ਡਾ. ਰਾਜਕੁਮਾਰ ਚੱਬੇਵਾਲ ਨੇ ਰਾਵਲਪਿੰਡੀ, ਪਾਂਛਟਾ ਸਮੇਤ ਅੱਧੀ ਦਰਜਨ ਪਿੰਡਾਂ ‘ਚ ਕੀਤੇ ਤੁਫਾਨੀ ਦੌਰੇ
ਡਾ. ਰਾਜਕੁਮਾਰ ਚੱਬੇਵਾਲ ਨੇ ਰਾਵਲਪਿੰਡੀ, ਪਾਂਛਟਾ ਸਮੇਤ ਅੱਧੀ ਦਰਜਨ ਪਿੰਡਾਂ ‘ਚ ਕੀਤੇ ਤੁਫਾਨੀ ਦੌਰੇ
ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਕੀਤੀ ਜਿਤਾਉਣ ਦੀ ਅਪੀਲ
ਸ਼ਹਿਰ ਦੇ ਹਦੀਆਬਾਦ ਖੇਤਰ ‘ਚ ਵੀ ਹੋਈ ਭਰਵੀਂ ਚੋਣ ਮੀਟਿੰਗ
ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉੱਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਨੇ ਅੱਜ ਵਿਧਾਨਸਭਾ ਹਲਕਾ ਫਗਵਾੜਾ ਦੇ ਪਿੰਡ ਰਾਵਲਪਿੰਡੀ, ਪਾਂਛਟਾ, ਮਾਣਕਾ, ਢੱਕ ਪੰਡੋਰੀ ਤੇ ਲੱਖਪੁਰ ਤੋਂ ਇਲਾਵਾ ਸ਼ਹਿਰ ਦੇ ਹਦੀਆਬਾਦ ਖੇਤਰ ਵਿਚ ਭਰਵੀਂਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਹਨਾਂ ਦੇ ਨਾਲ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਸਮੇਤ ਆਪ ਪਾਰਟੀ ਦੀ ਲੋਕਲ ਲੀਡਰਸ਼ਿਪ ਵੀ ਮੋਜੂਦ ਰਹੀ। ਪਿੰਡ ਪਾਂਸ਼ਟਾ ਵਿਖੇ ਸਾਬਕਾ ਸਰਪੰਚ ਹਰਜੀਤ ਸਿੰਘ, ਰਾਵਲਪਿੰਡੀ ਵਿਖੇ ਸਾਬਕਾ ਸਰਪੰਚ ਅੰਮ੍ਰਿਤਪਾਲ ਸਿੰਘ ਰਵੀ, ਮਾਣਕਾ ਵਿਖੇ ਅਵਤਾਰ ਸਿੰਘ ਮਾਣਕ, ਭੁਪਿੰਦਰ ਸਿੰਘ ਮਾਣਕ ਤੇ ਹਰਪ੍ਰੀਤ ਸਿੰਘ ਮਾਣਕ ਦੀ ਅਗਵਾਈ ਹੇਠ ਆਯੋਜਿਤ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਡਾ. ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੇ ਉਹ ਫਗਵਾੜਾ ਵਿਧਾਨਸਭਾ ਹਲਕੇ ਦੇ ਹਰੇਕ ਪਿੰਡ ਤੇ ਸ਼ਹਿਰ ਦੇ ਹਰੇਕ ਵਾਰਡ ਦਾ ਸਮੁੱਚਾ ਵਿਕਾਸ ਕਰਵਾਉਣਗੇ ਅਤੇ ਪੰਜਾਬ ਦੀ ਆਵਾਜ ਨੂੰ ਪੂਰੀ ਬੁਲੰਦੀ ਦੇ ਨਾਲ ਲੋਕਸਭਾ ਵਿਚ ਚੁੱਕਣਗੇ। ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਤੌਰ ਵਿਧਾਇਕ ਡਾ. ਚੱਬੇਵਾਲ ਨੇ ਆਪਣੇ ਹਲਕੇ ਦਾ ਰਿਕਾਰਡ ਵਿਕਾਸ ਕਰਵਾਇਆ ਹੈ ਅਤੇ ਜੇਕਰ ਉਹ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਬਣਨਗੇ ਤਾਂ ਹੁਸ਼ਿਆਰਪੁਰ ਲੋਕਸਭਾ ਹਲਕੇ ਦਾ ਵੀਂ ਕੇਂਦਰੀ ਫੰਡ ਨਾਲ ਸੰਪੂਰਣ ਵਿਕਾਸ ਸੰਭਵ ਹੋ ਸਕੇਗਾ। ਇਹਨਾਂ ਮੀਟਿੰਗਾਂ ਦੌਰਾਨ ਹਰਨੂਰ ਸਿੰਘ ਹਰਜੀ ਮਾਨ, ਦਲਜੀਤ ਸਿੰਘ ਰਾਜੂ ਤੋਂ ਇਲਾਵਾ ਜ਼ਿਲਾ ਪ੍ਰਧਾਨ ਲਲਿਤ ਸਕਲਾਨੀ, ਐਡਵੋਕੇਟ ਕਸ਼ਮੀਰ ਸਿੰਘ ਮੱਲੀ ਚੇਅਰਮੈਨ ਨਗਰ ਸੁਧਾਰ ਟਰੱਸਟ ਫਗਵਾੜਾ, ਤਵਿੰਦਰ ਰਾਮ ਚੇਅਰਮੈਨ ਮਾਰਕੀਟ ਕਮੇਟੀ, ਪਿ੍ਰੰਸੀਪਲ ਹਰਮੇਸ਼ ਪਾਠਕ ਸੂਬਾ ਸਕੱਤਰ ਐਕਸ ਇੰਪਲਾਈਜ ਵਿੰਗ ਨੇ ਵੀ ਸੰਬੋਧਨ ਕਰਦਿਆਂ ਸਮੂਹ ਪਿੰਡਾਂ ਦੇ ਵਸਨੀਕਾਂ ਨੂੰ ਡਾ. ਰਾਜਕੁਮਾਰ ਚੱਬੇਵਾਲ ਦੇ ਹੱਕ ‘ਚ ਝਾੜੂ ਦੇ ਚੋਣ ਨਿਸ਼ਾਨ ਨੂੰ ਵੋਟ ਪਾਉਣ ਦੀ ਪੁਰਜੋਰ ਅਪੀਲ ਕੀਤੀ ਤਾਂ ਜੋ ਆਮ ਆਦਮੀ ਪਾਰਟੀ ਕੇਂਦਰ ਦੀ ਸੱਤਾ ਵਿਚ ਮਜਬੂਤ ਹਿੱਸੇਦਾਰੀ ਲਈ ਦਾਅਵਾ ਕਰਨ ਦੇ ਯੋਗ ਬਣ ਸਕੇ। ਇਸ ਮੌਕੇ ਬਲਾਕ ਪ੍ਰਧਾਨ ਵਰੁਣ ਬੰਗੜ, ਦੇਸਰਾਜ ਝਮਟ, ਅਵਤਾਰ ਸਿੰਘ ਸਰਪੰਚ ਪੰਡਵਾ, ਪਰਸ਼ੋਤਮ ਸਿੰਘ ਵਾਹਦ ਨਰੇਸ਼ ਕੁਮਾਰ, ਗੁਰਮੀਤ ਸਿੰਘ, ਗੁਰਪ੍ਰਤਾਪ ਸਿੰਘ ਰਾਣਾ, ਹੈਪੀ ਲੱਖਪੁਰ, ਅਮਨਿੰਦਰ ਸਿੰਘ, ਰਾਕੇਸ਼ ਕੁਮਾਰ ਕੇਸ਼ੀ, ਧਰਮਵੀਰ ਸੇਠੀ, ਲਖਵੀਰ ਲਾਲ ਬੱਬੂ, ਭੁਪਿੰਦਰ ਸਿੰਘ, ਅਵਤਾਰ ਸਿੰਘ ਸਾਬਕਾ ਸਰਪੰਚ ਨਸੀਰਾਬਾਦ, ਹਰਪ੍ਰੀਤ ਸਿੰਘ, ਕਾਲਾ, ਹੁਸਨ ਲਾਲ, ਰੇਸ਼ਮ ਲਾਲ, ਹਿੰਦਾ ਵਾਹਦ, ਅਜੈਬ ਸਿੰਘ ਨੰਬਰਦਾਰ, ਸਰਜਿੰਦਰ ਸਿੰਘ ਨੰਬਰਦਾਰ, ਉਂਕਾਰ ਸਿੰਘ ਨੰਬਰਦਾਰ, ਕ੍ਰਿਪਾਲ ਸਿੰਘ, ਰਾਜਕੁਮਾਰ ਪੰਚ, ਸ਼ਾਮ ਕੁਮਾਰ, ਨਰਿੰਦਰ ਸਿੰਘ ਪੰਚ, ਸੁਖਦੇਵ ਸਿੰਘ, ਵਿਜੇ ਕੁਮਾਰ, ਅੱਛਰ ਸਿੰਘ, ਪਵਿੱਤਰ ਸਿੰਘ ਸਾਬਕਾ ਸਰਪੰਚ, ਅਮਿਤ ਸਿੰਘ, ਸੰਦੀਪ, ਮਹਿੰਦਰ ਪਾਲ, ਮਹਿੰਦਰ ਰਾਮ ਸਾਬਕਾ ਪੰਚ, ਕੁਲਦੀਪ ਸਿੰਘ, ਲਲਿਤ ਕੁਮਾਰ, ਕੇਵਲ ਸਿੰਘ, ਦਵਿੰਦਰ ਕੁਮਾਰ, ਪ੍ਰਕਾਸ਼ ਸਿੰਘ ਸਾਬਕਾ ਸਰਪੰਚ, ਸੁਰਿੰਦਰ ਕੁਮਾਰ ਪੰਚ, ਮੰਗਤ ਰਾਮ ਸਾਬਕਾ ਸਰਪੰਚ ਤੋਂ ਇਲਾਵਾ ਵੱਡੀ ਗਿਣਤੀ ‘ਚ ਪਿੰਡਾਂ ਦੇ ਵਸਨੀਕ ਹਾਜਰ

