ਸਰਬ ਨੌਜਵਾਨ ਸਭਾ ਤੇ ਪੰਜਾਬੀ ਸਭਾ ਕੈਨੇਡਾ ਨੇ ਸਾਂਝੇ ਉਪਰਾਲੇ ਨਾਲ ਲਗਾਇਆ ਖੂਨਦਾਨ ਕੈਂਪ
ਸਰ
ਬ ਨੌਜਵਾਨ ਸਭਾ ਤੇ ਪੰਜਾਬੀ ਸਭਾ ਕੈਨੇਡਾ ਨੇ ਸਾਂਝੇ ਉਪਰਾਲੇ ਨਾਲ ਲਗਾਇਆ ਖੂਨਦਾਨ ਕੈਂਪ
ਬਲੱਡ ਬੈਂਕਾਂ ‘ਚ ਖੂਨ ਦੀ ਲੋੜੀਂਦੀ ਆਪੂਰਤੀ ਕਰਨ ‘ਚ ਸਹਾਈ ਬਣਦੇ ਹਨ ਅਜਿਹੇ ਕੈਂਪ – ਧਾਲੀਵਾਲ
ਵਿਨੋਦ ਭਾਸਕਰ ਨੇ ਕੀਤੀ ਸਭਾ ਦੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ
ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਅਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਅੱਜ ਇਕ ਵਿਸ਼ਾਲ ਖ਼ੂਨਦਾਨ ਕੈਂਪ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਦੌਰਾਨ ਆਯੋਜਿਤ ਸਮਾਗਮ ਵਿਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਆਪ ਪਾਰਟੀ ਦੇ ਬਲਾਕ ਪ੍ਰਧਾਨ ਵਿਨੋਦ ਭਾਸਕਰ ਮੋਜੂਦ ਰਹੇ। ਮੁੱਖ ਮਹਿਮਾਨ ਬਲਵਿੰਦਰ ਸਿੰਘ ਧਾਲੀਵਾਲ ਨੇ ਖੂਨ ਦਾਨ ਕੈਂਪ ਦੀ ਆਰੰਭਤਾ ਕਰਵਾਈ ਅਤੇ ਆਪਣੇ ਸੰਬੋਧਨ ਵਿਚ ਸਰਬ ਨੌਜਵਾਨ ਸਭਾ ਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਸਾਂਝੇ ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਅਜਿਹੇ ਉਪਰਾਲੇ ਬਲੱਡ ਬੈਂਕਾਂ ਵਿਚ ਲੋੜੀਂਦੇ ਖੂਨ ਦੀ ਆਪੂਰਤੀ ਕਰਨ ‘ਚ ਸਹਾਈ ਬਣਦੇ ਹਨ। ਜਿਸ ਨਾਲ ਬਲੱਡ ਬੈਂਕ ਮਰੀਜ ਨੂੰ ਲੋੜ ਅਨੁਸਾਰ ਬਲੱਡ ਗਰੁੱਪ ਦਾ ਖੂਨ ਸਪਲਾਈ ਕਰਦੇ ਹਨ ਅਤੇ ਅਨੇਕਾਂ ਕੀਮਤੀ ਜਿੰਦਗੀਆਂ ਬਚਾਈਆਂ ਜਾਂਦੀਆਂ ਹਨ। ਵਿਸ਼ੇਸ਼ ਮਹਿਮਾਨ ਵਿਨੋਦ ਭਾਸਕਰ ਨੇ ਕਿਹਾ ਕਿ ਸਰਬ ਨੌਜਵਾਨ ਸਭਾ ਵਲੋਂ ਸਮਾਜ ਸੇਵਾ ਵਿਚ ਪਾਇਆ ਜਾ ਰਿਹਾ ਯੋਗਦਾਨ ਪ੍ਰਭਾਵਿਤ ਕਰਨ ਵਾਲਾ ਅਤੇ ਪ੍ਰੇਰਣਾਦਾਇਕ ਹੈ। ਅਜਿਹੇ ਉਪਰਾਲੇ ਵੱਡੀ ਪੱਧਰ ਤੇ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ। ਕੈਂਪ ਦੌਰਾਨ ਕਰੀਬ 75 ਯੁਨਿਟ ਖੂਨ ਇਕੱਤਰ ਕੀਤਾ ਗਿਆ। ਅਖੀਰ ਵਿਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਪੰਜਾਬੀ ਸਭਾ ਕੈਨੇਡਾ ਦੇ ਮੁੱਖ ਸੰਚਾਲਕ ਦਲਬੀਰ ਸਿੰਘ ਕਥੂਰੀਆ ਅਤੇ ਮੈਂਬਰ ਸਾਹਿਬਜੀਤ ਕੌਰ ਸਮੇਤ ਸਮੂਹ ਪਤਵੰਤਿਆਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਸਰਬ ਨੌਜਵਾਨ ਸਭਾ ਦੇ ਸਥਾਈ ਪ੍ਰੋਜੈਕਟਾਂ ਬਾਰੇ ਵੀ ਵਿਸਥਾਰ ਨਾਲ ਚਾਨਣਾ ਪਾਇਆ। ਇਸ ਮੌਕੇ ਪ੍ਰਿੰਸੀਪਲ ਗੁਰਮੀਤ ਪਲਾਹੀ, ਸਭਾ ਦੇ ਸੀਨੀਅਰ ਉਪ ਪ੍ਰਧਾਨ ਰਾਜ ਕੁਮਾਰ ਕਨੌਜੀਆ, ਜਨਰਲ ਸਕੱਤਰ ਡਾ. ਵਿਜੇ ਕੁਮਾਰ, ਡਾ. ਨਰੇਸ਼ ਬਿੱਟੂ, ਅਨੂਪ ਦੁੱਗਲ, ਨਰਿੰਦਰ ਸੈਣੀ, ਮਨਦੀਪ ਬਾਸੀ, ਗੁਰਸ਼ਰਨ ਬਾਸੀ, ਰਾਕੇਸ਼ ਕੋਛੜ, ਹਰਬੰਸ ਲਾਲ, ਜਸ਼ਨ ਮਹਿਰਾ, ਚਰਨਪ੍ਰੀਤ ਸਿੰਘ , ਰਾਜ ਕੁਮਾਰ ਰਾਜਾ, ਕਰਮਜੀਤ ਸਿੰਘ, ਸੁਖਪ੍ਰੀਤ ਸਿੰਘ, ਮਹੇਸ਼ ਸੂਰੀ, ਸਾਵਿਓ ਭਾਟੀਆ, ਰਿਤਿਕ ਕਨੌਜੀਆ, ਅੰਮ੍ਰਿਤ ਮਾਹਲ, ਵਿਨੋਦ ਕੁਮਾਰ, ਭੁਪਿੰਦਰ ਕੁਮਾਰ, ਸੁਖਜਿੰਦਰ ਸਿੰਘ, ਪ੍ਰਿੰਸ, ਸ਼ੁਭਮ ਆਦਿ ਹਾਜ਼ਰ ਸਨ

