ਸਰਬ ਨੌਜਵਾਨ ਸਭਾ ਨੇ ਇੱਕ ਲੋੜਵੰਦ ਵਿਦਿਆਰਥੀ ਨੂੰ ਵਰਦੀ ਤੇ ਸਟੇਸ਼ਨਰੀ ਸਮੇਤ ਭੇਂਟ ਕੀਤਾ ਨਵਾਂ ਸਾਈਕਲ
ਸਰਬ ਨੌਜਵਾਨ ਸਭਾ ਨੇ ਇੱਕ ਲੋੜਵੰਦ ਵਿਦਿਆਰਥੀ ਨੂੰ ਵਰਦੀ ਤੇ ਸਟੇਸ਼ਨਰੀ ਸਮੇਤ ਭੇਂਟ ਕੀਤਾ ਨਵਾਂ ਸਾਈਕਲ
ਸੁਰੇਸ਼ ਮੱਲ੍ਹਣ ਯੂ.ਐਸ.ਏ ਦਾ ਰਿਹਾ ਆਰਥਕ ਸਹਿਯੋਗ
ਫਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ ) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵੱਲੋਂ ਅੱਜ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਪੁਰਾਣਾ ਡਾਕਖਾਨਾ ਰੋਡ ਦੇ ਕੈਂਪਸ ਵਿੱਚ ਵਿਖੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਅਲਾਇੰਸ ਇੰਟਰਨੈਸ਼ਨਲ ਦੇ ਡਾਇਰੈਕਟਰ ਓਵਰਸੀਜ਼ ਜਤਿੰਦਰ ਸਿੰਘ ਕੁੰਦੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਸਭਾ ਦੇ ਸਲਾਹਕਾਰ ਕਮੇਟੀ ਮੈਂਬਰ ਅਵਤਾਰ ਸਿੰਘ ਮੰਡ, ਸਮਾਜ ਸੇਵਕ ਰਸ਼ਪਾਲ ਰਾਏ, ਪ੍ਰਭਜੋਤ ਸਿੰਘ ਸਾਬਕਾ ਸਰਪੰਚ ਪੰਡਵਾ, ਰਿਟਾ. ਹੈੱਡ ਮਾਸਟਰ ਨਰੇਸ਼ ਕੋਹਲੀ, ਪਰਮਜੀਤ ਚਾਚੋਕੀ ਅਤੇ ਜੀਤਾ ਪੰਡਵਾ ਨੇ ਹਾਜ਼ਰੀ ਦਰਜ ਕਰਵਾਈ। ਇਸ ਦੌਰਾਨ ਸਕੂਲ ਦੇ ਨੌਂਵੀਂ ਜਮਾਤ ਦੇ ਨਵੇਂ ਦਾਖਲ ਹੋਏ ਇਕ ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਨੂੰ ਨਵੀਂ ਵਰਦੀ, ਸਕੂਲ ਬੈਗ, ਸਟੇਸ਼ਨਰੀ ਅਤੇ ਸਕੂਲ ਆਉਣ-ਜਾਣ ਲਈ ਨਵਾਂ ਸਾਈਕਲ ਭੇਟ ਕੀਤਾ ਗਿਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੱਚੇ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੈ। ਪਿੰਡ ਦੇ ਸਕੂਲ ਵਿੱਚ ਮੁੱਢਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਵਿਦਿਆਰਥੀ ਨੇ ਉੱਚ ਸੈਕੰਡਰੀ ਸਿੱਖਿਆ ਹਾਸਲ ਕਰਨ ਲਈ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਵਿਚ ਦਾਖ਼ਲਾ ਲਿਆ ਹੈ ਪਰ ਪਿੰਡ ਤੋਂ ਸਕੂਲ ਤੱਕ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਿੱਚ ਉਸ ਨੂੰ ਮੁਸ਼ਕਿਲ ਆ ਰਹੀ ਸੀ। ਇਸ ਸਬੰਧੀ ਪਤਾ ਲੱਗਣ ’ਤੇ ਉਨ੍ਹਾਂ ਦੀ ਸੰਸਥਾ ਨੇ ਸਭਾ ਦੇ ਚੇਅਰਮੈਨ ਸੁਰੇਸ਼ ਮੱਲ੍ਹਣ ਯੂ.ਐਸ.ਏ. ਵਲੋਂ ਪ੍ਰਾਪਤ ਹੋਏ ਆਰਥਿਕ ਸਹਿਯੋਗ ਸਦਕਾ ਇਹ ਉਪਰਾਲਾ ਕੀਤਾ ਹੈ। ਮੁੱਖ ਮਹਿਮਾਨ ਜਤਿੰਦਰ ਸਿੰਘ ਕੁੰਦੀ ਨੇ ਸਭਾ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਨੂੰ ਇਸੇ ਤਰ੍ਹਾਂ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਜੇਕਰ ਭਵਿੱਖ ਵਿੱਚ ਲੋੜ ਪਈ ਤਾਂ ਉਹ ਖੁਦ ਵੀ ਅਜਿਹੇ ਨੇਕ ਕੰਮ ਵਿੱਚ ਸਹਿਯੋਗ ਕਰਕੇ ਖੁਸ਼ੀ ਮਹਿਸੂਸ ਕਰਨਗੇ। ਸਕੂਲ ਦੀ ਵਾਈਸ ਪ੍ਰਿੰਸੀਪਲ ਸ਼ਰੂਤੀ ਦੁੱਗਲ ਨੇ ਸਭਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀ ਦੀ ਮਦਦ ਲਈ ਧੰਨਵਾਦ ਪ੍ਰਗਟਾਇਆ। ਅਖੀਰ ‘ਚ ਵਿੱਚ ਸਭਾ ਦੇ ਸਰਪ੍ਰਸਤ ਅਵਤਾਰ ਸਿੰਘ ਮੰਡ ਨੇ ਸਭਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਜਾਣਕਾਰੀ ਦਿੱਤੀ ਅਤੇ ਆਏ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਭਾ ਦੇ ਮੀਤ ਪ੍ਰਧਾਨ ਰਵਿੰਦਰ ਸਿੰਘ ਰਾਏ, ਸਮਾਜ ਸੇਵੀ ਗੁਰਦੀਪ ਸਿੰਘ ਕੰਗ, ਸਾਹਿਬਜੀਤ ਸਾਬੀ, ਨਰਿੰਦਰ ਸੈਣੀ, ਮਨਦੀਪ ਬਾਸੀ, ਗੁਰਸ਼ਰਨ ਬਾਸੀ, ਰਾਕੇਸ਼ ਕੋਛੜ, ਜਗਜੀਤ ਸੇਠ, ਜਸ਼ਨ ਮਹਿਰਾ, ਰਾਜਕੁਮਾਰ ਰਾਜਾ, ਸਕੂਲ ਸਟਾਫ਼ ਵਰਿੰਦਰ ਸ਼ਰਮਾ, ਮਨਜੀਤ ਕੌਰ, ਦੀਪਕ ਸਹਿਗਲ, ਮਨੋਹਰ ਸਿੰਘ ਤਲਵਾੜ, ਰਵਿੰਦਰ ਸਿੰਘ, ਅਜੇ, ਕੁਲਵਿੰਦਰ ਕੌਰ, ਵਿਨੋਦ ਕੁਮਾਰ, ਸ਼ਿਲਪਾ ਪੁੰਜ, ਦਲਜੀਤ ਕੌਰ, ਸਤਨਾਮ ਸਿੰਘ ਆਦਿ ਹਾਜ਼ਰ ਸਨ

