ਪੰਜੇ ਦੇ ਚੋਣ ਨਿਸ਼ਾਨ ਨੂੰ ਵੋਟਾਂ ਪਾ ਕੇ ਕਾਂਗਰਸ ਦੀ ਸਰਕਾਰ ਬਣਾਉਣ ਵਿੱਚ ਸਹਿਯੋਗ ਦੇਣ ਵੋਟਰ : ਧਾਲੀਵਾਲ

ਪੰਜੇ ਦੇ ਚੋਣ ਨਿਸ਼ਾਨ ਨੂੰ ਵੋਟਾਂ ਪਾ ਕੇ ਕਾਂਗਰਸ ਦੀ ਸਰਕਾਰ ਬਣਾਉਣ ਵਿੱਚ ਸਹਿਯੋਗ ਦੇਣ ਵੋਟਰ : ਧਾਲੀਵਾਲ

ਉਂਕਾਰ ਨਗਰ ‘ਚ ਕੀਤੀ ਲੋਕਸਭਾ ਚੋਣਾਂ ਸਬੰਧੀ ਮੀਟਿੰਗ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਫਗਵਾੜਾ ਹਲਕੇ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਯਾਮਿਨੀ ਗੋਮਰ ਦੇ ਹੱਕ ਵਿੱਚ ਸ਼ਹਿਰ ਦੇ ਵਾਰਡ ਨੰਬਰ 28 ਮੁਹੱਲਾ ਉਂਕਾਰ ਨਗਰ ਵਿਖੇ ਚੋਣ ਮੀਟਿੰਗ ਕੀਤੀ। ਮੁਹੱਲਾ ਵਾਸੀਆਂ ਹਰਸ਼ ਸ਼ਰਮਾ ਅਤੇ ਸੁਨੀਲ ਪਾਂਡੇ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਵਿੱਚ ਮੋਦੀ ਸਰਕਾਰ ਨੇ ਸਿਰਫ਼ ਝੂਠ ਬੋਲ ਕੇ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕੀਤਾ ਹੈ। ਦੂਜੇ ਪਾਸੇ ਭ੍ਰਿਸ਼ਟਾਚਾਰ ਖਤਮ ਕਰਨ ਦੇ ਨਾਅਰੇ ਦੇ ਨਾਲ ਪੰਜਾਬ ਦੀ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਖੁਦ ਭ੍ਰਿਸ਼ਟਾਚਾਰ ਦੇ ਇਕ ਮਾਮਲੇ ’ਚ ਜੇਲ ’ਚ ਹਨ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਵਿੱਚ ਕਾਂਗਰਸ ਪਾਰਟੀ ਅਤੇ ‘ਇੰਡੀਆ’ ਗਠਜੋੜ ਦੀ ਸਰਕਾਰ ਬਣਾਉਣ ਵਿੱਚ ਸਹਿਯੋਗ ਕਰਦਿਆਂ 1 ਜੂਨ ਨੂੰ ਕਾਂਗਰਸ ਦੇ ਚੋਣ ਨਿਸ਼ਾਨ ‘ਪੰਜੇ’ ਵਾਲਾ ਬਟਨ ਦਬਾਅ ਕੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਪਾਰਟੀ ਉਮੀਦਵਾਰ ਯਾਮਿਨੀ ਗੋਮਰ ਨੂੰ ਜੇਤੂ ਬਨਾਉਣ। ਧਾਲੀਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਜੋ ਵੀ ਵਾਅਦੇ ਕੀਤੇ ਹਨ, ਉਨ੍ਹਾਂ ਨੂੰ ਹਰ ਹਾਲਤ ਵਿੱਚ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕੇਂਦਰ ਵਿਚ ਕਾਂਗਰਸ ਦੀ ਸੱਤਾ ਵਿਚ ਵਾਪਸੀ ’ਤੇ ਤਾਨਾਸ਼ਾਹੀ ਕਾਨੂੰਨਾਂ ਅਤੇ ਮੋਦੀ ਸਰਕਾਰ ਦੁਆਰਾ ਕੀਤੇ ਗਏ ਹਰ ਗਲਤ ਫੈਸਲੇ ਨੂੰ ਵਾਪਸ ਲੈਣ ਦੀ ਗੱਲ ਵੀ ਕਹੀ। ਸਮੂਹ ਮੁਹੱਲਾ ਨਿਵਾਸੀਆਂ ਦੀ ਤਰਫੋਂ ਹਰਸ਼ ਸ਼ਰਮਾ ਅਤੇ ਸੁਨੀਲ ਪਾਂਡੇ ਨੇ ਧਾਲੀਵਾਲ ਨੂੰ ਭਰੋਸਾ ਦੁਵਾਇਆ ਕਿ ਉਹ ਇਸ ਵਾਰ ਕਾਂਗਰਸ ਨੂੰ ਵੋਟ ਪਾ ਕੇ ਯਾਮਿਨੀ ਗੋਮਰ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ ਤਾਂ ਜੋ ਕੇਂਦਰ ਵਿੱਚ ਮੁੜ ਕਾਂਗਰਸ ਅਤੇ ਸਹਿਯੋਗੀਆਂ ਦੀ ਸਰਕਾਰ ਬਣਾਈ ਜਾ ਸਕੇ। ਇਸ ਮੌਕੇ ਸਦਾਨੰਦ, ਜਗਤਾਰ ਸਿੰਘ, ਡਾ: ਗਿਰਜਾ ਰਾਮ, ਸੁਰਿੰਦਰ ਸ਼ਰਮਾ, ਰਾਕੇਸ਼ ਸ਼ਰਮਾ, ਪਵਨ ਕੁਮਾਰ ਪੰਮੀ, ਬਾਬੂ ਲਾਲ, ਹੁਕਮ ਚੰਦ, ਚੂਨੀ ਲਾਲ, ਕ੍ਰਿਸ਼ਨ ਸ਼ਰਮਾ ਅਤੇ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀ ਹਾਜ਼ਰ ਸਨ

33 Views