ਜਰਨਲਿਸਟ ਪ੍ਰੈਸ ਕਲੱਬ ਦਾ ਵਫ਼ਦ ਮਾਣਯੋਗ ਐਸ ਐਸ ਪੀ ਦਿਹਾਤੀ ਜਲੰਧਰ ਨੂੰ ਮਿਲਿਆ।

ਫੋਟੋ
ਐਸ ਐਸ ਪੀ ਦਿਹਾਤੀ ਨੂੰ ਮਿਲਣ ਤੋਂ ਬਾਅਦ ਦੀ ਤਸਵੀਰ
ਪੱਤਰਕਾਰ ਸਾਥੀਆਂ ਨਾਲ ਹੋ ਰਹੀਆਂ ਵਧੀਕੀਆਂ ਤੇ ਧੱਕੇਸ਼ਾਹੀਆ ਨੂੰ ਬਰਦਾਸ਼ਤ ਨਹੀਂ ਕਰਾਂਗੇ — ਮਾਨ, ਸੰਗੋਜਲਾ
ਕਪੂਰਥਲਾ 13 ਜੂਨ ( ਪ੍ਰੀਤ ਸੰਗੋਜਲਾ )ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦਾ ਵਫ਼ਦ ਮਾਨਯੋਗ ਸ੍ਰੀ ਮਨਜੀਤ ਮਾਨ ਜੀ ਸੂਬਾ ਪ੍ਰਧਾਨ ,ਜੇ ਐਸ ਸੰਧੂ ਸੂਬਾ ਸਰਪ੍ਰਸਤ, ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਰਾਕੇਸ਼ ਖੰਨਾ ਸੂਬਾ ਚੇਅਰਮੈਨ , ਪ੍ਰਿਤਪਾਲ ਸਿੰਘ ਸੂਬਾ ਕੋਆਰਡੀਨੇਟਰ,ਰਾਮ ਸਿੰਘ ਭੱਟੀ ਮੁਖ ਬੁਲਾਰਾ, ਦੀ ਅਗਵਾਈ ਹੇਠੇ ਮਾਣਯੋਗ ਐਸ ਐਸ ਪੀ ਜਲੰਧਰ ਦਿਹਾਤੀ ਨੂੰ ਮਿਲਿਆ ਤੇ ਪੱਤਰਕਾਰ ਸਾਥੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਮਿਲਿਆ ਤੇ ਪੱਤਰਕਾਰ ਸਾਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਇਸ ਮੌਕੇ ਸੂਬਾ ਪ੍ਰਧਾਨ ਮਨਜੀਤ ਮਾਨ ਤੇ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਪ੍ਰੀਤ ਸੰਗੋਜਲਾ ਨੇ ਕਿਹਾ ਕਿ ਪੱਤਰਕਾਰ ਸਾਥੀਆਂ ਨਾਲ ਹੋ ਰਹੀਆਂ ਵਧੀਕੀਆਂ ਤੇ ਧੱਕੇਸ਼ਾਹੀਆ ਨੂੰ ਬਰਦਾਸ਼ਤ ਨਹੀਂ ਕਰਾਂਗੇ ਤੇ ਪੱਤਰਕਾਰ ਸਾਥੀਆਂ ਨੂੰ ਇਨਸਾਫ਼ ਦਿਵਾਉਣ ਲਈ ਹਰ ਤਰ੍ਹਾਂ ਦਾ ਸੰਘਰਸ਼ ਵਿੱਢਣ ਲਈ ਤਿਆਰ ਹਾ। ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਪੱਤਰਕਾਰ ਸਾਥੀਆਂ ਨਾਲ ਚਟਾਨ ਵਾਂਗ ਖੜ੍ਹਾ ਹੈ ਇਸ ਮੌਕੇ ਰਾਜੇਸ਼ ਕਾਲੀਆਂ, ,ਹਰਦੇਵ ਸਿੰਘ,ਸੁਮਿਤ ਮਹਿੰਦਰੂ, ਰੋਬਿਨ ਖੰਨਾ, ਵਰਿੰਦਰ ਸਿੰਘ,ਮਨਜੀਤ ਸਿੰਘ ਮਰਵਾਹਾ ਆਦਿ ਜਲੰਧਰ ਦੇ ਐਸ ਐਸ ਪੀ ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਨੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਵਿਸ਼ਵਾਸ ਦਿਵਾਇਆ ਤੇ ਕਿਹਾ ਪੁਲਿਸ ਤੇ ਪ੍ਰੈਸ ਦਾ ਨੋਹ ਮਾਸ ਦਾ ਰਿਸ਼ਤਾ ਹੈ।ਇਸ ਨੂੰ ਇਸੇ ਤਰ੍ਹਾਂ ਹੀ ਬਰਕਰਾਰ ਰੱਖਿਆ ਜਾਵੇਗਾ ਮਾਣਯੋਗ ਐਸ ਐਸ ਪੀ ਸਾਹਿਬ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਨੂੰ ਕੋਈ ਤੰਗੀ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ। ਮਨਜੀਤ ਮਾਨ ਸੂਬਾ ਪ੍ਰਧਾਨ , ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਨੇ ਪੱਤਰਕਾਰ ਭਾਈਚਾਰੇ ਨੂੰ ਵਿਸ਼ਵਾਸ ਦਿਵਾਇਆ ਤੇ ਕਿਹਾ ਜਰਨਲਿਸਟ ਪ੍ਰੈਸ ਕਲੱਬ ਆਪ ਸਭ ਨਾਲ਼ ਚਟਾਨ ਵਾਂਗ ਖੜੀ ਹੈ। 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾ। ਐਸ ਐਸ ਪੀ ਦਿਹਾਤੀ ਵੱਲੋਂ ਕਈ ਮਸਲੇ ਮੌਕੇ ਤੇ ਹੀ ਹੱਲ ਕਰਦਿਤੇ। ਤੇ ਕੁਝ ਮਸਲਿਆਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ

