ਸੀਨੀਅਰ ਸਿਟੀਜਨ ਕੇਅਰ ਸੈਂਟਰ ਖੇੜਾ ਰੋਡ ਵਿਖੇ ਮਨਾਇਆ ਮਮਤਾ ਦਿਵਸ

ਸੀਨੀਅਰ ਸਿਟੀਜਨ ਕੇਅਰ ਸੈਂਟਰ ਖੇੜਾ ਰੋਡ ਵਿਖੇ ਮਨਾਇਆ ਮਮਤਾ ਦਿਵਸ

ਔਰਤਾਂ ਨੂੰ ਜੱਚਾ-ਬੱਚਾ ਦੀ ਸੰਭਾਲ ਬਾਰੇ ਕੀਤਾ ਜਾਗਰੁਕ

ਫਗਵਾੜਾ ( ਡਾ ਰਮਨ /ਹਰਦਿਆਲ ਸਿੰਘ ਸੰਧੂ ) ਫਗਵਾੜਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਸਦਕਾ 24 ਤੋਂ 30 ਅਪ੍ਰੈਲ ਤੱਕ ਮਨਾਏ ਜਾ ਰਹੇ ਵਿਸ਼ਵ ਟੀਕਾਕਰਣ ਹਫਤੇ ਦੇ ਸਬੰਧ ‘ਚ ਸੀ.ਐਮ.ਓ. ਲਹਿੰਬਰ ਰਾਮ ਦੀਆਂ ਹਦਾਇਤਾਂ ਅਨੁਸਾਰ ਸਥਾਨਕ ਖੇੜਾ ਰੋਡ ’ਤੇ ਸਥਿਤ ਸੀਨੀਅਰ ਸਿਟੀਜ਼ਨ ਕੇਅਰ ਸੈਂਟਰ ਵਿਖੇ ਮਮਤਾ ਦਿਵਸ ਮਨਾਇਆ ਗਿਆ। ਇਸ ਦੌਰਾਨ 0 ਤੋਂ 10 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਗਿਆ। ਇਸ ਦੌਰਾਨ ਟੀਕਾਕਰਨ ਇੰਚਾਰਜ ਮੈਡਮ ਮੋਨਿਕਾ ਵੱਲੋਂ ਭੇਜੀ ਗਈ ਸਿਹਤ ਵਿਭਾਗ ਦੀ ਟੀਮ ਨੇ ਖੇੜਾ ਰੋਡ, ਪ੍ਰੇਮ ਨਗਰ ਦੇ ਵਸਨੀਕ 12 ਨਵਜੰਮੇ ਬੱਚਿਆਂ ਅਤੇ 6 ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ। ਇਸ ਤੋਂ ਇਲਾਵਾ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਲੈਣ ਬਾਰੇ ਅਹਿਮ ਜਾਣਕਾਰੀ ਦਿੱਤੀ ਗਈ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਟੀਕਾਕਰਨ ਦੀ ਸੇਵਾ ਐਲ.ਐਚ.ਵੀ. ਰਾਜਵਿੰਦਰ ਕੌਰ, ਏ.ਐਨ.ਐਮ. ਸੋਨਾ ਅਤੇ ਆਸ਼ਾ ਵਰਕਰ ਮੀਰਾ ਵਲੋਂ ਨਿਭਾਈ ਗਈ। ਉਹਨਾਂ ਕਿਹਾ ਕਿ ਇਸ ਕੈਂਪ ਦਾ ਮਕਸਦ ਸਿਰਫ ਟੀਕਾਕਰਣ ਕਰਨਾ ਹੀ ਨਹੀਂ ਸਗੋਂ ਜੱਚਾ-ਬੱਚਾ ਦੀ ਸਿਹਤ ਸੰਭਾਲ ਅਤੇ ਪੌਸ਼ਟਿਕ ਖੁਰਾਕ ਬਾਰੇ ਜਾਗਰੁਕ ਕਰਨਾ ਵੀ ਹੈ। ਕੈਂਪ ਦੌਰਾਨ ਲੋੜ ਅਨੁਸਾਰ ਕੈਲਸ਼ਿਅਮ ਦੀਆਂ ਗੋਲੀਆਂ ਅਤੇ ਖੂਨ ਵਧਾਉਣ ਵਾਲੀ ਦਵਾਈਆਂ ਦੀਆਂ ਸ਼ੀਸ਼ੀਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ, ਸਕੱਤਰ ਸੁਰਿੰਦਰ ਪਾਲ, ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਸ਼ਵਾ ਮਿੱਤਰ ਸ਼ਰਮਾ, ਮੋਹਨ ਲਾਲ ਤਨੇਜਾ, ਰਾਮ ਲੁਭਿਆ, ਕੁਲਦੀਪ ਸਿੰਘ ਸੀਹਰਾ, ਬਲਦੇਵ ਸ਼ਰਮਾ, ਮਨਮੋਹਨ ਸਿੰਘ ਵਾਲੀਆ ਸਮੇਤ ਹੋਰ ਪਤਵੰਤੇ ਹਾਜ਼ਰ ਸਨ

31 Views