ਏ.ਡੀ.ਸੀ. ਅਨੁਪਮ ਕਲੇਰ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਦੇ ਵੱਖ—ਵੱਖ ਪੋਲਿੰਗ ਬੂਥਾਂ ਦੀ ਕੀਤੀ ਗਈ ਚੈਕਿੰਗ

ਏ.ਡੀ.ਸੀ. ਅਨੁਪਮ ਕਲੇਰ ਵੱਲੋਂ
ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਦੇ ਵੱਖ—ਵੱਖ ਪੋਲਿੰਗ ਬੂਥਾਂ ਦੀ ਕੀਤੀ ਗਈ ਚੈਕਿੰਗ

ਅਸਥਾਈ ਨਾਈਟ ਸ਼ੈਲਟਰਾਂ ਵਿੱਚ ਪਾਣੀ ਦੀ ਸਪਲਾਈ, ਬਾਥਰੂਮ, ਪੱਖੇ, ਫੋਗਿੰਗ ਅਤੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਸੰਬੰਧੀ ਕੀਤੀਆ ਹਦਾਇਤਾਂ

ਫਗਵਾੜਾ (ਡਾ ਰਮਨ ਹਰਦਿਆਲ ਸਿੰਘ ਸੰਧੂ ) ਸਬ—ਡਵੀਜ਼ਨ ਫਗਵਾੜਾ ਦੇ ਏ.ਡੀ.ਸੀ. ਅਨੁਪਮ ਕਲੇਰ ਵੱਲੋਂ ਅੱਜ ਸ਼ਹਿਰ ਦੇ ਵੱਖ—ਵੱਖ ਖੇਤਰਾਂ ਦਾ ਦੌਰਾ ਕਰਦੇ ਹੋਏ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਦੇ ਵੱਖ—ਵੱਖ ਪੋਲਿੰਗ ਬੂਥਾਂ ਦੀ ਚੈਕਿੰਗ ਕੀਤੀ ਅਤੇ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਇੰਤਜ਼ਾਮਾਤ ਕਰਨ ਲਈ ਆਦੇਸ਼ ਜਾਰੀ ਕੀਤੇ ਪੱਤਰਕਾਰਾਂ ਨਾਲ ਗੱਲ—ਬਾਤ ਦੌਰਾਨ ਸ਼੍ਰੀਮਤੀ ਕਲੇਰ ਨੇ ਦੱਸਿਆ ਕਿ ਮਾਨਯੋਗ ਜਿਲ੍ਹਾ ਚੋਣ ਅਫਸਰ ਕਪੂਰਥਲਾ ਜੀ ਦੇ ਦਿਸ਼ਾ—ਨਿਰਦੇਸ਼ਾਂ ਤਹਿਤ ਸਬ—ਡਵੀਜ਼ਨ ਅੰਦਰ ਚੋਣ ਜ਼ਾਬਤੇ ਦੀ ਇੰਨ—ਬਿੰਨ ਪਾਲਣਾ ਕੀਤੀ ਜਾ ਰਹੀ ਹੈ ਅਤੇ ਲੋਕ ਸਭਾ ਚੋਣਾਂ ਲਈ ਅਗਾਊਂ ਪ੍ਰਬੰਧ ਪ੍ਰਗਤੀ ਅਧੀਨ ਹਨ ਇਸ ਦੇ ਨਾਲ ਹੀ ਗਰਮੀ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ਅੰਦਰ ਬਣੇ ਵੱਖ—ਵੱਖ ਅਸਥਾਈ ਨਾਈਟ ਸ਼ੈਲਟਰਾਂ ਦਾ ਮੁਆਇਨਾ ਵੀ ਏ.ਡੀ.ਸੀ. ਕਲੇਰ ਵੱਲੋਂ ਕੀਤਾ ਗਿਆ ਸ਼੍ਰੀਮਤੀ ਕਲੇਰ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਗਰਮੀ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਮੂਹ ਅਸਥਾਈ ਨਾਈਟ ਸ਼ੈਲਟਰਾਂ ਵਿੱਚ ਪਾਣੀ ਦੀ ਸਪਲਾਈ, ਬਾਥਰੂਮ, ਪੱਖੇ, ਫੋਗਿੰਗ ਅਤੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਆਦਿ ਕਰਦੇ ਹੋਏ ਇਨ੍ਹਾਂ ਅਸਥਾਈ ਨਾਈਟ ਸ਼ੈਲਟਰਾਂ ਸਬੰਧੀ ਆਮ ਪਬਲਿਕ ਨੂੰ ਵੀ ਜਾਣੂੰ ਕਰਵਾਇਆ ਜਾਵੇ ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਦੇ ਅਧਿਕਾਰੀ ਐਕਸੀਅਨ, ਸੁਪਰਡੰਟ, ਚੀਫ਼ ਸੈਨੇਟਰੀ ਇੰਸਪੈਕਟਰ ਅਤੇ ਜੇ.ਈ. ਸਾਹਿਬਾਨ ਹਾਜ਼ਰ ਸਨ

39 Views