ਸਿਵਲ ਹਸਪਤਾਲ ਫਗਵਾੜਾ ਵਿਖੇ Accelerating the Fight AgainstMalaria for a more Equitable World ਤਹਿਤ ਵਿਸ਼ਵ ਮਲੇਰੀਆ ਦਿਵਸ 2024 ਮਨਾਇਆ

ਸਿਵਲ ਹਸਪਤਾਲ ਫਗਵਾੜਾ ਵਿਖੇ Accelerating the Fight AgainstMalaria for a more Equitable World ਤਹਿਤ ਵਿਸ਼ਵ ਮਲੇਰੀਆ ਦਿਵਸ 2024 ਮਨਾਇਆ

ਫਗਵਾੜਾ ( ਡਾ ਰਮਨ/ ਹਰਦਿਆਲ ਸਿੰਘ ਸੰਧੂ ) ਸਿਵਲ ਸਰਜਨ ਕਪੂਰਥਲਾ ਡਾ ਲਹਿੰਬਰ ਰਾਮ ਦੇ ਹੁਕਮਾਂ ਅਤੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫਗਵਾੜਾ ਡਾ ਰਾਜੇਸ਼ ਚੰਦਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫਗਵਾੜਾ ਡਾ ਦਰਸ਼ਨ ਬੱਧਨ ਦੀ ਸੁਚੱਜੀ ਦੇਖਰੇਖ ਹੇਠ ਸਿਵਲ ਹਸਪਤਾਲ ਫਗਵਾੜਾ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ ਇਸ ਮੌਕੇ ਡਾ ਦਰਸ਼ਨ ਬੱਧਨ ਨੇ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਐਨੋਫਲੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਇਹ ਮੱਛਰ ਗੰਦੇ ਪਾਣੀ ਤੇ ਪੈਂਦਾ ਹੁੰਦਾ ਹੈ ਜੋ ਰਾਤ ਵੇਲੇ ਕੱਟਦਾ ਹੈ ਠੰਡ ਲੱਗ ਕੇ ਕਾਂਬੇ ਨਾਲ ਬੁਖਾਰ ਚੜ੍ਹਣਾ , ਪਸੀਨਾ ਆਕੇ ਬੁਖਾਰ ਉਤਰ ਜਾਣਾ, ਤੀਜੇ ਦਿਨ ਬੁਖਾਰ , ਸਿਰ ਦਰਦ , ਉਲਟੀਆਂ , ਥਕਾਵਟ ਹੋਣਾ ਮਲੇਰੀਆ ਬੁਖਾਰ ਦੇ ਮੁੱਖ ਲੱਛਣ ਹਨ
ਉਨ੍ਹਾਂ ਕਿਹਾ ਕਿ , ਇਸ ਤੋਂ ਬਚਣ ਲਈ ਕਿੱਤੇ ਵੀ ਪਾਣੀ ਇੱਕਠਾ ਨਾ ਹੋਣ ਦਿੳ , ਕੂਲਰਾਂ ਦਾ ਪਾਣੀ ਹਫਤੇ ਵਿੱਚ ਇੱਕ ਵਾਰ ਜਰੂਰ ਬਦਲੋ, ਪਾਣੀ ਦੀਆ ਟੱਕੀਆ ਚੰਗੀ ਤਰ੍ਹਾਂ ਢੱਕ ਕੇ ਰੱਖੋ , ਛੱਤ ਤੇ ਪਏ ਕੁਆੜ , ਟਾਇਰਾ , ਡਰੰਮਾ ਆਦਿ ਵਾਧੂ ਪਏ ਬਰਤਨਾ ਵਿੱਚ ਬਰਸਾਤ ਦਾ ਪਾਣੀ ਜਮ੍ਹਾਂ ਹੋਣ ਕਾਰਣ ਮੱਛਰ ਪੈਦਾ ਹੁੰਦਾ ਹੈ , ਗਮਲਿਆਂ ਵਿੱਚ ਪਾਣੀ ਖੜ੍ਹਾ ਨਾ ਹੋਣ ਦਿੳ , ਘਰਾਂ ਦੇ ਆਲੇ ਦੁਆਲੇ ਨੀਵੀਆਂ ਥਾਵਾਂ ਤੇ ਮਿੱਟੀ ਪੁਆਈ ਜਾਵੇ, ਰਾਤ ਨੂੰ ਸੌਣ ਸਮੇਂ ਪੂਰੀਆ ਬਾਹਾਂ ਦੇ ਕਪੜੇ ਪਾਏ ਜਾਣ , ਮੱਛਰਦਾਨੀਆ ਲਗਾ ਕੇ ਸੋਵੋ, ਬੁਖਾਰ ਹੋਣ ਤੇ ਅਪਣੇ ਨੇੜੇ ਦੇ ਸਿਹਤ ਕੇਂਦਰ ਜਾਂ ਕੇ ਅਪਣੇ ਖੂਨ ਦੀ ਜਾਂਚ ਕਰਵਾੳ ਅਤੇ ਡਾਕਟਰ ਦੀ ਸਲਾਹ ਅਨੁਸਾਰ ਪੂਰਾ ਇਲਾਜ ਕਰਵਾੳ , ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮਲੇਰੀਆ ਬੁਖਾਰ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਇਸ ਮੋਕੇ ਹੋਰਨਾਂ ਤੋਂ ਇਲਾਵਾ ਬਲਿਹਾਰ ਚੰਦ ਹੈਲਥ ਸੁਪਰਵਾਈਜਰ , ਕਮਲਜੀਤ ਸਿੰਘ ਹੈਲਥ ਸੁਪਰਵਾਈਜਰ , ਡਾ ਸੁਸ਼ਾਂਤ , ਲੱਖਵਿੰਦਰ ਸਿੰਘ , ਅਮਰੀਕ ਸਿੰਘ ਹੈਲਥ ਵਰਕਰ, ਅਨੂੰ ਬਾਲਾ ਐਲ ਟੀ,
ਰਿੰਪੀ ਸਟਾਫ ਨਰਸ ਅਤੇ ਹੋਰ ਪਤਵੰਤੇ ਸੱਜਣਾਂ ਨੇ ਹਿੱਸਾ ਲਿਆ

45 Views