ਡਾ ਰਮਨ ਬਣੇ ਮੁੱਹਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ ਦੇ ਮੁੜ੍ਹ ਪ੍ਰਧਾਨ
ਡਾ ਰਮਨ ਬਣੇ ਮੁੱਹਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ ਦੇ ਮੁੜ੍ਹ ਪ੍ਰਧਾਨ
ਇਲਾਕੇ ਦੀ ਬੇਹਤਰੀ ਲਈ ਕੰਮ ਕਰਦਾ ਰਹਾਂਗਾ : ਡਾ ਰਮਨ
ਫਗਵਾੜਾ (ਹਰਦਿਆਲ ਸਿੰਘ ਸੰਧੂ ) 2007 ਤੋਂ ਬਣੀ ਮੁੱਹਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ ਫਗਵਾੜਾ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਦੇ ਵਿਕਾਸ ਕਾਰਜਾ ਅਤੇ ਸਮਾਜ ਸੇਵੀ ਕੰਮਾਂ ਨਾਲ ਜਾਣੀ ਜਾਂਦੀ ਹੈ ਜਿਸ ਨੇ ਇਲਾਕੇ ਦੇ ਵਿਕਾਸ ਕਾਰਜਾ ਚ ਮੋਢੀ ਹੋ ਭੂਮਿਕਾ ਨਿਭਾਈ ਦੀ ਮੁੜ੍ਹ ਚੋਣ ਸੰਬੰਧੀ ਇੱਕ ਵਿਸ਼ੇਸ਼ ਮੀਟਿੰਗ ਇਲਾਕਾ ਭਗਤਪੁਰਾ ਵਿਖੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਦਿਆਲ ਸਿੰਘ ਨੰਨੜਾ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਪ੍ਰਧਾਨ ਡਾ ਰਮਨ ਸ਼ਰਮਾ ਵਲੋਂ ਕੀਤੇ ਗਏ ਕਾਰਜਾ ਨੂੰ ਵੇਖਦੇ ਹੋਏ ਸਭਨਾਂ ਮੈਬਰਾ ਦੀ ਸਹਿਮਤੀ ਨਾਲ ਉਨ੍ਹਾਂ ਨੂੰ ਮੁੜ ਤੋਂ ਮੁੱਹਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ ਦਾ ਪ੍ਰਧਾਨ ਚੁਣਿਆ ਗਿਆ ਅਤੇ ਬਾਕਿ ਅਹੁਦੇਦਾਰ ਚੁਣਨ ਦੇ ਅਧਿਕਾਰ ਵੀ ਉਨ੍ਹਾਂ ਨੂੰ ਦਿੱਤੇ ਗਏ ਡਾ ਰਮਨ ਇਸ ਕਮੇਟੀ ਚ 2007 ਤੋ ਲੈਕੇ (2024) ਹੁਣ ਤੱਕ ਪ੍ਰਧਾਨਗੀ ਕਰਦੇ ਆ ਰਹੇ ਹਨ ਇਸ ਮੋਕੇ ਉਨ੍ਹਾਂ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਜੋ ਜੁੰਮੇਵਾਰੀ ਦਿੱਤੀ ਗਈ ਹੈ ਉਹ ਜ਼ਿੰਮੇਵਾਰੀ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਵਿਕਾਸ ਦੇ ਕੰਮ ਅਤੇ ਸਮਾਜ ਸੇਵਾ ਦੇ ਕੰਮਾਂ ਚ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਘਾਟ ਨਹੀਂ ਰਹਿਣ ਦੇਣਗੇ ਉਹ ਪੂਰੀ ਟੀਮ ਨੂੰ ਨਾਲ ਲੈਕੇ ਚਲਣਗੇ ਅਤੇ ਇਲਾਕੇ ਦੀ ਬੇਹਤਰੀ ਲਈ ਕੰਮ ਕਰਦੇ ਰਹਿਣਗੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਕਮੇਟੀ ਨਿਰੋਲ ਸਮਾਜਸੇਵੀ ਸੰਸਥਾ ਹੈ ਉਨ੍ਹਾਂ ਇਸ ਮੋਕੇ ਅਪਣੀ ਟੀਮ ਦੀ ਘੋਸ਼ਣਾ ਕੀਤੀ ਜਿਸ ਵਿੱਚ ਗੁਰਪਾਲਕ੍ਰਿਸ਼ਨ ਸਿੰਘ ਸਰਪ੍ਰਸਤ , ਨਰਿੰਦਰਪਾਲ ਸਿੰਘ ਮਾਹੀ (ਰਾਜੂ ) ਸਲਾਹਕਾਰ , ਗੁਰਦਿਆਲ ਸਿੰਘ ਨੰਨੜ੍ਹਾ ਸੀਨੀਅਰ ਮੀਤ ਪ੍ਰਧਾਨ , ਜਸਵਿੰਦਰ ਪਾਲ ( ਨੀਲਾ ) ਰਾਜਵਿੰਦਰ ਸਿੰਘ ( ਸ਼ੇਰਾ ) ਸਿੰਕਦਰ ਕਨੋਜੀਆ (ਕਾਕਾ ) ਮੀਤ ਪ੍ਰਧਾਨ , ਸੰਦੀਪ ਸਿੰਘ ਜਰਨਲ ਸਕੱਤਰ , ਰੱਜਤ ਕਨੋਜੀਆ ਜੁੰਆਇਟ ਸੱਕਤਰ , ਮੁਕੇਸ਼ ਰੇਖੀ ( ਲੱਕੀ ) ਸੱਕਤਰ, ਗੁਰਮਤਿ ਸਿੰਘ (ਮੰਗਾ ) ਕੈਸ਼ੀਅਰ , ਪ੍ਰਵੀਨ ਕਨੋਜੀਆ ( ਬੱਬਲੂ ) ਪ੍ਰਚਾਰ ਸੱਕਤਰ , ਮੈਡਮ ਧੰਨਦੀਪ ਕੋਰ ਲੀਗਲ ਅਡਵਾਈਜ਼ਰ ਆਦਿ ਨਿਯੁਕਤ ਕੀਤੇ ਗਏ ਇਸ ਮੋਕੇ ਅਮਨ ਕੁਮਾਰ( ਕਾਲਾ) ਕਰਨ ਕਨੋਜੀਆ , ਸੋਰਵ ਕਨੋਜੀਆ (ਮੰਨੂੰ ) ਹਰਸ਼ , ਰਾਮ ਤਿਲਕ ਆਦਿ ਮੌਜੂਦ ਸਨ

