ਫਗਵਾੜਾ ਦੇ ਵਾਰਡ ਨੰਬਰ 4 ‘ਚ ਕਾਂਗਰਸ ਨੂੰ ਬਾਜ਼ੀਗਰ ਭਾਈਚਾਰੇ ਦਾ ਮਿਲਿਆ ਸਮਰਥਨ

ਫਗਵਾੜਾ ਦੇ ਵਾਰਡ ਨੰਬਰ 4 ‘ਚ ਕਾਂਗਰਸ ਨੂੰ ਬਾਜ਼ੀਗਰ ਭਾਈਚਾਰੇ ਦਾ ਮਿਲਿਆ ਸਮਰਥਨ

ਵਿਧਾਇਕ ਧਾਲੀਵਾਲ ਨੇ ਕੀਤੀ ਦਰਸ਼ਨ ਲਾਲ ਧਰਮਸੋਤ ਦੇ ਘਰ ਮੀਟਿੰਗ

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਕਾਂਗਰਸ ਪਾਰਟੀ ਦੀ ਲੋਕ ਸਭਾ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਹੁਲਾਰਾ ਮਿਲਿਆ ਜਦੋਂ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਸ਼ਹਿਰ ਦੇ ਵਾਰਡ ਨੰਬਰ 4 ਮੁਹੱਲਾ ਧਰਮਕੋਟ ‘ਚ ਸਾਬਕਾ ਵਾਰਡ ਕੌਂਸਲਰ ਦਰਸ਼ਨ ਲਾਲ ਧਰਮਸੋਤ ਦੇ ਗ੍ਰਹਿ ਵਿਖੇ ਕੀਤੀ ਮੀਟਿੰਗ ਦੌਰਾਨ ਸਮੂਹ ਬਾਜ਼ੀਗਰ ਭਾਈਚਾਰੇ ਨੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਦਾ ਭਰੋਸਾ ਦਿੱਤਾ। ਮੀਟਿੰਗ ਦੌਰਾਨ ਵਿਧਾਇਕ ਧਾਲੀਵਾਲ ਨੇ ਵਾਰਡ ਵਾਸੀਆਂ ਨੂੰ ਕਾਂਗਰਸ ਪਾਰਟੀ ਦੀਆਂ ਧਰਮ ਨਿਰਪੱਖ ਨੀਤੀਆਂ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ ਗਲਤ ਫੈਸਲਿਆਂ ਤੋਂ ਜਾਣੂ ਕਰਵਾਇਆ ਅਤੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਯਾਮਿਨੀ ਗੋਮਰ ਨੂੰ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਮੋਦੀ ਸਰਕਾਰ ’ਤੇ ਸੰਵਿਧਾਨ ਵਿਰੋਧੀ ਫੈਸਲੇ ਲੈਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਦਿੱਤੀਆਂ ਗਰੰਟੀਆਂ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਭਾਰਤ ਦੀ ਏਕਤਾ, ਅਖੰਡਤਾ ਅਤੇ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਜ਼ਰੂਰੀ ਹੈ ਕਿ ਕੇਂਦਰ ਵਿੱਚ ਕਾਂਗਰਸ ਪਾਰਟੀ ਨੂੰ ਮੁੜ ਸੱਤਾ ਵਿੱਚ ਲਿਆਂਦਾ ਜਾਵੇ। ਉਨ੍ਹਾਂ ਕਾਂਗਰਸੀ ਉਮੀਦਵਾਰ ਯਾਮਿਨੀ ਗੋਮਰ ਵੱਲੋਂ ਫਗਵਾੜਾ ਵਿੱਚ ਜਲਦੀ ਹੀ ਚੋਣ ਰੈਲੀ ਕਰਨ ਦੀ ਗੱਲ ਵੀ ਕਹੀ। ਮੀਟਿੰਗ ਤੋਂ ਬਾਅਦ ਵਿਧਾਇਕ ਧਾਲੀਵਾਲ ਅਤੇ ਦਰਸ਼ਨ ਲਾਲ ਧਰਮਸੋਤ ਸਾਬਕਾ ਕੌਂਸਲਰ ਨੇ ਦੱਸਿਆ ਕਿ ਮੁਹੱਲਾ ਧਰਮਕੋਟ ਦੇ ਸਮੂਹ ਵਸਨੀਕਾਂ ਨੇ ਭਰੋਸਾ ਦਿੱਤਾ ਹੈ ਕਿ 1 ਜੂਨ ਨੂੰ ਵੋਟਾਂ ਵਾਲੇ ਦਿਨ ਉਹ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ‘ਪੰਜੇ’ ਵਾਲਾ ਬਟਨ ਦਬਾਅ ਕੇ ਯਾਮਿਨੀ ਗੋਮਰ ਨੂੰ ਜੇਤੂ ਬਣਾਉਣਗੇ। ਇਸ ਮੌਕੇ ਅਸ਼ੋਕ ਕਮਲ ਧਰਮਸੋਤ, ਚਰਨਜੀਤ ਧਰਮਸੋਤ, ਰਵੀ ਧਰਮਸੋਤ, ਸ਼ੁਕਰ ਧਰਮਸੋਤ, ਸੁੱਚਾ, ਧਰਮਸੋਤ, ਅਮੀਰ ਧਰਮਸੋਤ, ਸਿੱਧੂ ਟਰਾਂਸਪੋਰਟ ਵਾਲਾ, ਸੋਮਨਾਥ ਪੰਜੂਕਾ, ਸੁਖਦੇਵ ਸਿੰਘ ਸਾਬਕਾ ਐਸ.ਡੀ.ਓ. ਪੀ.ਡਬਲਿਊ.ਡੀ, ਰਾਜੂ ਭੁੱਲਾਰਾਈ ਸਮੇਤ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਰ ਸਨ

43 Views