ਪ੍ਰਸਿੱਧ ਗਾਇਕ ਦਲਵਿੰਦਰ ਦਿਆਲਪੁਰੀ ਦੇ ਗੀਤ “ਦਿਲ ਕੂ ਕੂ ਮਿਠੀਏ ਕਰੇ” ਦੀ ਸ਼ੂਟਿੰਗ ਮੁਕੰਮਲ

ਪ੍ਰਸਿੱਧ ਗਾਇਕ ਦਲਵਿੰਦਰ ਦਿਆਲਪੁਰੀ ਦੇ ਗੀਤ “ਦਿਲ ਕੂ ਕੂ ਮਿਠੀਏ ਕਰੇ” ਦੀ ਸ਼ੂਟਿੰਗ ਮੁਕੰਮਲ

ਕਾਲਾ ਸੰਘਿਆਂ 2 ਮਈ,(ਮਨਜੀਤ ਮਾਨ)ਪੰਜਾਬੀ ਸੰਗੀਤ ਇੰਡਸਟਰੀ ਦਾ ਨਾਂਅ ਅੱ,ਜ ਸੰਸਾਰ ਭਰ ਵਿੱਚ ਪ੍ਰਸਿੱਧ ਹੈ ਸਾਡੇ ਸੰਗੀਤ ਤੇ ਦੁਨੀਆਂ ਨੱਚਦੀ ਹੈ ਜਿੱਥੋਂ ਤੱਕ ਸੂਰਜ ਦੀ ਧੁੱਪ ਪਹੁੰਚਦੀ ਹੈ ਅੱਜ ਉਥੋਂ ਤੱਕ ਸਾਡਾ ਪੰਜਾਬੀ ਸੰਗੀਤ ਪਹੁੰਚ ਚੁੱਕਾ ਹੈ ਸਾਡੇ ਪੰਜਾਬੀ ਸੰਗੀਤ ਨੂੰ ਇਥੋਂ ਤੱਕ ਲੈ ਜਾਣ ਤੱਕ ਹਰ ਉਹ ਵਿਅਕਤੀ ਜੋ ਸੰਗੀਤ ਇੰਡਸਟਰੀ ਨਾਲ ਜੁੜਿਆ ਹੈ ਉਸ ਦਾ ਯੋਗਦਾਨ ਹੈ ਕਿਸੇ ਨਾ ਕਿਸੇ ਤਰੀਕੇ ਇਹ ਸੰਗੀਤ ਦੇ ਵਗਦੇ ਦਰਿਆ ਵਿੱਚ ਆਪਣਾ ਬੂੰਦ ਬੂੰਦ ਹਿੱਸਾ ਜਰੂਰ ਪਾਇਆ ਹੈ ਕਿਸੇ ਨੇ ਵੱਧ ਤੇ ਕਿਸੇ ਨੇ ਘੱਟ ਇਹੋ ਜਿਹਾ ਹੀ ਇੱਕ ਆਪਾਂ ਗਾਇਕ ਦੀ ਅੱਜ ਗੱਲ ਕਰਾਂਗੇ ਜਿਹਨੂੰ ਮੇਲਿਆਂ ਦਾ ਬਾਦਸ਼ਾਹ ਖਿਤਾਬ ਛੋਟੀ ਉਮਰ ਵਿੱਚ ਹੀ ਮਿਲ ਗਿਆ ਸੀ ਤੇ ਇਸ ਮਾਣ ਨੂੰ ਉਸ ਗਾਇਕ ਨੇ ਸੰਭਾਲਿਆ ਵੀ ਬਹੁਤ ਵਧੀਆ ਤਰੀਕੇ ਨਾਲ ਹੈ ਤੇ ਉਸ ਪੰਜਾਬੀ ਗਾਇਕ ਦਾ ਨਾਂ ਹੈ ਦਲਵਿੰਦਰ ਦਿਆਲਪੁਰੀ ਇਸ ਸਰੀਲੇ ਤੇ ਪਿਆਰੇ ਸਿੰਗਰ ਦੇ ਕੁਝ ਗੀਤ ਹੀ ਇਸ ਨੂੰ ਪੰਜਾਬੀ ਸੰਗੀਤ ਇੰਡਸਟਰੀ ਦਾ ਰਾਜਾ ਬਣਾਉਂਦੇ ਹਨ ।
ਅੱਜ ਮੇਲਿਆਂ ਦੇ ਬਾਦਸ਼ਾਹ ਪੰਜਾਬੀ ਗਾਇਕ ਦਲਵਿੰਦਰ ਦਿਆਲਪੁਰੀ ਦੇ ਰਾਵਲ ਮਿਊਜ਼ਿਕ ਕੰਪਨੀ ਵੱਲੋ ਆ ਰਹੇ ਨਵੇਂ ਗੀਤ “ਦਿਲ ਕੂ ਕੂ ਮਿਠੀਏ ਕਰੇ” ਦੀ ਸ਼ੂਟਿੰਗ ਪੰਜਾਬ ਦੀਆਂ ਵੱਖ ਵੱਖ ਮਨਮੋਹਕ ਲੋਕੇਸ਼ਨਾਂ ਤੇ ਰਣਯੋਧ ਰਿਕਾਰਡਸ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਕੀਤੀ ਗਈ ,ਇਸ ਮੌਕੇ ਪ੍ਰਸਿੱਧ ਪ੍ਰਡਿਉਸਰ ਰਣਯੋਧ ਯੋਧੂ,ਗਾਇਕ ਦਲਵਿੰਦਰ ਦਿਆਲਪੁਰੀ, “ਦਿਲ ਕੂ ਕੂ ਮਿਠੀਏ ਕਰੇ”ਗੀਤ ਦੇ ਗੀਤਕਾਰ ਤੇ ਰਾਵਲ ਮਿਊਜ਼ਿਕ ਕੰਪਨੀ ਦੇ ਮਾਲਕ ਕਾਲਾ ਖਾਨਪੁਰੀ,ਰਾਜੇਸ਼ ਸ਼ਰਮਾਂ ਲੱਲੀਆਂ, ਮਾਡਲ ਰਮਨਦੀਪ ਸੋਹੀ ( ਕੈਟ) , ਪ੍ਰਸਿੱਧ ਵੀਡਿਓ ਡਾਇਰੈਕਟਰ ਸੋਨੀ ਸੋਹਲ ਤੇ ਮੇਕਅਪ ਆਰਟਿਸਟ ਰੇਸ਼ਮਾਂ ਮਲਿਕ
ਆਦਿ ਹਾਜ਼ਰ ਸਨ ,ਇਹ ਗੀਤ ਨੂੰ ਵੱਖ ਵੱਖ ਟੀਵੀ ਚੈਨਲਾਂ ਤੇ ਜਲਦ ਚਲਾਇਆ ਜਾਵੇਗਾ । ਅਸੀ ਆਸ ਕਰਦੇ ਹਾਂ ਕਿ “ਦਿਲ ਕੂ ਕੂ ਮਿਠੀਏ ਕਰੇ”ਗੀਤ ਸਰੋਤਿਆਂ ਦੀ ਪਹਿਲੀ ਪਸੰਦ ਬਣੇਗਾ ।

81 Views