ਗਦਰੀ ਬਾਬਾ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਅੱਠਵੀਂ ਅਤੇ ਬਾਰਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਗਦਰੀ ਬਾਬਾ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਅੱਠਵੀਂ ਅਤੇ ਬਾਰਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਕਾਲਾ ਸੰਘਿਆਂ 3 ਮਈ (ਮਨਜੀਤ ਮਾਨ) ਪੰਜਾਬ ਸਕੂਲ੍ ਸਿਖਿਆ ਬੋਰਡ ਵੋਲੋ ਮਿਤੀ 30-4-2024 ਨੂੰ ਐਲਾਨੇ ਗਏ ਅੱਠਵੀ ਅਤੇ ਬਾਰਵੀ ਸ੍ਰੇਣੀ ਦੇ ਨਤੀਜੇ ਵਿਚ ਸਕੂਲ ਦੇ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਗੁਰਚਰਨ ਸਿੰਘ ਚਾਹਲ ਨੇ ਦੱਸਿਆ ਕਿ ਸਕੂਲ ਦੇ ਅੱਠਵੀ ਜਮਾਤ ਦੀ ਵਿਦਿਆਰਥੀ ਲਖਬੀਰ ਆਇਤਨ ਨੇ 600ਵਿੱਚੋਂ 567 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਮਨਮੋਹਣ ਸਿੰਘ ਨੇ 600 ਵਿਚੋ 515 ਅੰਕ ਪ੍ਰਾਪਤ ਕਰਕੇ ਦੂਸਰਾ, ਅਕਾਸ਼ਦੀਪ ਸਰੋਏ 600 ਵਿਚੋ 512 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ। ਸਕੁਲ ਦੇ ਕੁੱਲ 30 ਵਿਦਿਆਰਥੀ ਇਸ ਪ੍ਰੀਖਿਆ ਵਿਚ ਬੈਠੈ ਜਿੰਨ੍ਹਾਂ ਵਿਚੋ 24 ਵਿਦਿਆਰਥੀਆਂ ਨੇ 70 ਪ੍ਰਤੀਸ਼ਤ ਤੋ ਵੱਧ ਅੰਕ ਪ੍ਰਾਪਤ ਕੀਤੇ।
ਉਹਨਾ ਨੇ ਦੱਸਿਆ ਕਿ ਸਕੂਲ਼ ਵਿਚ ਬਾਰਵੀ ਜਮਾਤ ਦੀਆ ਤਿੰਨਾ ਗਰੁੱਪਾ ਦਾ ਨਤੀਜਾ ਸ਼ਾਨਦਾਰ ਰਿਹਾ।ਜਿਸ ਵ੍ਵਿਚੋ ਸਾਇੰਸ ਸਟਰੀਮ ਵਿਚ ਸ਼ਵੇਤਾ ਨੇ 500 ਵਿਚੋ 475 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ,ਰਮਨਦੀਪ ਕੌਰ ਨੇ 500 ਵਿਚੋ 473 ਅੰਕ ਪ੍ਰਾਪਤ ਕਰਕੇ ਦੂਸਰਾ, ਪ੍ਰੀਤ ਸਹੋਤਾ 500 ਵਿਚੋ 463 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਹਿਊਮੈਨਟੀਜ਼ ਸਟਰੀਮ ਵਿਚੋ ਸੁਹਾਨੀ ਨੇ 500 ਵਿਚੋ 461 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਸੋਨੀਆ ਨੇ 500 ਵਿਚੋ 455 ਅੰਕ ਪ੍ਰਾਪਤ ਕਰਕੇ ਦੂਸਰਾ, ਕੋਮਲ 500 ਵਿਚੋ 447 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ। ਜਦੋ ਕਿ ਵੋਕੇਸ਼ਨਲ ਇਲੈਕਟਰੀਕਲ ਸਟਰੀਮ ਵਿਚੋ ਤਨਵੀਰ ਸਿੰਘ ਨੇ 500 ਵਿਚੋ 412 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਸੁਖਦੇਵ ਸਿੰਘ ਨੇ 500 ਵਿਚੋ 409 ਅੰਕ ਪ੍ਰਾਪਤ ਕਰਕੇ ਦੂਸਰਾ, ਅਮਨਦੀਪ ਕੁਮਾਰ 500 ਵਿਚੋ 407 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾ ਵੋਕੇਸ਼ਨਲ ਦੀ ਮਕੈਨੀਕਲ ਦੀ ਸਟਰੀਮ ਵਿਚੋ ਚਰਨਜੀਤ ਸਿੰਘ ਨੇ 500 ਵਿਚੋ 400 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਵਿਸ਼ਾਲ ਨੇ 500 ਵਿਚੋ 391 ਅੰਕ ਪ੍ਰਾਪਤ ਕਰਕੇ ਦੂਸਰਾ, ਨਿਸ਼ਾਨ ਸਿੰਘ 500 ਵਿਚੋ 490 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ
ਇਸ ਮੌਕੇ ਤੇ ਜਿ੍ਲ੍ਹਾਂ ਸਿਖਿਆ ਅਫਸਰ (ਸੈ.ਸਿ) ਸ੍ਰੀ ਮਤੀ ਦਲਜਿੰਦਰ ਕੌਰ ਸਟੇਟ ਐਵਾਰਡੀ, ਪ੍ਰਿੰਸੀਪਲ ਸ. ਗੁਰਚਰਨ ਸਿੰਘ ਚਾਹਲ ਅਤੇ ਸਮੂਹ ਸਟਾਫ ਵੱਲੋਂ ਵਿਦਿਆਰਥੀਆ ਅਤੇ ਉਹਨਾ ਦੇ ਮਾਪਿਆ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

76 Views