ਸ੍ਰੀ ਹਨੁਮਾਨ ਗੜ੍ਹੀ ਮੰਦਿਰ ਵਿਖੇ ਨਤਮਸਤਕ ਹੋਏ ਭਾਜਪਾ ਦੇ ਪੰਜਾਬ ਇੰਚਾਰਜ ਵਿਜੇ ਰੁਪਾਣੀ

ਸ੍ਰੀ ਹਨੁਮਾਨ ਗੜ੍ਹੀ ਮੰਦਿਰ ਵਿਖੇ ਨਤਮਸਤਕ ਹੋਏ ਭਾਜਪਾ ਦੇ ਪੰਜਾਬ ਇੰਚਾਰਜ ਵਿਜੇ ਰੁਪਾਣੀ

ਅਰੁਣ ਖੋਸਲਾ ਦੀ ਅਗਵਾਈ ਹੇਠ ਕੀਤਾ ਸਵਾਗਤ

ਫਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ ) ਭਾਰਤੀ ਜਨਤਾ ਪਾਰਟੀ ਦੇ ਪੰਜਾਬ ਇੰਚਾਰਜ ਅਤੇ ਗੁਰਜਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ ਦਾ ਭਗਵਾਨ ਹਨੁਮਾਨ ਜਯੰਤੀ ਮੌਕੇ ਸ੍ਰੀ ਹਨੁਮਾਨਗੜ੍ਹੀ ਮੰਦਿਰ ਜੀ.ਟੀ. ਰੋਡ ਫਗਵਾੜਾ ਵਿਖੇ ਪੁੱਜਣ ਤੇ ਕੌਮੀ ਸੇਵਕ ਰਾਮਲੀਲਾ ਤਿਉਹਾਰ ਕਮੇਟੀ ਦੇ ਪ੍ਰਧਾਨ ਅਰੁਣ ਖੋਸਲਾ ਸਾਬਕਾ ਮੇਅਰ ਫਗਵਾੜਾ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਉਹਨਾਂ ਸਮੂਹ ਹਾਜਰੀਨ ਨੂੰ ਭਗਵਾਨ ਹਨੁਮਾਨ ਜਯੰਤੀ ਦੀ ਵਧਾਈ ਦਿੱਤੀ ਅਤੇ ਭਜਨ ਮੰਡਲੀਆਂ ਵਲੋਂ ਕੀਤੇ ਭਗਵਾਨ ਹਨੁਮਾਨ ਜੀ ਦੀ ਮਹਿਮਾ ਦੇ ਗੁਣਗਾਨ ਦਾ ਆਨੰਦ ਮਾਣਿਆ। ਕਮੇਟੀ ਵਲੋਂ ਵਿਜੇ ਰੁਪਾਣੀ ਅਤੇ ਉਹਨਾਂ ਦੇ ਨਾਲ ਪਧਾਰੇ ਜਲੰਧਰ ਦੇ ਸਾਬਕਾ ਮੇਅਰ ਰਾਕੇਸ਼ ਰਾਠੌਰ ਜਨਰਲ ਸਕੱਤਰ ਭਾਜਪਾ ਦਾ ਪੰਜਾਬ ਨੂੰ ਸਨਮਾਨਤ ਵੀ ਕੀਤਾ ਗਿਆ। ਭੰਡਾਰੇ ਦੀ ਅਤੁੱਟ ਸੇਵਾ ਸਾਰਾ ਦਿਨ ਨਿਰਨਿਘਨ ਜਾਰੀ ਰਹੀ। ਇਸ ਮੌਕੇ ਬਲਰਾਮ ਸ਼ਰਮਾ, ਸ਼ਾਮ ਲਾਲ ਗੁਪਤਾ, ਰਾਕੇਸ਼ ਬਾਂਸਲ, ਮੁਕੰਦ ਲਾਲ, ਬਲਵੰਤ ਬਿੱਲੂ, ਨਰੇਸ਼ ਪ੍ਰਭਾਤ, ਅਮਿਤ ਵਰਮਾ ਆਦਿ ਹਾਜਰ ਸਨ

39 Views