ਭਗਵੰਤ ਮਾਨ ਦੇ ਫਲਾਪ ਸ਼ੋਅ ਨੇ ਸਾਬਤ ਕਰ ਦਿੱਤਾ ਕਿ ਹੁਸ਼ਿਆਰਪੁਰ ਸੀਟ ਤੋਂ ਆਪ’ ਨੂੰ ਮਿਲੇਗੀ ਕਰਾਰੀ ਹਾਰ : ਵਾਲੀਆ/ਨੀਟਾ/ਪ੍ਰਭਾਕਰ

ਭਗਵੰਤ ਮਾਨ ਦੇ ਫਲਾਪ ਸ਼ੋਅ ਨੇ ਸਾਬਤ ਕਰ ਦਿੱਤਾ ਕਿ ਹੁਸ਼ਿਆਰਪੁਰ ਸੀਟ ਤੋਂ ਆਪ’ ਨੂੰ ਮਿਲੇਗੀ ਕਰਾਰੀ ਹਾਰ : ਵਾਲੀਆ/ਨੀਟਾ/ਪ੍ਰਭਾਕਰ

ਕਿਹਾ : ਮੁੱਖ ਮੰਤਰੀ ਦੀ ਕਾਰਨ ਦਿਨ ਭਰ ਠੱਪ ਰਿਹਾ ਬਾਜਾਰ ਦਾ ਕਾਰੋਬਾਰ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੁਸ਼ਿਆਰਪੁਰ ਸੀਟ ਤੋਂ ਪਾਰਟੀ ਉਮੀਦਵਾਰ ਡਾ: ਰਾਜਕੁਮਾਰ ਚੱਬੇਵਾਲ ਦੇ ਹੱਕ ਵਿੱਚ ਵੀਰਵਾਰ ਨੂੰ ਫਗਵਾੜਾ ਵਿਖੇ ਕੀਤੇ ਗਏ ਰੋਡ ਸ਼ੋਅ ਨੂੰ ਫਲਾਪ ਕਰਾਰ ਦਿੰਦਿਆਂ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਬੰਟੀ ਵਾਲੀਆ, ਬਲਾਕ ਪ੍ਰਧਾਨ ਮੁਨੀਸ਼ ਪ੍ਰਭਾਕਰ। ਅਤੇ ਦਿਹਾਤੀ ਪ੍ਰਧਾਨ ਜਸਵੰਤ ਸਿੰਘ ਨੀਟਾ ਜਗਪਾਲ ਪੁਰ ਨੇ ਅੱਜ ਇੱਥੇ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਕਿ ਮੁੱਖ ਮੰਤਰੀ ਦੇ ਫਲਾਪ ਸ਼ੋਅ ਨੇ ਸਾਬਤ ਕਰ ਦਿੱਤਾ ਹੈ ਕਿ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦਾ ਮਿਲਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 13-0 ਨਾਲ ਜਿੱਤਣ ਦਾ ਮੁੱਖ ਮੰਤਰੀ ਦਾ ਦਾਅਵਾ ਬਿਲਕੁਲ ਝੂਠ ਹੈ ਕਿਉਂਕਿ ਜ਼ਮੀਨੀ ਹਕੀਕਤ ਇਹ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ 0-13 ਨਾਲ ਹਾਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਰੋਡ ਸ਼ੋਅ ਲਈ ਕੋਈ ਖਾਸ ਸਮਾਂ ਨਾ ਦਿੱਤੇ ਜਾਣ ਕਾਰਨ ਦਿਨ ਭਰ ਬਾਜ਼ਾਰਾਂ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ। ਹੱਦ ਉਦੋਂ ਹੋ ਗਈ ਜਦੋਂ ਦੁਕਾਨਾਂ ’ਤੇ ਝਾੜੂ ਦੇ ਚੋਣ ਨਿਸ਼ਾਨ ਵਾਲੇ ਝੰਡੇ ਜ਼ਬਰਦਸਤੀ ਲਗਾ ਦਿੱਤੇ ਗਏ ਅਤੇ ਪਹਿਲਾਂ ਹੀ ਪ੍ਰੇਸ਼ਾਨ ਦੁਕਾਨਦਾਰਾਂ ਨੂੰ ਫੁੱਲਾਂ ਦੀ ਵਰਖਾ ਕਰਕੇ ਮੁੱਖ ਮੰਤਰੀ ਦਾ ਸਵਾਗਤ ਕਰਨ ਲਈ ਕਿਹਾ ਗਿਆ। ਕਾਂਗਰਸੀ ਆਗੂਆਂ ਨੇ ਹੈਰਾਨੀ ਪ੍ਰਗਟਾਈ ਕਿ ਫਗਵਾੜਾ ਦੇ ਕਿਸੇ ਵੀ ਵੱਡੇ ਆਗੂ ਨੂੰ ਮੁੱਖ ਮੰਤਰੀ ਦੀ ਗੱਡੀ ’ਤੇ ਚੜ੍ਹਨ ਤੱਕ ਨਹੀਂ ਦਿੱਤਾ ਗਿਆ। ਜੋ ਇਹ ਦਰਸਾਉਣ ਲਈ ਕਾਫੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਕੋਈ ਆਮ ਵਿਅਕਤੀ ਨਹੀਂ ਸਗੋਂ ਲੋਕਾਂ ਦੇ ਸਾਹਮਣੇ ਬਹੁਤ ‘ਖਾਸ ਆਦਮੀ’ ਹੈ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਹੁਸ਼ਿਆਰਪੁਰ ਲੋਕ ਸਭਾ ਸੀਟ ’ਤੇ ਕਾਂਗਰਸ ਪਾਰਟੀ ਵੱਡੀ ਜਿੱਤ ਦਰਜ ਕਰਨ ਜਾ ਰਹੀ ਹੈ ਕਿਉਂਕਿ ਇਸ ਵਾਰ ਪੰਜਾਬ ’ਚ ਅੰਦਰ ਖਾਤੇ ਗਠਜੋੜ ਕਰਕੇ ਚੋਣਾਂ ਲੜ ਰਹੇ ਅਕਾਲੀ ਦਲ ਅਤੇ ਭਾਜਪਾ ਪ੍ਰਤੀ ਵੋਟਰਾਂ ’ਚ ਭਾਰੀ ਰੋਸ ਹੈ ਤੇ ਮੁੱਖ ਮੰਤਰੀ ਦੇ ਫਲਾਪ ਸ਼ੋਅ ਨੇ ‘ਆਪ’ ਪਾਰਟੀ ਦੇ ਝੂਠੇ ਦਾਅਵਿਆਂ ਦਾ ਵੀ ਪਰਦਾਫਾਸ਼ ਕਰਕੇ ਰੱਖ ਦਿੱਤਾ ਹੈ

43 Views