ਫਰੀਰ ਸ਼ਾਇਰ ਅਲਮਸਤ ਦੇਸਰਪੁਰੀ ਦੀ ਦੂਸਰੀ ਬਰਸੀ ਮਨਾਈ

ਫਰੀਰ ਸ਼ਾਇਰ ਅਲਮਸਤ ਦੇਸਰਪੁਰੀ ਦੀ ਦੂਸਰੀ ਬਰਸੀ ਮਨਾਈ

ਪ੍ਰਸਿੱਧ ਕਲਾਕਾਰਾਂ ਨੇ ਦੇਸਰ ਪੁਰੀ ਨੂੰ ਕੀਤਾ ਨਮਨ

ਕਾਲਾ ਸੰਘਿਆਂ 1 ਮਈ (ਮਨਜੀਤ ਮਾਨ) ਫ਼ਕੀਰ ਸ਼ਾਇਰ ਅਲਮਸਤ ਦੇਸਰਪੁਰੀ ਦੀ ਯਾਦ ਦੇ ਵਿਚ ਸਲਾਨਾ ਦੂਸਰੀ ਬਰਸੀ ਪਿੰਡ ,ਇਲਾਕਾ ਤੇ ਕਲਾਕਾਰਾਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਈ ਗਈ ਮੇਲਾ ਇਸ ਮੌਕੇ ਪੰਜਾਬ ਦੇ ਨਾਮਵਰ ਗਾਇਕਾਂ ਤੇ ਮਹਾਂਪੁਰਸ਼ ਫ਼ਕੀਰਾ ਤੋਂ ਇਲਾਵਾਂ ਅਲੂਗ ਅਲੱਗ ਰਾਜਨੀਤਿਕ ਆਗੂ ਵੀ ਪਹੁੰਚੇ ਜਿਹਨਾਂ ਵਿਚ ਆਮ ਆਦਮੀ ਪਾਰਟੀ ਤੋਂ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਵੀ ਪਹੁੰਚ ਕੇ ਅਲਮਸਤ ਦੇਸਰਪੁਰੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਅਲਮਸਤ ਦੇਸਰਪੂਰੀ ਦੇ ਸਾਰੇ ਪਰਿਵਾਰ ਵੱਲੋਂ ਪਹੁੰਚੇ ਮੁੱਖ ਮਹਿਮਾਨਾਂ, ਕਲਾਕਾਰਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਆਏ ਹੋਏ ਸ੍ਰੋਤਿਆਂ ਦਾ। ਪਿੰਡ ਦੇਸਰਪੁਰ ਦੀ ਗ੍ਰਾਮ ਪੰਚਾਇਤ ਨੇ ਵੀ ਅਤੇ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਨੇ ਵੀ ਅਲਮਸਤ ਦੇਸਰਪੁਰ ਦੇ ਪੁੱਤਰ ਸਾਗਰ ਦੇਸਰਪੁਰ ਨਾਲ ਮੋਢੇ ਨਾਲ ਮੋਢਾ ਲਾਕੇ ਖੜ੍ਹੇ ਰਹੇ। ਸਟੇਜ ਦੀ ਭੂਮਿਕਾ ਕੁਲਵਿੰਦਰ ਰਿੰਪੀ ਅਤੇ ਰਾਹੁਲ ਲਹਿਰੀ ਵੱਲੋਂ ਆਪਣੇ ਪ੍ਰਭਾਵਸ਼ਾਲੀ ਟੋਟਕਿਆਂ ਨਾਲ ਖੂਬ ਨਿਭਾਈ ਗਈ । ਮੇਲੇ ਵਿਚ ਪੰਜਾਬ ਦੇ ਨਾਮਵਰ ਗਾਇਕ ਲੈਂਬਰ ਹੁਸੈਨਪੁਰੀ, ਅਸ਼ੋਕ ਗਿੱਲ ,ਸਾਹਿਲ ਚੌਹਾਨ , ਹਰਭਜਨ ਹਰਿ , ਦੀਪਕ ਹੰਸ , ਅਮਰੀਕ ਮਾਇਕਲ ਅਤੇ ਮਮਤਾ ਮਹਿਰਾ, ਅਲੈਕਸ ਕੋਟੀ, ਦਲਵਿੰਦਰ ਦਿਆਲਪੁਰੀ,ਆਰਤੀ ਅਨਮੋਲ ਚੰਡੀਗੜ੍ਹ ਤੋਂ, ਮਨੀ ਗਿੱਲ , ਮੁਮਤਾਜ਼ ਹੰਸ, ਜਸਵਿੰਦਰ ਗੁਲਾਮ, ਬਲਵੀਰ ਸ਼ੇਰਪੁਰੀ, ਰਮੇਸ਼ ਨੂਸੀਵਾਲ, ਮਨੋਹਰ ਧਾਰੀਵਾਲ ਅਤੇ ਰਿਹਾਨਾ ਭੱਟੀ, ਕੌਰ ਪ੍ਰੀਤ , ਸੁਨੈਨਾ ਨੰਦਾ ਅੰਮ੍ਰਿਤਸਰ, ਰਵਿੰਦਰ ਰੂਬੀ ਜਮਸ਼ੇਰ ਵਾਲੀ, ਹੁਸਨ ਲਾਲ ਹੀਰਾ, ਵਿਜੇ ਡੋਲਿਕੇ, ਰਜਿੰਦਰ ਰਾਜਨ, ਸਤੀਸ਼ ਦਰਦੀ, ਰਜਿੰਦਰ ਪਾਲ ਯੂ ਕੇ, ਹਰਿ ਅਮਿਤ ਅਤੇ ਹੋਰ ਕਲਾਕਾਰ ਨੇ ਮੇਲੇ ਵਿੱਚ ਖ਼ੂਬ ਰੰਗ ਬੰਨ੍ਹਿਆਂ ਇਸ ਮੇਲੇ ਵਿੱਚ ਐਨ ਆਰ ਆਈ ਪਰਿਵਾਰ ਵੱਲੋਂ ਅਤੁੱਟ ਲੰਗਰ ਵਰਤਾਏ ਗਏ ਮੇਲੇ ਵਿੱਚ ਪਹੁੰਚੇ ਪੰਜਾਬ ਦੇ ਸਾਰੇ ਕਲਾਕਾਰਾਂ ਪੱਤਰਕਾਰਾਂ ਦਾ ਮੁੱਖ ਸੇਵਾਦਾਰ ਸਾਗਰ ਦੇਸਰਪੁਰੀ ਅਤੇ ਸੋਨੂੰ ਦੇਸਰਪੁਰੀ ਕੀਤਾ ਗਿਆ ਇਹ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਮ ਨੂੰ ਤਾਰਿਆਂ ਦੀ ਲੋਏ ਸਮਾਪਤ ਹੋਣ ਵਿੱਚ ਸਫਲ ਰਿਹਾ।

98 Views