ਪਿੰਡ ਢੱਕ ਪੰਡੋਰੀ ਵਿਖੇ ਉਤਸ਼ਾਹ ਨਾਲ ਮਨਾਇਆ ਦੱਦਰਾ ਜਠੇਰਿਆਂ ਦਾ ਸਲਾਨਾ ਜੋੜ ਮੇਲਾ

ਪਿੰਡ ਢੱਕ ਪੰਡੋਰੀ ਵਿਖੇ ਉਤਸ਼ਾਹ ਨਾਲ ਮਨਾਇਆ ਦੱਦਰਾ ਜਠੇਰਿਆਂ ਦਾ ਸਲਾਨਾ ਜੋੜ ਮੇਲਾ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ) ਪਿੰਡ ਢੱਕ ਪੰਡੋਰੀ ਸਥਿਤ ਦੱਦਰਾ ਗੋਤਰ ਜਠੇਰੇ ਅਸਥਾਨ ਬਾਬਾ ਜੋਧ ਜੀ ਅਤੇ ਮਾਤਾ ਸਤੀ ਜੀ ਦੇ ਦਰਬਾਰ ਵਿਖੇ ਸਲਾਨਾ ਵਿਸਾਖੀ ਜੋੜ ਮੇਲਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਦੱਦਰਾ ਪਰਿਵਾਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਪੂਰਵਕ ਮਨਾਇਆ ਗਿਆ। ਸਵੇਰੇ ਸ੍ਰੀ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਸਰਬੱਤ ਦੇ ਭਲੇ ਅਤੇ ਦਦਰਾ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਉਪਰੰਤ ਰੀਤੀ ਮੁਤਾਬਿਕ ਵੱਡੇ ਵਢੇਰਿਆਂ ਦਾ ਅਸ਼ੀਰਵਾਦ ਲਿਆ ਗਿਆ। ਇਸ ਮੌਕੇ ਧਾਰਮਿਕ ਸਟੇਜ ਵੀ ਸਜਾਈ ਗਈ। ਜਿਸ ਵਿਚ ਪੰਜਾਬੀ ਗਾਇਕ ਕਲਾਕਾਰਾਂ ਨੇ ਧਾਰਮਿਕ ਗੀਤਾਂ ਰਾਹੀਂ ਵੱਡੇ ਵਢੇਰਿਆਂ ਦੀ ਮਹਿਮਾ ਦਾ ਗੁਣਗਾਨ ਕੀਤਾ। ਸਮਾਗਮ ਦੌਰਾਨ ਪਿੰਡ ਢੱਕ ਪੰਡੋਰੀ ਦੀ ਸਰਪੰਚ ਬੀਬੀ ਸੁਰਿੰਦਰ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸਮੂਹ ਦਦਰਾ ਪਰਿਵਾਰਾਂ ਨੂੰ ਸਲਾਨਾ ਜੋੜ ਮੇਲੇ ਦੀ ਵਧਾਈ ਦਿੱਤੀ। ਪ੍ਰਬੰਧਕਾਂ ਵਲੋਂ ਸਰਪੰਚ ਸੁਰਿੰਦਰ ਕੌਰ ਨੂੰ ਸਨਮਾਨਤ ਵੀ ਕੀਤਾ ਗਿਆ। ਚਾਹ ਪਕੌੜੇ, ਜਲੇਬੀਆਂ ਅਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਦੱਦਰਾ ਪਰਿਵਾਰਾਂ ਨੇ ਪਰਿਵਾਰਾਂ ਸਮੇਤ ਹਾਜਰੀ ਲਗਵਾ ਕੇ ਵੱਡੇ ਵਢੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸੇਵਾਦਾਰ ਗੁਰਮੀਤ ਰਾਮ, ਰੂਪ ਲਾਲ, ਸੁਰਿੰਦਰ ਪਾਲ ਸ਼ਿੰਦਾ, ਜਗਦੀਸ਼ ਲਾਲ, ਹਰਮੇਸ਼ ਲਾਲ, ਉਂਕਾਰ ਸਿੰਘ, ਸੁਰਜੀਤ ਲਾਲ, ਮਾਸਟਰ ਸਤਪਾਲ ਦਾਦਰਾ, ਲਾਡੀ ਸ਼ਾਹ, ਧਨਪਤ ਰਾਏ, ਤਾਰੀ ਸਾਉਂਡ ਸਰਵਿਸ ਫਗਵਾੜਾ, ਮਹਿੰਦਰ ਪਾਲ, ਗਿਆਨ ਚੰਦ ਆਦਿ ਹਾਜਰ ਸਨ

40 Views