ਬਿਮਾਰੀਆਂ ਤੋਂ ਬਚਣ ਲਈ ਸਿਹਤ ਪ੍ਰਤੀ ਜਾਗਰੂਕ ਹੋਣਾ ਜ਼ਰੂਰੀ : ਡਾ: ਰਾਜੇਸ਼ ਚੰਦਰ
ਬਿਮਾਰੀਆਂ ਤੋਂ ਬਚਣ ਲਈ ਸਿਹਤ ਪ੍ਰਤੀ ਜਾਗਰੂਕ ਹੋਣਾ ਜ਼ਰੂਰੀ : ਡਾ: ਰਾਜੇਸ਼ ਚੰਦਰ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ )-ਸਿਵਲ ਸਰਜਨ ਕਪੂਰਥਲਾ ਡਾ ਲਹਿੰਬਰ ਰਾਮ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸਿਵਲ ਹਸਪਤਾਲ ਫਗਵਾੜਾ ਦੇ ਐਸ ਐਮ ਓ ਡਾ ਰਾਜੇਸ਼ ਚੰਦਰ ਨੇ ਮੌਜੂਦਾ ਗਰਮੀਆਂ ਅਤੇ ਬਰਸਾਤ ਦੇ ਮੌਸਮ ਵਿੱਚ ਲੋਕਾਂ ਨੂੰ ਉਹਨਾਂ ਦੀ ਸਿਹਤ ਪ੍ਰਤੀ ਜਾਗਰੂਕ ਕੀਤਾ ਹੈ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜਰੀ ਅਨੁਸਾਰ ਐਸ ਐਮ ਓ ਡਾ ਰਾਜੇਸ਼ ਚੰਦਰ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਦੱਸਿਆ ਕਿ ਗਰਮੀ ਦੇ ਇਸ ਮੋਸਮ ਵਿੱਚ ਆਮ ਤੌਰ ’ਤੇ ਹੈਜਾ, ਪੀਲੀਆ, ਪੇਟ ਦਰਦ, ਦਸਤ ਤੇ ਉਲਟੀਆਂ ਦੀਆਂ ਬਿਮਾਰੀਆਂ ਵਿੱਚ ਵਾਧਾ ਹੁੰਦਾ ਹੈ ਅਤੇ ਇਸ ਪ੍ਰਤੀ ਸਾਨੂੰ ਵਿਸ਼ੇਸ਼ ਸਾਵਧਾਨੀ ਰੱਖਣ ਦੇ ਨਾਲ-ਨਾਲ ਜਾਗਰੂਕ ਹੋਣ ਦੀ ਵੀ ਲੋੜ ਹੈ ਉਹਨਾਂ ਹੋਰ ਦੱਸਿਆ ਕਿ ਇਸ ਸੀਜ਼ਨ ਵਿੱਚ ਜ਼ਿਆਦਾ ਪੱਕੇ ਹੋਏ ਫਲ, ਰੋਜ਼ਾਨਾ ਸਬਜ਼ੀਆਂ ਖਾਣ ਨਾਲ ਹੈਜਾ ਹੋ ਸਕਦਾ ਹੈ ਇਸੇ ਤਰ੍ਹਾਂ ਹੀ ਇਸ ਮੌਸਮ ਵਿੱਚ ਪਾਣੀ ਤੋਂ ਆਮ ਬਿਮਾਰੀਆਂ ਜਿਵੇਂ ਕਿ ਪੇਟ ਦਰਦ, ਪੀਲੀਆ, ਦਸਤ ਅਤੇ ਉਲਟੀਆਂ ਵੀ ਆਮ ਤੌਰ ‘ਤੇ ਹੁੰਦੀਆਂ ਹਨ ਜਿਸ ਤੋਂ ਬਚਾਅ ਲਈ ਸਾਨੂੰ ਕਲੋਰੀਨੇਟ ਕੀਤਾ ਹੋਇਆ ਸਾਫ ਪਾਣੀ ਪੀਣਾ ਚਾਹੀਦਾ ਹੈ ਬਜਾਰ ਤੋਂ ਖਰੀਦੇ ਜਾਣ ਵਾਲੇ ਪਦਾਰਥ ਫਲ ਅਤੇ ਸਬਜ਼ੀਆਂ ਦੀ ਸਫਾਈ ਦਾ ਪੂਰਾ ਧਿਆਨ ਰੱਖਿਆ ਤਾਂ ਜੋ ਗਰਮੀਆਂ ਅਤੇ ਬਰਸਾਤ ਦੇ ਮੌਸਮ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ ਅਤੇ ਜੇਕਰ ਕੋਈ ਵੀ ਇਹਨਾਂ ਬਿਮਾਰੀਆਂ ਦੀ ਚਪੇਟ ਵਿੱਚ ਆਉਂਦਾ ਤੁਰੰਤ ਹੀ ਨੇੜੇ ਦੇ ਸਿਹਤ ਕੇਂਦਰ ਵਿੱਚ ਜਾਕੇ ਅਪਣਾ ਇਲਾਜ ਕਰਵਾ ਸਕਦਾ ਹੈ ਜਿੱਥੇ ਉਹਨਾਂ ਦਾ ਇਲਾਜ ਬਿਲਕੁਲ ਮੁਫਤ ਇਲਾਜ ਕੀਤਾ ਜਾਵੇਗਾ

