ਰਿਹਾਣਾ ਜੱਟਾਂ ਤੋਂ ਮੀਰਾਪੁਰ ਗੁਜਰਾਤਾਂ ਵਾਲੀ ਸੜਕ ਦੀ ਖਸਤਾ ਹਾਲਤ ਨਾਲ ਰਾਹਗੀਰ ਹੋ ਰਹੇ ਪਰੇਸ਼ਾਨ
ਰਿਹਾਣਾ ਜੱਟਾਂ ਤੋਂ ਮੀਰਾਪੁਰ ਗੁਜਰਾਤਾਂ ਵਾਲੀ ਸੜਕ ਦੀ ਖਸਤਾ ਹਾਲਤ ਨਾਲ ਰਾਹਗੀਰ ਹੋ ਰਹੇ ਪਰੇਸ਼ਾਨ
ਡੂੰਘੇ ਟੋਏ ਦੇ ਰਹੇ ਹਾਦਸਿਆਂ ਨੂੰ ਸੱਦਾ
ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਬਲਾਕ ਫਗਵਾੜਾ ਦੇ ਪਿੰਡ ਰਿਹਾਣਾ ਜੱਟਾਂ ਤੋਂ ਮੀਰਾਪੁਰ ਗੁਜਰਾਤਾਂ ਨੂੰ ਜਾਣ ਵਾਲੀ ਸੜਕ ਦੀ ਤਰਸ ਯੋਗ ਹਾਲਤ ਆਲੇ-ਦੁਆਲੇ ਦੇ ਪਿੰਡਾਂ ਦੇ ਵਸਨੀਕਾਂ ਅਤੇ ਰਾਹਗੀਰਾਂ ਲਈ ਪਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਸੜਕ ਦੀ ਮਾੜੀ ਹਾਲਤ ਨੂੰ ਲੈ ਕੇ ਇਲਾਕੇ ਦੇ ਵਸਨੀਕਾਂ ਅਤੇ ਰਾਹਗੀਰਾਂ ਵਿਚ ਭਾਰੀ ਰੋਸ ਹੈ। ਗੱਲਬਾਤ ਕਰਦੇ ਹੋਏ ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਨੇ ਦੱਸਿਆ ਕਿ ਇਸ ਸੜਕ ਵਿਚ ਵੱਡੇ ਤੇ ਡੂੰਘ ਟੋਏ ਪੈ ਚੁੱਕੇ ਹਨ ਜੋ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਇਸ ਸੜਕ ਦੋ ਪਹੀਆ ਵਾਹਨਾਂ ਦਾ ਲੰਘਣਾ ਖਤਰੇ ਤੋਂ ਖਾਲੀ ਨਹੀਂ ਹੈ। ਕਿਉਂਕਿ ਇਹ ਸੜਕ ਇਲਾਕੇ ਦੇ ਅਨੇਕਾਂ ਪਿੰਡਾਂ ਨੂੰ ਆਪਸ ਵਿਚ ਜੋੜਦੀ ਹੈ। ਰਾਤ ਸਮੇਂ ਹਨ੍ਹੇਰੇ ਵਿਚ ਅਤੇ ਮੀਂਹ ਤੋਂ ਬਾਅਦ ਟੋਇਆਂ ਵਿਚ ਭਰਿਆ ਬਰਸਾਤੀ ਪਾਣੀ ਕਿਸੇ ਜਾਨ ਲੇਵਾ ਹਾਦਸੇ ਦਾ ਕਾਰਨ ਬਣ ਸਕਦਾ ਹੈ। ਉਹਨਾਂ ਮੰਗ ਕੀਤੀ ਕਿ ਇਸ ਸੜਕ ਦੀ ਜਲਦੀ ਤੋਂ ਜਲਦੀ ਮੁੜ ਉਸਾਰੀ ਕਰਵਾਈ ਜਾਵੇ

