ਨਗਰ ਨਿਗਮ ਦੇ ਜਨਰਲ ਹਾਊਸ ਦਾ ਕੰਮਕਾਜ ਜਲਦ ਹੀ ਹੋਵੇਗਾ

ਨਗਰ ਨਿਗਮ ਦੇ ਜਨਰਲ ਹਾਊਸ ਦਾ ਕੰਮਕਾਜ ਜਲਦ ਹੀ ਹੋਵੇਗਾ

ਕਾਗਜ਼ ਰਹਿਤ ਈ ਨਿਗਮ ਪੋਰਟਲ ਨੂੰ ਅਪਨਾਉਣ ਲਈ ਹੋਇਆ ਕੰਮ ਸ਼ੁਰੂ

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਪੰਜਾਬ ਵਿਧਾਨ ਸਭਾ ਦੀ ਤਰਜ਼ ‘ਤੇ ਫਗਵਾੜਾ ਨਗਰ ਨਿਗਮ ਦੇ ਜਨਰਲ ਹਾਊਸ ਦਾ ਕੰਮਕਾਜ ਜਲਦ ਹੀ ਕਾਗਜ਼ ਰਹਿਤ ਹੋ ਜਾਵੇਗਾ ਕਿਉਂਕਿ ਅਧਿਕਾਰੀ ਸਥਾਨਕ ਸੰਸਥਾਵਾਂ (ਪੀ.ਐਮ. ਆਈ. ਡੀ.ਸੀ) ਦੇ ਈ-ਨਿਗਮ (ਡਿਜੀਟਲ ਜਨਰਲ ਹਾਊਸ) ਪੋਰਟਲ ਨੂੰ ਅਪਣਾਉਣ ਲਈ ਕੰਮ ਕਰ ਰਹੇ ਹਨ। ਇਸ ਸਬੰਧੀ ‘ਚ. ਨੈਸ਼ਨਲ ਇਨਫੋਰਮੈਟਿਕਸ ਸੈਂਟਰ (ਐਨ.ਆਈ.ਸੀ) ਪੰਜਾਬ ਦੇ ਮਾਹਿਰਾਂ ਦੀ ਇਕ ਟੀਮ ਨੇ ਸੋਮਵਾਰ ਨੂੰ ਫਗਵਾੜਾ ਵਿਚ ਨਗਰ ਨਿਗਮ ਦਫ਼ਤਰ ਵਿਚ ਨਗਰ ਨਿਗਮ ਫਗਵਾੜਾ ਦੇ ਅਧਿਕਾਰੀਆਂ ਲਈ ਇਕ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ। ਨਗਰ ਨਿਗਮ ਕਮਿਸ਼ਨਰ ਸ਼੍ਰੀਮਤੀ ਅਨੁਪਮ ਕਲੇਰ ਅਤੇ ਜੁਆਇੰਟ ਕਮਿਸ਼ਨਰ ਸ:ਕੁਲਪ੍ਰੀਤ ਸਿੰਘ ਨੇ ਐਨ.ਆਈ.ਸੀ ਪੰਜਾਬ ਦੇ ਮਾਹਿਰਾਂ ਨਾਲ ਮੀਟਿੰਗ ਕੀਤੀ। ਇਸ ਟ੍ਰੇਨਿੰਗ ਵਿੱਚ ਡਾਇਰੈਕਟਰ (ਆਈ.ਟੀ.) ਐਨ.ਆਈ.ਸੀ. ਸੰਜੇ ਪੁਰੀ, ਐਨ ਆਈ.ਸੀ ਦੇ ਡੀ.ਆਈ.ਓ. ਕਪੂਰਥਲਾ ਸ਼੍ਰੀ ਸੰਜੀਵ ਕੁਮਾਰ, ਐਸ.ਈ ਰਜਿੰਦਰ ਚੋਪੜਾ, ਐਸਕੀਅਨ ਰਮਨ ਕੌਸ਼ਲ, ਐਕਸੀਅਨ ਕੇ.ਜੀ ਬੱਬਰ, ਐਕਸੀਅਨ ਬਲਵਿੰਦਰ ਸਿੰਘ, ਐਸ.ਡੀ.ਓ ਰਵਿੰਦਰ ਕਲਸੀ, ਡੀ.ਸੀ.ਐਫ.ਏ ਵਿਨਾਇਕ ਕੁਮਾਰ, ਸੁਪਰਡੈਂਟ ਅਮਿਤ ਕਾਲੀਆ, ਸੁਪਰਡੈਂਟ ਰਾਕੇਸ਼ ਸ਼ਰਮਾ, ਏ.ਟੀ.ਪੀ ਵਿਕਾਸ ਦੁਆ, ਏ.ਟੀ.ਪੀ ਗੁਰਪ੍ਰੀਤ ਸਿੰਘ ਸਮੇਤ ਨਗਰ ਨਿਗਮ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਹੋਰ ਅਧਿਕਾਰੀਆਂ ਨੇ ਭਾਗ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਈ-ਨਿਗਮ ਪੋਰਟਲ ਦੇ ਲਾਗੂ ਹੋਣ ਤੋਂ ਬਾਅਦ, ਪ੍ਰੋਜੈਕਟਾਂ, ਟੈਂਡਰ ਪ੍ਰਕਿਰਿਆ ਆਦਿ ਦੀਆਂ ਫਾਈਲਾਂ ਨੂੰ ਆਨਲਾਈਨ ਪ੍ਰਵਾਨਗੀ ਦਿੱਤੀ ਜਾਵੇਗੀ ਅਤੇ ਨਗਰ ਨਿਗਮ ਦੀ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਕੌਂਸਲਰਾਂ ਨਾਲ ਡਿਜੀਟਲ ਰੂਪ ਵਿਚ ਸਾਂਝੀਆਂ ਕੀਤੀਆਂ ਜਾਣਗੀਆਂ। ਨਗਰ ਨਿਗਮ ਕਮਿਸ਼ਨਰ ਸ਼੍ਰੀਮਤੀ ਅਨੁਪਮ ਕਲੇਰ ਨੇ ਕਿਹਾ ਕਿ ਇਹ ਇਕ ਫਲਦਾਇਕ ਸੈਸ਼ਨ ਸੀ ਤੇ ਆਉਣ ਵਾਲੇ ਸਮੇਂ ਵਿਚ ਅਜਿਹੇ ਹੋਰ ਸਿਖਲਾਈ ਸੈਸ਼ਨ ਆਯੋਜਿਤ ਕੀਤੇ ਜਾਣਗੇ, ਤਾਂ ਜੋ ਫਗਵਾੜਾ ਨਗਰ ਨਿਗਮ ਵਿਚ ਈ-ਨਿਗਮ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾ ਸਕੇ। ਇਸ ਤੋਂ ਇਲਾਵਾ ਉਹ ਕਾਰਜਕੁਸ਼ਲਤਾ ਤੇ ਪਾਰਦਰਸ਼ਤਾ ਨੂੰ ਬਿਹਤਰ ਬਣਾਉਣ ਲਈ ਨਗਰ ਨਿਗਮ ਦੇ ਦਫਤਰਾਂ ਵਿਚ ਈ-ਆਫਿਸ ਵੀ ਲਾਗੂ ਕਰ ਰਹੇ ਹਨ

40 Views