ਸਰਕਾਰੀ ਮਿਡਲ ਸਕੂਲ ਭਾਖੜੀਆਣਾ ਵਿਖੇ ਕੋਮੀ ਜਲ ਮਿਸ਼ਨ ਪਖਵਾੜਾ ਮਨਾਇਆ ਗਿਆ

ਸਰਕਾਰੀ ਮਿਡਲ ਸਕੂਲ ਭਾਖੜੀਆਣਾ ਵਿਖੇ ਕੋਮੀ ਜਲ ਮਿਸ਼ਨ ਪਖਵਾੜਾ ਮਨਾਇਆ ਗਿਆ

ਕਵੀ ਸੁਖਦੇਵ ਸਿੰਘ ਗੰਢਮਾ ਨੇ
ਜਲ , ਵਾਤਾਵਰਣ, ਧੀਆਂ ਦੀ ਸਿੱਖਿਆ ,ਨਸ਼ਿਆਂ ਵਿਰੋਧੀ, ਮਾਂ ਬੋਲੀ ਪੰਜਾਬੀ ਅਤੇ ਦੇਸ਼ ਭਗਤੀ ਦੇ ਵਿਸ਼ਿਆਂ ਨੂੰ ਸਮਰਪਿਤ ਰਚਨਾਵਾਂ ਸੁਣਾਈਆਂ

ਫਗਵਾੜਾ (ਡਾ ਰਮਨ)-ਸਰਕਾਰੀ ਮਿਡਲ ਸਕੂਲ ਭਾਖੜੀਆਣਾ ਬਲਾਕ ਫਗਵਾੜਾ -2 ਜਿਲਾ ਕਪੂਰਥਲਾ ਵਿਖੇ ਕੌਮੀ ਜਲ ਮਿਸ਼ਨ ਪਖਵਾੜਾ ਸਬੰਧੀ ਕਵੀ ਸੁਖਦੇਵ ਸਿੰਘ ਗੰਢਵਾਂ ਦਾ ਰੂ-ਬ-ਰੂ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਕਵੀ ਸੁਖਦੇਵ ਸਿੰਘ ਗੰਢਵਾਂ ਨੇ ਜਲ , ਵਾਤਾਵਰਣ, ਧੀਆਂ ਦੀ ਸਿੱਖਿਆ ,ਨਸ਼ਿਆਂ ਵਿਰੋਧੀ, ਮਾਂ ਬੋਲੀ ਪੰਜਾਬੀ ਅਤੇ ਦੇਸ਼ ਭਗਤੀ ਦੇ ਵਿਸ਼ਿਆਂ ਨੂੰ ਸਮਰਪਿਤ ਰਚਨਾਵਾਂ ਸੁਣਾ ਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਸ੍ਰੀ ਸਤਿੰਦਰ ਕੁਮਾਰ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅਗਲੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਸਮਾਗਮ ਕਰਵਾਏ ਜਾਣਗੇ ਤਾਂ ਕਿ ਵਿਦਿਆਰਥੀਆਂ ਵਿੱਚ ਸਾਹਿਤਕ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਹੋ ਸਕੇ। ਸਕੂਲ ਦੇ ਮੁੱਖ ਅਧਿਆਪਕ ਸ੍ਰੀ ਸਤਿੰਦਰ ਕੁਮਾਰ ਨੇ ਕਵੀ ਸੁਖਦੇਵ ਸਿੰਘ ਗੰਢਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ । ਇਸ ਮੌਕੇ ਸਕੂਲ ਦੇ ਅਧਿਆਪਕ ਅਵਤਾਰ ਸਿੰਘ, ਮੈਡਮ ਕਿਰਨਜੀਤ ਕੌਰ, ਮਿਸ ਰਜਨੀ , ਡਾ. ਮਨੋਜ ਫਗਵਾੜਵੀ ਵੀ ਹਾਜ਼ਰ ਸਨ

38 Views