ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਦੇ ਵਿਦਿਆਰਥੀਆਂ ਦਾ 10ਵੀਂ ਅਤੇ 11ਵੀਂ ਜਮਾਤ ਦਾ ਨਤੀਜਾ ਸ਼ਾਨਦਾਰ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਦੇ ਵਿਦਿਆਰਥੀਆਂ ਦਾ 10ਵੀਂ ਅਤੇ 11ਵੀਂ ਜਮਾਤ ਦਾ ਨਤੀਜਾ ਸ਼ਾਨਦਾਰ
ਸ੍ਰੀ ਸੰਜੀਵ ਅਗਰਵਾਲ ਦੇ ਵਲੋਂ 10,000/- ਪ੍ਰਤੀ ਵਿਦਿਆਰਥੀ ਨੂੰ ਸਕਾਲਰਸ਼ਿਪ ਦੇ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ
ਫਗਵਾੜਾ(ਡਾ ਰਮਨ / ਹਰਦਿਆਲ ਸਿੰਘ ਸੰਧੂ ) ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਵਿਖੇ ਸੈਸ਼ਨ 2023-24 ਦੇ 10ਵੀਂ ਅਤੇ 11ਵੀਂ ਜਮਾਤ ਦੇ ਪਹਿਲੇ ਚਾਰ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸ਼੍ਰੀ ਧਰਮ ਭੂਸ਼ਣ ਅਗਰਵਾਲ ਦੀ ਯਾਦ ਵਿੱਚ ਉਹਨਾਂ ਦੇ ਸਪੁੱਤਰ ਸ਼੍ਰੀ ਯੁਵਰਾਜ ਅਗਰਵਾਲ ਅਤੇ ਸ੍ਰੀ ਸੰਜੀਵ ਅਗਰਵਾਲ ਦੇ ਵਲੋਂ 10,000/- ਪ੍ਰਤੀ ਵਿਦਿਆਰਥੀ ਨੂੰ ਸਕਾਲਰਸ਼ਿਪ ਦੇ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ ਇਹ ਚੈੱਕ ਮਿਤੀ 04.05.2024 ਨੂੰ ਸਵੇਰੇ ਦੀ ਸਭਾ ਵਿੱਚ ਉਹਨਾਂ ਦੇ ਚਾਚਾ ਜੀ ਸ਼੍ਰੀ ਰਾਕੇਸ਼ ਬਾਂਸਲ ਅਤੇ ਸ਼੍ਰੀ ਐਸ.ਐਨ.ਅਗਰਵਾਲ ਦੇ ਵਲੋਂ ਦਿੱਤੇ ਗਏ ਉਹਨਾਂ ਵਲੋਂ ਸਕੂਲ ਦੇ ਸ਼ਾਨਦਾਰ ਨਤੀਜੇ ਦੀ ਵਧਾਈ ਦਿੱਤੀ ਗਈ ਅਤੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਗਈ ਇਸ ਮੌਕੇ ਸ਼੍ਰੀਮਤੀ ਮੀਨੂ ਗੁਪਤਾ, ਪ੍ਰਿੰਸੀਪਲ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਇਸ ਮੌਕੇ ਸਕੂਲ ਦਾ ਸਮੂਹ ਸਟਾਫ ਮੌਜੂਦ ਸੀ

