ਸੀਨੀਅਰ ਸਿਟੀਜਨ ਕੌਂਸਲ ਵਲੋਂ ਬਜ਼ੁਰਗਾਂ ਦੇ ਅਧਿਕਾਰਾਂ ਬਾਰੇ ਸੈਮੀਨਾਰ ਕਰਵਾਇਆ
ਸੀਨੀਅਰ ਸਿਟੀਜਨ ਕੌਂਸਲ ਵਲੋਂ ਬਜ਼ੁਰਗਾਂ ਦੇ ਅਧਿਕਾਰਾਂ ਬਾਰੇ ਸੈਮੀਨਾਰ ਕਰਵਾਇਆ
ਫਗਵਾੜਾ ( ਡਾ ਰਮਨ/ ਹਰਦਿਆਲ ਸਿੰਘ ਸੰਧੂ )ਅੱਜ ਸੀਨੀਅਰ ਸਿਟੀਜ਼ਨ ਕੌਂਸਲ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਨਿਰਵੈਰ ਸਿੰਘ ਨੱਢਾ ਦੀ ਦੇਖ ਰੇਖ ਵਿੱਚ ਕੋਰਟ ਕੰਪਲੈਕਸ ਵਿੱਚ ਹੋਈ।ਜਿਸ ਵਿੱਚ ਐਡਵੋਕੇਟ ਕਰਨਜੋਤ ਸਿੰਘ ਝਿੱਕਾ ਪ੍ਰਧਾਨ ਬਾਰ ਕੌਂਸਲ ਫਗਵਾੜਾ ਅਤੇ ਸੀਨੀਅਰ ਵਕੀਲ ਤੇ ਸਾਬਕਾ ਪ੍ਰਧਾਨ ਬਾਰ ਕੌਂਸਲ ਹਿਮਾਂਸ਼ੂ ਪ੍ਰਾਸਰ ਨੇ ਸ਼ਿਰਕਤ ਕੀਤੀ।ਸਮਾਗਮ ਦੇ ਸ਼ੁਰੂਆਤ ਵਿੱਚ ਟੀ.ਡੀ. ਚਾਵਲਾ ਕੌਂਸਲ ਦੇ ਸਰਪਰੱਸਤ ਨੇ ਵਕੀਲ ਸਾਹਿਬਾਨਾਂ ਸੀਨੀਅਰ ਸਿਟੀਜ਼ਨਾਂ ਬਾਰੇ ਕੁੱਝ ਜਾਣਕਾਰੀਆਂ ਬੇਨਤੀ ਕੀਤੀ।ਉਹਨਾਂ ਦੀ ਬੇਨਤੀ ਤੇ ਐਡਵੋਕੇਟ ਹਿਮਾਂਸ਼ੂ ਪ੍ਰਾਸਰ ਅਤੇ ਐਡਵੋਕੇਟ ਕਰਨਜੋਤ ਸਿੰਘ ਝਿੱਕਾ ਨੇ ਵਸੀਹਤ,ਪਾਵਰ ਆਫ ਅਟਾਰਨੀ,ਮਜ਼ਦੂਰ ਦਿਵਸ ਅਤੇ ਜਾਇਦਾਦ ਸਬੰਧੀ ਪੁੱਖਤਾ ਜਾਣਕਾਰੀ ਦਿਤੀ।ਇਸ ਮੀਟਿੰਗ ਨੂੰ ਰਵਿੰਦਰ ਚੋਟ,ਪਿੰਸੀਪਲ ਇੰਦਰਜੀਤ ਸਿੰਘ ਵਾਸੂ,ਕਰਮਜੀਤ ਸਿੰਘ ਸੰਧੂ,ਟਾਰਾ ਚੰਦ ਚੁੰਬਰ,ਸੁਖਦੇਵ ਸਿੰਘ ਗੰਢਮ ਨੇ ਵੀ ਸੰਬੋਧਨ ਕੀਤਾ।ਉਪਰੰਤ ਮਨਮੰਦਰ ਸਿੰਘ ਛੱਟਵਾਲ,ਰਮੇਸ਼ ਧੀਮਾਨ,ਹਕੂਮੰਤ ਰਾਏ,ਅਵਤਾਰ ਕੈਲੇ ਅਤੇ ਬਰਿਜ ਮੋਹਨ ਪੁਰੀ ਆਦਿ ਮੈਬਰਾਂ ਦੇ ਜਨਮ ਦਿਨ ਮੰਨਾਏ ਗਏ।ਅੱਜ ਦੇ ਸਮਾਗਮ ਵਿੱਚ ਹਾਜ਼ਰ ਮੈਬਰਾਂ ਲਈ ਸਾਬਕਾ ਪ੍ਰਧਾਨ ਰਕੇਸ਼ ਗੌੜ ਵਲੋਂ ਆਪਣੇ ਲੜਕੇ ਦੀ ਸ਼ਾਦੀ ਦੀ ਖੁਸ਼ੀ ਵਿੱਚ ਪਾਰਟੀ ਦਿਤੀ ਗਈ।ਅੰਤ ਵਿੱਚ ਪ੍ਰਧਾਨ ਨਿਰਵੈਰ ਸਿੰਘ ਨੱਢਾ ਨੇ ਸਭ ਦਾ ਧੰਨਵਾਦ ਕੀਤਾ। ਹੋਰਾਂ ਤੋਂ ਇਲਾਵਾ ਬ੍ਰੱਹਮ ਦੱਤ,ਗੁਰਦੀਪ ਸਿੰਘ ਵਧਵਾ,ਵਿਪਨ ਜੈਨ,ਰਵਿੰਦਰ ਪਨੇਸਰ,ਕੇ.ਜੀ.ਚੋਪੜਾ,ਰਜਿੰਦਰ ਸਾਹਨੀ ਆਦਿ ਬਹੁਤ ਸਾਰੇ ਮੈਂਬਰ ਹਾਜ਼ਰ ਸਨ

