ਦੇਸ਼ ਸਿਰਫ਼ ਕਾਂਗਰਸ ਪਾਰਟੀ ਦੇ ਹੱਥਾਂ ਵਿੱਚ ਸੁਰੱਖਿਅਤ : ਸ਼ਵਿੰਦਰ ਨਿਸ਼ਚਲ ਸ਼ੰਮੀ
ਦੇਸ਼ ਸਿਰਫ਼ ਕਾਂਗਰਸ ਪਾਰਟੀ ਦੇ ਹੱਥਾਂ ਵਿੱਚ ਸੁਰੱਖਿਅਤ : ਸ਼ਵਿੰਦਰ ਨਿਸ਼ਚਲ ਸ਼ੰਮੀ
ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਯਾਮਿਨੀ ਗੋਮਰ ਨੂੰ ਵੱਡੀ ਲੀਡ ਨਾਲ ਜਿੱਤਾ ਕੇ ਲੋਕ ਸਭਾ ਭੇਜਿਆ ਜਾਵੇਗਾ
ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ )-ਲੋਕ ਸਭਾ ਚੋਣਾਂ ਅੰਦਰ ਕਾਂਗਰਸ ਪਾਰਟੀ ਵੱਡੀ ਜਿੱਤ ਹਾਸਿਲ ਕਰੇਗੀ ਅਤੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਯਾਮਿਨੀ ਗੋਮਰ ਵੱਡੇ ਫਰਕ ਨਾਲ ਜਿੱਤ ਕੇ ਮੈਂਬਰ ਪਾਰਲੀਮੈਂਟ ਬਣਨਗੇ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸ਼ਵਿੰਦਰ ਨਿਸ਼ਚਲ ਸ਼ੰਮੀ ਸੂਬਾ ਜਨਰਲ ਸਕੱਤਰ ਮਹਿਲਾ ਕਾਂਗਰਸ ਨੇ ਕੀਤਾ ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਕਾਂਗਰਸ ਪਾਰਟੀ ਦੀ ਲਹਿਰ ਚੱਲ ਪਈ ਹੈ ਅਤੇ ਹਲਕਾ ਫਗਵਾੜਾ ਤੋਂ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕਾਂਗਰਸ ਆਗੂਆਂ ਅਤੇ ਵਰਕਰਾਂ ਵਲੋਂ ਚੋਣ ਪ੍ਰਚਾਰ ਵਾਸਤੇ ਕਮਰ ਕੱਸ ਲਏ ਗਏ ਹਨ ਤੇ ਹੁਣ ਘਰ ਘਰ ਕਾਂਗਰਸ ਪਾਰਟੀ ਵਲੋਂ ਸੂਬੇ ਦੇ ਹਿੱਤ ਵਾਸਤੇ ਕੀਤੇ ਕੰਮ ਬਾਰੇ ਜਾਣੂ ਕਰਵਾਇਆ ਜਾਵੇਗਾ ਉਨ੍ਹਾਂ ਕਿਹਾ ਕਿ ਮੁਲਖ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਦੇ ਹੱਥਾਂ ਵਿੱਚ ਸੁਰੱਖਿਅਤ ਹੈ, ਜਦੋਂ ਕਿ ਭਾਜਪਾ ਸਰਕਾਰ ਨੇ ਤਾਂ ਮੁਲਖ ਨੂੰ ਕਾਰਪੋਰੇਟ ਘਰਾਣਿਆਂ ਅੱਗੇ ਗਿਰਵੀ ਰੱਖ ਦਿੱਤਾ ਹੈ, ਜੋ ਆਪਣੀ ਮਰਜ਼ੀ ਨਾਲ ਦੇਸ਼ ਦੇ ਵੱਡੇ ਫੈਸਲੇ ਲੈਂਦੇ ਹਨ ਉਨ੍ਹਾਂ ਇਹ ਗੱਲ ਦਿਲੋਂ ਮਹਿਸੂਸ ਕੀਤੀ ਹੈ ਕਿ ਮੁਲਖ ਦੀ ਵਾਂਗਡੋਰ ਕੇਵਲ ਤੇ ਕੇਵਲ ਕਾਂਗਰਸ ਪਾਰਟੀ ਦੇ ਹੱਥਾਂ ਵਿੱਚ ਹੀ ਹੋਣੀ ਚਾਹੀਦੀ ਹੈ, ਜਿਹੜੀ ਮੁਲਖ ਨੂੰ ਤਰੱਕੀ ਦੀਆਂ ਲੀਹਾਂ ‘ਤੇ ਲੈ ਕੇ ਜਾ ਸਕੇ ਦੇਸ਼ ਦੀ ਬਿਹਤਰੀ ਲਈ ਸਿਰਫ ਕਾਂਗਰਸ ਪਾਰਟੀ ਨੇ ਹੀ ਅਹਿਮ ਕਦਮ ਚੁੱਕੇ ਹਨ।ਉਨ੍ਹਾ ਭਾਜਪਾ ‘ਤੇ ਦੋਸ਼ ਲਾਇਆ ਕਿ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੇ ਮੁਲਖ ਨੂੰ ਸਿਰਫ ਤੇ ਸਿਰਫ ਬਰਬਾਦੀ ਕੰਗਾਲੀ ਤੇ ਆਰਥਿਕ ਲੁੱਟ ਦਿੱਤੀ ਹੈ ਜਦੋਂਕਿ ਕਾਂਗਰਸ ਸਰਕਾਰ ਵੇਲੇ ਪੂਰੇ ਮੁਲਖ ਵਿੱਚ ਵਿਕਾਸ ਦੀ ਕ੍ਰਾਂਤੀ ਆਈ ਸੀ ਉਨ੍ਹਾ ਕਿਹਾ ਕਿ ਮੋਦੀ
ਜਿਹੜੇ ਮੁੱਦਿਆਂ ਨੂੰ ਲੈ ਕੇ ਚੋਣ ਲੜ ਰਿਹਾ ਹੈ, ਅਸਲ ਵਿੱਚ ਉਹ ਮੁੱਦੇ ਆਮ ਲੋਕਾਂ ਨੂੰ ਭਰਮਾਉਣ ਦਾ ਜ਼ਰੀਆ ਹਨ, ਜਦੋਂਕਿ ਲੋਕਾਂ ਦੀ ਬਿਹਤਰੀ ਲਈ ਕੁੱਝ ਵੀ ਨਹੀਂ ਮੈਡਮ ਸ਼ੰਮੀ ਨੇ ਲੋਕਾਂ ਨੂੰ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਗੱਲ ਕਰਦਿਆਂ ਅਕਾਲੀ, ਆਪ ਤੇ ਭਾਜਪਾ ਪਾਰਟੀਆਂ ਨੂੰ ਇੱਕੋ ਥਾਲੀ ਦੇ ਚੱਟੇ-ਵੱਟੇ ਗਰਦਾਨਿਆਂ ਉਨ੍ਹਾ ਕਿਹਾ ਕਿ ਮੁਲਖ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ, ਜਿਸ ਲਈ ਲੋਕਾਂ ਦੇ ਸਾਥ ਦੀ ਲੋੜ ਹੈ, ਸੋ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਕਾਂਗਰਸ ਪਾਰਟੀ ਨੂੰ ਸਫਲ ਬਣਾਇਆ ਜਾਵੇ

