ਸ੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਸ. ਸੋਹਨ ਸਿੰਘ ਠੰਡਲ ਦੀ ਫਗਵਾੜਾ ਫੇਰੀ ਅੱਜ-ਖੁਰਾਣਾ,ਚੰਦੀ
ਸ੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਸ. ਸੋਹਨ ਸਿੰਘ ਠੰਡਲ ਦੀ ਫਗਵਾੜਾ ਫੇਰੀ ਅੱਜ-ਖੁਰਾਣਾ,ਚੰਦੀ
ਭੁੱਲਾਰਾਈ ਚੌਕ ਬਾਈਪਾਸ ਵਿੱਖੇ 1 ਵਜੇ ਹੋਵੇਗਾ ਨਿੱਘਾ ਸਵਾਗਤ
ਧਾਰਮਿਕ ਅਸਥਾਨਾਂ ਤੇ ਹੋਣਗੇ ਨਤਮਸਤਕ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ) ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਸ੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਸ. ਸੋਹਨ ਸਿੰਘ ਠੰਡਲ 27 ਅਪ੍ਰੈਲ ਦਿਨ ਸ਼ਨੀਵਾਰ ਨੂੰ ਫਗਵਾੜਾ ਪਹੁੰਚਣਗੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਸ਼ਹਿਰੀ ਇੰਚਾਰਜ ਸ. ਰਣਜੀਤ ਸਿੰਘ ਖੁਰਾਣਾ ਅਤੇ ਦਿਹਾਤੀ ਇੰਚਾਰਜ ਸ. ਰਜਿੰਦਰ ਸਿੰਘ ਚੰਦੀ ਨੇ ਦੱਸਿਆ ਕਿ ਸ. ਸੋਹਨ ਸਿੰਘ ਠੰਡਲ ਦਾ ਫਗਵਾੜਾ ਪੁੱਜਣ ਤੇ ਭੁੱਲਾਰਾਈ ਚੌਕ ਬਾਈਪਾਸ ਰੋਡ ‘ਤੇ ਸਮੂਹ ਪਾਰਟੀ ਵਰਕਰਾਂ ਵਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਸ. ਸੋਹਨ ਸਿੰਘ ਠੰਡਲ ਫਗਵਾੜਾ ਦੇ ਵੱਖ-ਵੱਖ ਗੁਰੂ ਘਰਾਂ ਵਿਚ ਨਤਮਸਤਕ ਹੁੰਦਿਆਂ ਪ੍ਰਮਾਤਮਾ ਦਾ ਅਸ਼ੀਰਵਾਦ ਲੈਣਗੇ। ਜਿਸ ਉਪਰੰਤ ਜੋਰਦਾਰ ਚੋਣ ਪ੍ਰਚਾਰ ਮੁਹਿਮ ਆਰੰਭ ਕੀਤੀ ਜਾਵੇਗੀ। ਉਹਨਾਂ ਸ੍ਰੋਮਣੀ ਅਕਾਲੀ ਦਲ (ਬ) ਦੇ ਸਮੂਹ ਅਹੁਦੇਦਾਰਾਂ, ਯੂਥ ਅਕਾਲੀ ਦਲ, ਇਸਤਰੀ ਅਕਾਲੀ ਦਲ, ਐਸ.ਸੀ.,ਬੀ.ਸੀ.ਓ.ਬੀ.ਸੀ ਵਿੰਗ ਅਤੇ ਸਮੂਹ ਪਾਰਟੀ ਵਰਕਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਸ਼ਨੀਵਾਰ ਦੁਪਿਹਰ 1 ਵਜੇ ਤੋਂ ਪਹਿਲਾਂ ਭੁੱਲਾਰਾਈ ਚੌਕ ਵਿਚ ਆਪਣੀ ਹਾਜਰੀ ਯਕੀਨੀ ਬਨਾਉਣ ਤਾਂ ਜੋ ਸ. ਸੋਹਨ ਸਿੰਘ ਠੰਡਲ ਦੀ ਫਗਵਾੜਾ ਆਮਦ ‘ਤੇ ਉਹਨਾਂ ਦਾ ਜੋਰਦਾਰ ਸਵਾਗਤ ਕੀਤਾ ਜਾ ਸਕੇ

