ਮੁੱਹਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ ਭਾਣੋਕੀ ਰੋਡ ਫਗਵਾੜਾ ਦਾ ਇੱਕ ਵਫ਼ਦ ਸਟੇਸ਼ਨ ਸੁਪਰਡੈਂਟ ਨੂੰ ਮਿਲਿਆ

ਮੁੱਹਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ ਭਾਣੋਕੀ ਰੋਡ ਫਗਵਾੜਾ ਦਾ ਇੱਕ ਵਫ਼ਦ ਸਟੇਸ਼ਨ ਸੁਪਰਡੈਂਟ ਨੂੰ ਮਿਲਿਆ

ਰੇਲਵੇ ਦੀ ਹਦੂਦ ਅੰਦਰ ਸਰਾਰਤੀ ਅਨਸਰਾਂ ਵੱਲੋਂ ਆਉਣ ਜਾਣ ਵਾਲੇ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਖਸੁੱਟ ਨੂੰ ਰੋਕਣ ਅਤੇ ਜੰਗੀ ਪੱਧਰ ਤੇ ਸਫ਼ਾਈ ਕਰਵਾਉਣ ਸਬੰਧੀ ਦਿੱਤਾ ਮੰਗ ਪੱਤਰ

ਫਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ ) ਅੱਜ ਮੁੱਹਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ ਭਾਣੋਕੀ ਰੋਡ ਫਗਵਾੜਾ ਦਾ ਇੱਕ ਵਫ਼ਦ ਕਮੇਟੀ ਪ੍ਰਧਾਨ ਡਾ ਰਮਨ ਸ਼ਰਮਾ ਦੀ ਅਗਵਾਈ ਹੇਠ ਸਟੇਸ਼ਨ ਸੁਪਰਡੈਂਟ ਦਵਿੰਦਰ ਸਿੰਘ ਨੂੰ ਮਿਲਿਆ ਅਤੇ ਰੇਲਵੇ ਸਟੇਸ਼ਨ ਫਗਵਾੜਾ ਦੇ ਪਲੇਟਫਾਰਮ ਨੰਬਰ 2 ਨਜ਼ਦੀਕ ਬੂਡਨਬ੍ਰਿਜ ਵਾਲੀ ਸਾਇਡ ਵੱਲ ਭਗਤਪੁਰਾ ਨੂੰ ਜਾਦੇ ਰਸਤੇ ਵੱਲ ਢਾਏ ਗਏ ਰੇਲਵੇ ਕਵਾਟਰ ਜੋ ਕਿ ਜੰਗਲਨੂੰਮਾ ਬਣ ਚੁੱਕੇ ਹਨ ਵਾਲੀ ਸੁਨਸਾਨ ਜਗ੍ਹਾ ਤੇ ਸਰਾਰਤੀ ਅਨਸਰਾਂ ਵੱਲੋਂ ਇੱਥੋ ਆਉਣ ਜਾਣ ਵਾਲੇ ਲੰਘਣ ਵਾਲੇ ਲੋਕਾ ਦੀ ਕੀਤੀ ਜਾ ਰਹੀ ਲੁੱਟ ਖਸੁੱਟ ਨੂੰ ਰੋਕਣ ਅਤੇ ਇਸ ਜਗ੍ਹਾ ਦੀ ਸਫਾਈ ਜੰਗੀ ਪੱਧਰ ਤੇ ਕਰਵਾਉਣ ਲਈ ਇੱਕ ਮੰਗ ਪੱਤਰ ਸੌਂਪਿਆ ਗਿਆ ਸਟੇਸ਼ਨ ਸੁਪਰਡੈਂਟ ਦਵਿੰਦਰ ਸਿੰਘ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀ ਇਹ ਗੰਭੀਰ ਸਮਸਿਆ ਦਾ ਸਥਾਈ ਹੱਲ ਜਲਦ ਤੋਂ ਜਲਦ ਕਰਵਾਉਣਗੇ ਇਸ ਮੌਕੇ ਵਫ਼ਦ ਚ ਗੁਰਮੀਤ ਸਿੰਘ (ਮੰਗਾ) ਸਿੰਕਦਰ ਕਨੋਜੀਆ ( ਕਾਕਾ ) ਰਾਜਵਿੰਦਰ (ਸਿੰਘ ਸ਼ੇਰਾ) ਸਰਬਜੀਤ ਸਿੰਘ (ਸਾਬੀ), ਸੋਰਵ ਕਨੋਜੀਆ , ਰੱਜਤ
ਕਨੋਜੀਆ ,ਗੋਰਾ , ਅਮਰੀਕ ਸਿੰਘ , ਪ੍ਰਵੀਨ ਕਨੋਜੀਆ (ਬੱਬਲੂ ) ਅਮਰਜੋਤ ਸਿੰਘ (ਰਿੰਕਲ ) ਗੁਰਪ੍ਰੀਤ ਸਿੰਘ, ਬੱਬਲੂ ਆਦਿ ਮੌਜੂਦ ਸਨ

59 Views