ਵਧੀਕ ਡਿਪਟੀ ਕਮਿਸ਼ਨਰ (ਜਨਰਲ) ਫਗਵਾੜਾ ਅਨੁਪਮ ਕਲੇਰ ਨੇ ਕਣਕ ਦੀ ਖ੍ਰੀਦ ਸਬੰਧੀ ਦਾਣਾ ਮੰਡੀ ਜਗਤਪੁਰ ਜੱਟਾਂ ਦਾ ਦੌਰਾ ਕੀਤਾ
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਫਗਵਾੜਾ ਅਨੁਪਮ ਕਲੇਰ ਨੇ ਕਣਕ ਦੀ ਖ੍ਰੀਦ ਸਬੰਧੀ ਦਾਣਾ ਮੰਡੀ ਜਗਤਪੁਰ ਜੱਟਾਂ ਦਾ ਦੌਰਾ ਕੀਤਾ
ਜਿਣਸ ਵੇਚਣ ਆਏ ਕਿਸਾਨਾਂ ਅਤੇ ਹੋਰਨਾਂ ਸਬੰਧਤਾਂ ਨੂੰ ਮੰਡੀ ਵਿੱਚ
ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣੀ ਚਾਹੀਦੀ।
ਫਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ ) ਅੱਜ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਫਗਵਾੜਾ ਅਨੁਪਮ ਕਲੇਰ ਨੇ ਕਣਕ ਦੀ ਖ੍ਰੀਦ ਸਬੰਧੀ ਦਾਣਾ ਮੰਡੀ ਜਗਤਪੁਰ ਜੱਟਾਂ ਦਾ ਦੌਰਾ ਕੀਤਾ ਅਤੇ ਉਹਨਾਂ ਵੱਲੋਂ ਮੰਡੀ ਵਿੱਚ ਬਿਜਲੀ, ਪੀਣ ਵਾਲੇ ਸਾਫ ਪਾਣੀ, ਸਾਫ-ਸਫਾਈ ਅਤੇ ਬੈਠਣ ਲਈ ਛਾਂਦਾਰ ਜਗ੍ਹਾ ਆਦਿ ਸਹੂਲਤਾਂ ਦਾ ਜਾਇਜ਼ਾ ਲੈਂਦੇ ਹੋਏ ਮੰਡੀ ਵਿੱਚ ਮੌਜੂਦ ਕਿਸਾਨਾਂ, ਕਿਰਤੀਆਂ ਤੇ ਆੜ੍ਹਤੀਆਂ ਨੂੰ ਜਿਣਸ ਦੀ ਖਰੀਦ ਦੌਰਾਨ ਆ ਰਹੀਆਂ ਦਿੱਕਤਾਂ ਬਾਰੇ ਪੁੱਛਿਆ ਇਸ ਦੌਰਾਨ ਉਹਨਾਂ ਵੱਲੋਂ ਮੁਆਇਸਚਰ ਮੀਟਰ ਰਾਹੀਂ ਕਣਕ ਦੀ ਨਮੀ ਅਤੇ ਕਣਕ ਨਾਲ
ਭਰੀਆਂ ਬੋਰੀਆਂ ਦੇ ਭਾਰ ਦੀ ਚੈਕਿੰਗ ਕੀਤੀ ਗਈ ਮੌਕੇ ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ
ਪਾਸ ਬਾਰਦਾਨੇ/ ਤਰਪਾਲਾਂ ਦੀ ਕੋਈ ਕਮੀ ਨਹੀਂ ਹੈ। ਉਹਨਾਂ ਵੱਲੋਂ ਖਰੀਦ ਏਜੰਸੀ ਤੇ ਮਾਰਕਿਟ ਕਮੇਟੀ
ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਣਸ ਵੇਚਣ ਆਏ ਕਿਸਾਨਾਂ ਅਤੇ ਹੋਰਨਾਂ ਸਬੰਧਤਾਂ ਨੂੰ ਮੰਡੀ ਵਿੱਚ
ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣੀ ਚਾਹੀਦੀ। ਉਹਨਾਂ ਵੱਲੋਂ ਅਧਿਕਾਰੀਆਂ ਨੂੰ ਕਣਕ ਦੀ
ਸਮੇਂ-ਸਿਰ ਖਰੀਦ ਦੇ ਨਾਲ ਹੀ ਲਿਫਟਿੰਗ ਕਰਨ ਅਤੇ ਖ੍ਰੀਦੀ ਜਿਣਸ ਦੀਆਂ ਬਣਦੀਆਂ ਅਦਾਇਗੀਆਂ ਕਰਨ ਸਬੰਧੀ ਵੀ ਨਿਰਦੇਸ਼ ਦਿੱਤੇ
ਇਸ ਮੌਕੇ ‘ਤੇ ਉਹਨਾਂ ਦੇ ਨਾਲ ਮਾਰਕਿਟ ਕਮੇਟੀ ਦੇ ਮਾਰਕੀਟ ਕਮੇਟੀ ਦੇ ਜਸਵਿੰਦਰ ਸਿੰਘ, ਬਲਜਿੰਦਰ ਸਿੰਘ, ਦੀਵਾਂਕਰ ਸ਼ਰਮਾ, ਜੀਵਨ ਜੋਤੀ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ

