ਬੋਰਡ ਪ੍ਰੀਖਿਆਵਾਂ ਵਿਚ ਸੌ ਫੀਸਦੀ ਰਿਹਾ ਸਰਕਾਰੀ ਸੀ.ਸੈ. ਸਕੂਲ ਵਿਰਕਾਂ ਦਾ ਨਤੀਜਾ
ਬੋਰਡ ਪ੍ਰੀਖਿਆਵਾਂ ਵਿਚ ਸੌ ਫੀਸਦੀ ਰਿਹਾ ਸਰਕਾਰੀ ਸੀ.ਸੈ. ਸਕੂਲ ਵਿਰਕਾਂ ਦਾ ਨਤੀਜਾ
ਅੱਠਵੀਂ ਦੀ ਵਿਦਿਆਰਥਣ ਅਲੀਸ਼ਾ ਨੂੰ ਮਿਲੇ 96.6% ਅੰਕ
ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਅੱਠਵੀਂ, ਦਸਵੀਂ ਤੇ ਬਾਰਵੀਂ ਜਮਾਤ ਦੇ ਸਲਾਨਾ ਨਤੀਜਿਆਂ ਵਿਚ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਵਿਰਕਾਂ ਦਾ ਨਤੀਜਾ ਸੌ ਫੀਸਦੀ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਬਲਵਿੰਦਰ ਕੌਰ ਨੇ ਦੱਸਿਆ ਕਿ ਅੱਠਵੀਂ ਕਲਾਸ ਦੀ ਵਿਦਿਆਰਥਣ ਅਲੀਸ਼ਾ ਪੁੱਤਰੀ ਪਰਵਿੰਦਰ ਕੁਮਾਰ ਨੇ 96.6% ਅੰਕਾਂ ਨਾਲ ਸਕੂਲ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦਕਿ ਦੀਪਿਕਾ ਪੁੱਤਰੀ ਮੰਗਲ ਦੀਪ ਨੇ 91.5% ਅੰਕਾਂ ਨਾਲ ਦੂਸਰਾ ਅਤੇ ਸ਼ਿਵਾਨੀ ਨੇ 90.6% ਅੰਕ ਲੈ ਕੇ ਸਕੂਲ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਦਸਵੀਂ ਦੇ ਸਲਾਨਾ ਨਤੀਜਿਆਂ ਵਿਚ ਰਾਜੂ ਕੁਮਾਰ ਪੁੱਤਰ ਸ਼ਾਮ ਬਹਾਦੁਰ ਨੇ 95.5% ਅੰਕਾਂ ਨਾਲ ਸਕੂਲ ਵਿਚ ਪਹਿਲਾ, ਤਨੀਸ਼ਾ ਪੁੱਤਰੀ ਜੱਗਾ ਨੇ 84.7% ਅੰਕਾਂ ਨਾਲ ਦੂਸਰਾ ਤੇ ਅਭਿਸ਼ੇਕ ਪੁੱਤਰ ਓਮ ਪ੍ਰਕਾਸ਼ ਨੇ 81.2% ਅੰਕ ਲੈ ਕੇ ਸਕੂਲ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ। ਉਹਨਾਂ ਦੱਸਿਆ ਕਿ ਬਾਰਵੀਂ ਦੀ ਸਲਾਨਾ ਪ੍ਰੀਖਿਆ ਵਿਚ ਅਨੁਰਾਧਾ ਪੁੱਤਰੀ ਰਾਮ ਕੁਮਾਰ ਨੇ 92.6% ਅੰਕ ਪ੍ਰਾਪਤ ਕਰਕੇ ਸਕੂਲ ਵਿਚ ਪਹਿਲਾ, ਲਵਪ੍ਰੀਤ ਕੌਰ ਪੁੱਤਰੀ ਪਰਮਜੀਤ ਰਾਮ ਨੇ 91.2% ਅੰਕਾਂ ਦੇ ਨਾਲ ਦੂਸਰਾ ਤੇ ਪਿ੍ਰਆਂਸ਼ੀ ਪੁੱਤਰੀ ਸਰਵੇਸ਼ ਨੇ 87.8% ਅੰਕ ਹਾਸਲ ਕਰਕੇ ਸਕੂਲ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ। ਉਹਨਾਂ ਕਿਹਾ ਕਿ ਬੋਰਡ ਪ੍ਰੀਖਿਆਵਾਂ ਦੇ ਵਧੀਆ ਨਤੀਜਿਆਂ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ ਅਤੇ ਸਕੂਲ ਸਟਾਫ ਦੇ ਮਾਰਗ ਦਰਸ਼ਨ ਨੂੰ ਦਿੱਤਾ। ਇਸ ਦੌਰਾਨ ਪਿ੍ਰੰਸੀਪਲ ਤਰਲੋਕ ਸਿੰਘ ਅਤੇ ਪਿ੍ਰੰਸੀਪਲ ਸੁਰਿੰਦਰ ਪਾਲ ਨੇ ਸਮੂਹ ਵਿਦਿਆਰਥੀਆਂ ਨੂੰ ਵਧੀਆ ਅੰਕਾਂ ਨਾਲ ਸਲਾਨਾ ਪ੍ਰੀਖਿਆ ਪਾਸ ਕਰਨ ਲਈ ਵਧਾਈ ਦਿੱਤੀ ਅਤੇ ਅਗਲੀਆਂ ਕਲਾਸਾਂ ਵਿਚ ਹੋਰ ਜਿਆਦਾ ਮਿਹਨਤ ਕਰਨ ਲਈ ਪ੍ਰੇਰਿਆ

