੂ ਸਮਾਨ ਵਿੱਚੋ ਕੰਮ ਦੀਆਂ ਚੀਜ਼ਾਂ ਦੀ ਸ਼ਲਾਘਾ ਕੀਤੀ ਤੇ ਆਲਾ ਦੁਆਲਾ ਸਾਫ ਸੁਥਰਾ ਰੱਖਣ ਲਈ ਕਿਹਾ।
ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਤੇ ਡਾਇਰੈਕਟਰ ਡਾ. ਰਾਮ ਮੂਰਤੀ ਜੀ ਨੇ ਵਿਦਿਆਰਥੀਆਂ ਦੁਆਰਾ ਕੀਤੀ ਗਈ ਵਾਤਾਵਰਨ ਸਬੰਧੀ ਪੋਸਟਰ ਮੇਕਿੰਗ ਦੀ ਪ੍ਰਸੰਸਾ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹਾ ਕਰਨ ਲਈ ਪ੍ਰੇਰਿਆl
ਪ੍ਰਿੰਸੀਪਲ ਬਲਜਿੰਦਰ ਕੌਰ ਸਚਦੇਵਾ ਨੇ ਵੀ ਵਿਦਿਆਰਥੀਆਂ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਵਸਤੂਆਂ ਬਣਾਉਣ ਨਾਲ ਵਿਦਿਆਰਥੀ ਆਪਣੇ ਜੀਵਨ ਵਿੱਚ ਕੁਝ ਨਵਾਂ ਕਰਨ ਦੀ ਭਾਵਨਾ ਰੱਖਦੇ ਹਨ। ਉਹਨਾਂ ਨੇ ਵਾਤਾਵਰਨ ਦੀ ਦੇਖਭਾਲ ਕਰਨ ਲਈ ਅਤੇ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਆ।
ਇਸ ਮੌਕੇ ਤੇ ਕਾਲਜੀਏਟ ਪ੍ਰਿੰਸੀਪਲ ਮਿਸ ਕਰੁਣਾ, ਸਟਾਫ ਮੈਂਬਰਜ ਅਤੇ ਵਿਦਿਆਰਥੀ ਹਾਜ਼ਰ ਸਨ।

37 Views